ਕਾਂਗਰਸੀ ਆਗੂ ਜਗਰੂਪ ਸਿੰਘ ਸੈਦੋ ਦੇ ਪਿਤਾ ਦਾ ਕੈਨੇਡਾ ''ਚ ਦਿਹਾਂਤ
Tuesday, Mar 02, 2021 - 10:47 AM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਫਰਿਜ਼ਨੋ ਦੀ ਬਹੁ-ਪੱਖੀ ਸ਼ਖ਼ਸੀਅਤ ਅਤੇ ਉੱਘੇ ਕਾਂਗਰਸੀ ਲੀਡਰ ਸ. ਜਗਰੂਪ ਸਿੰਘ ਸੈਦੋ ਨੂੰ ਪਿਛਲੇ ਦਿਨੀਂ ਉਸ ਵਕਤ ਭਾਰੀ ਸਦਮਾ ਲੱਗਾ ਜਦੋਂ ਉਹਨਾਂ ਦੇ ਪਿਤਾ ਸ. ਜਸਵੰਤ ਸਿੰਘ ਧਾਲੀਵਾਲ 80 ਸਾਲ ਦੀ ਉਮਰ ਭੋਗਕੇ ਐਬਸਫੋਰਡ ਕੈਨੇਡਾ ਵਿੱਖੇ ਅਚਾਨਕ ਅਕਾਲ ਚਲਾਣਾ ਕਰ ਗਏ। ਸਵ. ਜਸਵੰਤ ਸਿੰਘ ਧਾਲੀਵਾਲ ਨਮਿਤ ਰੱਖੇ ਸਹਿਜ ਪਾਠ ਦਾ ਭੋਗ ਗੁਰਦਵਾਰਾ ਕਲਗ਼ੀਧਰ ਐਬਸਫੋਰਡ ਕੈਨੇਡਾ ਵਿੱਖੇ ਮਿਤੀ 4 ਮਾਰਚ ਦਿਨ ਵੀਰਵਾਰ ਨੂੰ ਦੁਪਿਹਰ 2 ਵਜੇ ਪਵੇਗਾ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਵਿਦਿਆਰਥੀ ਨੇ ਸਕੂਲ 'ਚ ਸਹਿਪਾਠੀ ਨੂੰ ਮਾਰੀ ਗੋਲੀ
ਕੋਵਿਡ ਦੇ ਚੱਲਦਿਆਂ ਧਾਲੀਵਾਲ ਪਰਿਵਾਰ ਅੰਤਿਮ ਰਸਮਾਂ ਲਈ ਕੈਨੇਡਾ ਨਹੀਂ ਜਾ ਸਕਿਆ ਤੇ ਉਹਨਾਂ ਵੱਲੋਂ ਸਵ. ਜਸਵੰਤ ਸਿੰਘ ਦੀ ਰੂਹ ਦੀ ਸ਼ਾਂਤੀ ਲਈ ਫਰਿਜ਼ਨੋ ਦੇ ਲਾਗਲੇ ਸ਼ਹਿਰ ਸਿਲਮਾਂ ਦੇ ਗੁਰਦਵਾਰਾ ਕਲਗ਼ੀਧਰ ਸਹਿਬ ਵਿੱਖੇ ਮਿਤੀ 6 ਮਾਰਚ ਦਿਨ ਸ਼ਨੀਵਾਰ ਨੂੰ ਦੁਪਿਹਰ 11 ਤੋਂ 1 ਵਜੇ ਦਰਮਿਆਨ ਸਹਿਜ ਪਾਠ ਦੇ ਭੋਗ ਪਾਏ ਜਾਣਗੇ। ਵਧੇਰੇ ਜਾਣਕਾਰੀ ਲਈ ਜਾਂ ਦੁੱਖ ਸਾਂਝਾ ਕਰਨ ਲਈ ਜਗਰੂਪ ਸਿੰਘ ਧਾਲੀਵਾਲ ਨਾਲ (559) 316-1339 ਤੇ ਸੰਪਰਕ ਕਰ ਸਕਦੇ ਹੋ। ਦੁੱਖੀ ਹਿਰਦੇ - ਗੁਰਦੀਪ ਸਿੰਘ - ਚਰਨਜੀਤ ਕੌਰ (ਸਪੁੱਤਰ- ਨੂੰਹ), ਜਗਰੂਪ ਸਿੰਘ - ਕੁਲਦੀਪ ਕੌਰ (ਸਪੁੱਤਰ-ਨੂੰਹ), ਜਗਤਾਰ ਸਿੰਘ- ਕਰਮਜੀਤ ਕੌਰ (ਸਪੁੱਤਰ -ਨੂੰਹ), ਕਰਮਜੀਤ ਕੌਰ- ਪਰਮਜੀਤ ਸਿੰਘ ਬਰਾੜ (ਧੀ-ਜਵਾਈ), ਬਲਵਿੰਦਰ ਸਿੰਘ- ਪਰਮਪ੍ਰੀਤ ਕੌਰ ( ਪੋਤਰਾ- ਪੋਤ ਨੂੰਹ), ਗਗਨਦੀਪ ਸਿੰਘ-ਕਰਮਜੀਤ ਕੌਰ (ਪੋਤਰਾ- ਪੋਤ ਨੂੰਹ), ਪਹੇਲਪ੍ਰੀਤ (ਪੋਤਰਾ)। ਪਰਿਵਾਰ ਦੇ ਨੇੜਲੇ ਦੋਸਤ ਡਾ. ਕੇਵਲ ਗਰਗ ਨੇ ਕਿਹਾ ਕਿ ਸਵ. ਜਸਵੰਤ ਸਿੰਘ ਧਾਲੀਵਾਲ ਦੇ ਇਸ ਤਰ੍ਹਾਂ ਤੁਰ ਜਾਣ ਨਾਲ ਹਲਕਾ ਨਿਹਾਲ ਸਿੰਘ ਵਾਲਾ ਅਤੇ ਧਾਲੀਵਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।