ਜਸਵੰਤ ਸਿੰਘ ਖਾਲੜਾ ਸਕੂਲ ਦਾ ਫਰਿਜ਼ਨੋ ''ਚ ਉਦਘਾਟਨ
Friday, Jun 27, 2025 - 10:03 AM (IST)

ਫਰਿਜ਼ਨੋ, ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਪੰਜਾਬ ਦੇ ਮਸ਼ਹੂਰ ਮਨੁੱਖੀ ਹੱਕਾਂ ਦੇ ਸੰਘਰਸ਼ੀ ਅਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਮ ’ਤੇ ਨਵਾਂ ਸਕੂਲ ਫਰਿਜ਼ਨੋ ਵਿੱਚ ਖੋਲ੍ਹਿਆ ਗਿਆ ਹੈ। ਇਸ ਸਕੂਲ ਦਾ ਉਦਘਾਟਨ ਸਮਾਰੋਹ ਲੰਘੇ ਵੀਰਵਾਰ ਬਹੁਤ ਹੀ ਜਜ਼ਬਾਤੀ ਅਤੇ ਇਤਿਹਾਸਕ ਮਾਹੌਲ ਵਿੱਚ ਹੋਇਆ, ਜਿਸ ਵਿੱਚ ਸਥਾਨਕ ਪੰਜਾਬੀ ਭਾਈਚਾਰੇ ਨੇ ਭਰਪੂਰ ਹਿੱਸਾ ਲਿਆ।
ਉਦਘਾਟਨ ਸਮੇਂ ਖਾਲੜਾ ਸਾਹਿਬ ਦੀ ਜ਼ਿੰਦਗੀ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਭਾਸ਼ਣ ਦਿੱਤੇ ਗਏ। ਵਿਦੇਸ਼ ਵਿੱਚ ਇਹ ਪਹਿਲੀ ਵਾਰੀ ਹੈ ਕਿ ਕਿਸੇ ਸਕੂਲ ਨੂੰ ਖਾਲੜਾ ਜੀ ਦੇ ਨਾਮ ’ਤੇ ਸਮਰਪਿਤ ਕੀਤਾ ਗਿਆ ਹੋਵੇ। ਇਸ ਸਕੂਲ ਦਾ ਉਦੇਸ਼ ਨਾ ਸਿਰਫ਼ ਅਕਾਦਮਿਕ ਵਿਦਿਆ ਦੇਣਾ ਹੈ, ਸਗੋਂ ਬੱਚਿਆਂ ਵਿੱਚ ਇਨਸਾਫ਼, ਹੱਕਾਂ ਅਤੇ ਇਨਸਾਨੀਅਤ ਲਈ ਲੜਨ ਦੀ ਪ੍ਰੇਰਣਾ ਵੀ ਪੈਦਾ ਕਰਨੀ ਹੈ।
ਪੜ੍ਹੋ ਇਹ ਅਹਿਮ ਖ਼ਬਰ-'ਸਾਨੂੰ ਭਾਰਤ ਦੀ ਖੁਫੀਆ ਜਾਣਕਾਰੀ ਦੇ ਰਿਹੈ ਚੀਨ', ਪਾਕਿ ਰੱਖਿਆ ਮੰਤਰੀ ਦਾ ਵੱਡਾ ਬਿਆਨ
ਸਥਾਨਕ ਲੀਡਰਾਂ, ਸਕੂਲ ਬੋਰਡ ਮੈਂਬਰਾਂ ਅਤੇ ਕਈ ਕੌਮਾਂਤਰੀ ਮਾਨਤਾ ਪ੍ਰਾਪਤ ਮਹਿਮਾਨਾਂ ਨੇ ਵੀ ਸਮਾਰੋਹ ਵਿੱਚ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿੱਚ ਖਾਸ ਤੌਰ ’ਤੇ ਉਨ੍ਹਾਂ ਦੀ ਧੀ, ਨਵਕਿਰਨ ਕੌਰ ਖਾਲੜਾ ਅਤੇ ਪਤਨੀ ਬੀਬੀ ਪ੍ਰਮਜੀਤ ਕੌਰ ਖਾਲੜਾ ਨੇ ਵੀ ਉਚੇਚੀ ਹਾਜ਼ਰੀ ਭਰੀ। ਉਹਨਾਂ ਨੂੰ ਸਕੂਲ ਬੋਰਡ ਵੱਲੋਂ ਸਨਮਾਨ ਚਿੰਨ ਵੀ ਭੇਂਟ ਕੀਤਾ ਗਿਆ। ਸਥਾਨਕ ਗੁਰਦੁਆਰਿਆਂ ਵੱਲੋਂ ਵੀ ਇਸ ਯਤਨ ਦੀ ਖੁੱਲ੍ਹ ਕੇ ਸਰਾਹਣਾ ਕੀਤੀ ਗਈ ਤੇ ਉਮੀਦ ਜਤਾਈ ਕਿ ਇਹ ਸਕੂਲ ਭਵਿੱਖ ਦੀ ਪੀੜ੍ਹੀ ਲਈ ਇਕ ਰੋਸ਼ਨ ਮਿਸਾਲ ਬਣੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।