ਪਾਕਿ ਲਈ ਸਿਰ ਦਰਦ ਬਣਿਆ ਚੀਨ ਦੀ ਮਦਦ ਨਾਲ ਬਣਾਇਆ ਜੇ. ਐੱਫ.-17 ਥੰਡਰ
Sunday, Mar 07, 2021 - 09:22 PM (IST)
ਇੰਟਰਨੈਸ਼ਨਲ ਡੈਸਕ- ਚੀਨ ਦੇ ਸਹਿਯੋਗ ਨਾਲ ਪਾਕਿਸਤਾਨ ’ਚ ਵਿਕਸਿਤ ਜੇ.ਐੱਫ.-17 ਥੰਡਰ ਫਾਈਟਰ ਜੈੱਟ ਹੁਣ ਉਸ ਦੇ ਲਈ ਮੁਸ਼ਕਲ ਸਾਬਤ ਹੋ ਰਿਹਾ ਹੈ। ਪਾਕਿਸਤਾਨ ਦਾ ਚੀਨੀ ਜੇ.ਐੱਫ.-17 ‘ਥੰਡਰ’ ਲੜਾਕੂ ਜਹਾਜ਼, ਜਿਸ ਨੂੰ ਘੱਟ ਖਰਚ, ਹਲਕੇ ਭਾਰ ਦੇ ਨਾਲ ਆਲ-ਵੇਦਰ ਮਲਟੀ ਰੋਲ ਫਾਈਟਰ ਮੰਨਿਆ ਜਾਂਦਾ ਸੀ। ਆਧੁਨਿਕ ਹਥਿਆਰ ਪ੍ਰਣਾਲੀਆਂ ਦੀ ਤੁਲਨਾ ’ਚ ਆਪਣੇ ਹਾਈ ਆਪਰੇਸ਼ਨ ਤੇ ਰੱਖ-ਰਖਾਵ ਲਾਗਤ ਕਾਰਨ ਹੁਣ ਪਾਕਿਸਤਾਨ ਦੇ ਲਈ ਇਕ ਸਿਰ ਦਰਦ ਬਣ ਗਿਆ ਹੈ। 1999 ’ਚ ਪਾਕਿਸਤਾਨ ਤੇ ਚੀਨ ਨੇ ਸੰਯੁਕਤ ਰੂਪ ਨਾਲ ਜੇ.ਐੱਫ.-17 ‘ਥੰਡਰ’ ਦੇ ਵਿਕਾਸ ਤੇ ਨਿਰਮਾਣ ਲਈ ਇਕ ਸਮਝੌਤਾ ਕੀਤਾ ਸੀ। ਉਨ੍ਹਾਂ ਨੇ ਵਿਕਾਸ ਲਾਗਤ ਨੂੰ ਸਾਂਝਾ ਕਰਨ ਦਾ ਵੀ ਫੈਸਲਾ ਕੀਤਾ ਸੀ।
ਇਹ ਖ਼ਬਰ ਪੜ੍ਹੋ- ਚੀਨੀ ਉਪ ਵਿਦੇਸ਼ ਮੰਤਰੀ ਨੂੰ ਮਿਲੇ ਭਾਰਤੀ ਰਾਜਦੂਤ, ਕਹੀ ਇਹ ਗੱਲ
ਪਾਕਿਸਤਾਨ ਨੂੰ ਲੱਗਾ ਸੀ ਕਿ JF-17 ਥੰਡਰ ਫਾਈਟਰ ਜੈੱਟ Su-30MKI, Mig-29 ਅਤੇ Mirage-2000 ਦੇ ਬਰਾਬਰ ਹੋਵੇਗਾ। ਇਸ ਨੂੰ 'ਪੱਛਮੀ ਐਵੀਓਨਿਕਸ ਨਾਲ ਲੈੱਸ ਤੇ ਰੂਸੀ ਕਿਲਮੋਵ ਆਰਡੀ 93 ਏਰੋਇਨ ਨਾਲ ਸੰਚਾਲਿਤ' ਮੰਨਿਆ ਜਾਂਦਾ ਹੈ ਪਰ ਪੇਂਟਾਪੋਸਟਾਗਮਾ ਦੀ ਰਿਪੋਰਟ ਅਨੁਸਾਰ ਇਸ ਜਹਾਜ਼ ਦੀ ਸਮਰੱਥਾ ਨੂੰ ਐਵੀਓਨਿਕਸ, ਹਥਿਆਰਾਂ ਤੇ ਉਸਦੇ ਇੰਜਣ ਦੇ ਪ੍ਰਦਰਸ਼ਨ 'ਤੇ ਨਿਰਣਾ ਕੀਤਾ ਗਿਆ। JF-17 ਇਸ 'ਚ ਜ਼ਿਆਦਾਤਰ ਪੁਆਇੰਟਸ 'ਚ ਫੇਲ ਹੀ ਸਾਬਤ ਹੋਇਆ। 27 ਫਰਵਰੀ, 2019 ਨੂੰ ਭਾਰਤੀ ਹਵਾਈ ਫੌਜ ਵਲੋਂ ਇਕ ਪਾਕਿਸਤਾਨੀ ਅੱਤਵਾਦੀ ਸਮੂਹ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਦੌਰਾਨ JF-17 ਨੇ IAF ਮਿਰਾਜ਼ -2000 ਅਤੇ SU-30 ਵਿਰੁੱਧ ਬੇਹੱਦ ਹੀ ਖਰਾਬ ਪ੍ਰਦਰਸ਼ਨ ਕੀਤਾ ਸੀ।
ਇਹ ਖ਼ਬਰ ਪੜ੍ਹੋ- ਥੋੜੇ ਦਿਨਾਂ ਦੀ ਮਹਿਮਾਨ ਇਮਰਾਨ ਸਰਕਾਰ : ਮਰੀਅਮ ਨਵਾਜ਼
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।