ਅਟਾਰਨੀ ਜਸਪ੍ਰੀਤ ਸਿੰਘ ਨੇ ਅਮਰੀਕੀ ਸੈਨੇਟਰਾਂ ਅਤੇ ਕਾਂਗਰਸਮੈਨ ਸਾਹਮਣੇ ਉਠਾਏ ''ਇਮੀਗ੍ਰੇਸ਼ਨ'' ਸਬੰਧੀ ਮੁੱਦੇ

Friday, Nov 19, 2021 - 12:46 PM (IST)

ਅਟਾਰਨੀ ਜਸਪ੍ਰੀਤ ਸਿੰਘ ਨੇ ਅਮਰੀਕੀ ਸੈਨੇਟਰਾਂ ਅਤੇ ਕਾਂਗਰਸਮੈਨ ਸਾਹਮਣੇ ਉਠਾਏ ''ਇਮੀਗ੍ਰੇਸ਼ਨ'' ਸਬੰਧੀ ਮੁੱਦੇ

ਵਾਸ਼ਿੰਗਟਨ ਡੀ.ਸੀ. (ਰਾਜ ਗੋਗਨਾ): ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ ਵਿਖੇ ਡਾਕਟਰ ਆਸਿਫ ਮਹਿਮੂਦ ਦੇ ਉੱਦਮ ਸਦਕਾ ਤਿੰਨ ਸੈਨੇਟਰਾਂ ਅਤੇ ਇੱਕ ਕਾਂਗਰਸਮੈਨ ਨਾਲ ਬੀਤੇ ਦਿਨ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ। ਜਿਸ ਵਿੱਚ ਐਲਕਸ ਪਡੀਲਾ ਸੈਨੇਟਰ ਕੈਲੀਫੋਰਨੀਆ, ਬੋਬ ਮੈਨਨਡੋਜ ਸੈਨੇਟਰ ਨਿਊਜਰਸੀ, ਕੋਰੀ ਬੁਕਰਮ ਸੈਨੇਟਰ ਨਿਊਜਰਸੀ ਤੇ ਟੋਨੀ ਕਾਰਡਨੈਸ ਕਾਂਗਰਸਮੈਨ  ਸ਼ਾਮਲ ਹੋਏ। ਇਸ ਤੋਂ ਇਲਾਵਾ ਸੈਨੇਟ ਦੇ ਵਿਦੇਸ਼ੀ ਮਾਮਲਿਆਂ ਦੇ ਚੇਅਰਮੈਨ ਬੋਬ ਮਨੈਡਿਸ, ਸੈਨੇਟ ਦੀ ਇਮੀਗ੍ਰੇਸ਼ਨ ਕਮੇਟੀ ਦੇ ਚੇਅਰਮੈਨ ਐਲਕਸ ਪਡੀਲਾ ਜੋਹਨ ਅਤੇ ਉਹਨਾਂ ਨਾਲ ਕੋਰੀ ਬੁਕਰ ਸੈਨੇਟ ਦੀ ਇਮੀਗ੍ਰੇਸ਼ਨ ਤੇ ਜੇਡੀਸ਼ਰੀ ਕਮੇਟੀ ਦੇ ਮੈਂਬਰ ਸ਼ਾਮਲ ਹੋਏ। 

