ਇਟਲੀ 'ਚ ਰੋਪੜ ਦੀ ਜੈਸਿਕਾ ਕੌਰ ਨੇ ਵਧਾਇਆ ਮਾਣ, ਚੋਣ ਜਿੱਤਣ ਵਾਲੀ ਬਣੀ ਪਹਿਲੀ ਪੰਜਾਬਣ

05/16/2023 1:05:07 PM

ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਵਿਚ ਹੋਈਆਂ ਨਗਰ ਕੌਂਸਲ ਦੀਆਂ ਸਥਾਨਿਕ ਚੌਣਾਂ ਲਈ ਹਜ਼ਾਰਾਂ ਦੀ ਗਿਣਤੀ ਵਿਚ ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ। ਪਰ ਨਗਰ ਕੌਂਸਲ ੳਫਲਾਗਾਂ ਦੀਆਂ ਹੋਈਆਂ ਚੋਣਾਂ ਵਿਚ ਸਲਾਹਕਾਰ ਵਜੋਂ ਚੋਣ ਲੜਦਿਆਂ ਵੱਡੀ ਜਿੱਤ ਪ੍ਰਾਪਤ ਕਰਕੇ ਪੰਜਾਬੀ ਮੂਲ ਦੀ ਜੈਸਿਕਾ ਕੌਰ ਨੇ ਨਵਾਂ ਇਤਿਹਾਸ ਸਿਰਜਿਆ ਹੈ। ਜੈਸਿਕਾ ਇਹਨਾਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੀ ਇੱਕੋ ਇੱਕ ਅਜਿਹੀ ਪੰਜਾਬੀ ਮੂਲ ਦੀ ਔਰਤ ਬਣ ਗਈ ਹੈ, ਜਿਸ ਨੇ ਇੰਨਾਂ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਇਟਲੀ 'ਚ ਪੰਜਾਬੀ ਭਾਈਚਾਰੇ ਦੀ ਬੱਲੇ ਬੱਲੇ, ਬਲਵਿੰਦਰ ਸਿੰਘ ਨੇ ਵੱਡੀ ਲੀਡ ਨਾਲ ਜਿੱਤੀ ਚੋਣ 

PunjabKesari

ਰਾਜੂ ਖੰਬ ਅਤੇ ਦਲਜੀਤ ਕੌਰ ਦੀ 20 ਸਾਲ ਸਪੁੱਤਰੀ ਜੈਸਿਕਾ ਕੌਰ ਨੇ ਉਫਲਾਗਾ ਕਮੂਨੇ ਤੋਂ ਰਿਨੋਵਾਮੈਂਤੋਂ ਪਾਪੋਲਾਰੇ ਪਾਰਟੀ ਵੱਲੋਂ ਸਲਾਹਕਾਰ ਦੀ ਚੋਣ ਲੜੀ ਸੀ। ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਮੋਰਿੰਡਾ ਸ਼ਹਿਰ ਨਾਲ ਸੰਬੰਧਿਤ ਜੈਸਿਕਾ ਨੇ ਇਟਲੀ ਵਿੱਚ ਪੜ੍ਹਾਈ ਵੱਜੋਂ ਹੋਟਲ ਮੈਨੇਜਮੈਂਟ ਦਾ ਡਿਪਲੋਮਾ ਕੀਤਾ ਹੋਇਆ ਹੈ। ਇਸ ਮੌਕੇ ਜੈਸਿਕਾ ਕੌਰ ਨੇ ਉਫਲਾਗਾ ਵਿੱਚ ਵਸਦੇ ਭਾਰਤੀਆਂ ਅਤੇ ਪੰਜਾਬੀ ਭਾਈਚਾਰੇ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾ ਨੇ ਜੋ ਮਾਣ ਬਖਸ਼ਿਆ ਉਸ 'ਤੇ ਖਰਾ ਉਤਰੇਗੀ। ਜਿਵੇਂ ਹੀ ਜੈਸਿਕਾ ਕੌਰ ਦੀ ਜਿੱਤ ਦੀ ਖ਼ਬਰ ਸਾਹਮਣੇ ਆਈ। ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਤਾਂ ਲੱਗਿਆ ਰਿਹਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News