PunjabKesari

ਉਹਨਾਂ ਨਾਲ ਉਚੇਚੇ ਤੌਰ 'ਤੇ ਮੀਟਿੰਗ ਦੀ ਸ਼ੁਰੂਆਤ ਡਾ. ਆਸਿਫ ਮਹਿਮੂਦ ਨੇ ਜਾਣ ਪਹਿਚਾਣ ਕਰਵਾਉਣ ਉਪਰੰਤ ਕਿਹਾ ਕਿ ਅੱਜ ਸਾਡੇ ਦਰਮਿਆਨ ਉੱਘੇ ਨਾਮਵਰ ਅਟਾਰਨੀ ਸ: ਜਸਪ੍ਰੀਤ ਸਿੰਘ, ਡਾਕਟਰ ਸੁਰਿਦਰ ਸਿੰਘ ਗਿੱਲ ਸਕੱਤਰ ਸਿੱਖਸ ਆਫ ਯੂ ਐਸ਼ ਏ, ਇਥੋਪੀਅਨ ਨੇਤਾ ਲਿਡੀਆ ਗਾਇਸੀ ਤੇ ਮਨੀਰ ਅਖਤਰ, ਤਨਵੀਰ ਅਹਿਮਦ ਆਏ ਵੀ ਆਏ ਹੋਏ ਹਨ, ਜਿਨ੍ਹਾਂ ਨੇ ਭਾਰਤ, ਇਥੋਪੀਆ ਅਤੇ ਪ੍ਰਵਾਸੀ ਮੁੱਦਿਆਂ ਨੂੰ ਇੱਕ-ਇੱਕ ਕਰਕੇ ਉਠਾਇਆ। ਅਸਿਫ ਮਹਿਮੂਦ  ਨੇ ਏਥੋਪੀਆ ਵਿੱਚ ਹੋ ਰਹੇ ਅੱਤਿਆਚਾਰ ਦੇ ਮੁੱਦਿਆਂ ਦੀ ਗੱਲ ਕੀਤੀ।ਜਿਸ ਵਿੱਚ ਉੱਘੇ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਨੇ ਕਿਹਾ ਕਿ ਅਮਰੀਕਾ ਵਿੱਚ ਰਾਜਸੀ ਸ਼ਰਨ ਵਾਲਿਆ ਦੇ ਵਰਕ ਪਰਮਿਟ ਆਉਣ ਵਿੱਚ ਅੱਜ ਕੱਲ੍ਹ ਇੱਕ ਸਾਲ ਲਗਦਾ ਹੈ। ਉਸਦੇ ਖ਼ਤਮ ਹੋਣ ਨਾਲ ਨੌਕਰੀ ਚਲੀ ਜਾਂਦੀ ਹੈ ਅਤੇ ਬਿਜ਼ਨਸਮੈਨ ਨੂੰ ਵੀ ਕਰਮਚਾਰੀਆ ਤੋਂ ਹੱਥ ਧੋਣੇ ਪੈਂਦੇ ਹਨ। ਸੋ ਇਸ ਦਾ ਸਮਾਂ ਘਟਾਕੇ ਤਿੰਨ ਮਹੀਨੇ ਕੀਤਾ ਜਾਵੇ ਤਾਂ ਜੋ ਮਿਆਦ ਖ਼ਤਮ ਪੂਰੀ ਹੋਣ ਤੋਂ ਪਹਿਲਾਂ ਵਰਕ ਪਰਮਿਟ ਸਬੰਧਤ ਨੂੰ ਮਿਲ ਜਾਵੇ। 

PunjabKesari

ਪੜ੍ਹੋ ਇਹ ਅਹਿਮ ਖਬਰ -ਬ੍ਰਿਟੇਨ 'ਚ ਮੱਧਕਾਲੀ ਚੋਣਾਂ ਹੋਣ 'ਤੇ ਬ੍ਰਿਟਿਸ਼ ਭਾਰਤੀ ਵੋਟਰਾਂ ਦੀ ਵੋਟਿੰਗ ਹੋਵੇਗੀ ਅਹਿਮ

ਦੂਜਾ ਉਹਨਾਂ ਕਿਹਾ ਕਿ ਅਮਰੀਕਨ ਅੰਬੈਸੀ ਜੋ ਦਿੱਲੀ ਸਥਿੱਤ ਦੇ ਕੰਮਾਂ ਨੂੰ ਮੁਬੰਈ ਵਿਚ ਸ਼ਿਫਟ ਕੀਤਾ ਗਿਆ ਹੈ, ਜੋ ਪੰਜਾਬ ਤੋਂ ਤਿੰਨ ਹਜ਼ਾਰ ਕਿਲੋਮੀਟਰ ਦੀ ਦੂਰੀ ਤੇ ਹੈ। ਇਸ ਨੂੰ ਤੁਰੰਤ ਵਾਪਸ ਦਿੱਲੀ ਲਿਆਂਦਾ ਜਾਵੇ। ਜਸਪ੍ਰੀਤ ਸਿੰਘ ਨੇ ਕਿਸਾਨੀ ਮੁੱਦਿਆਂ 'ਤੇ ਇਮੀਗ੍ਰੇਸ਼ਨ ਰਿਫਾਰਮ ਜਲਦੀ ਕਰਨ ਬਾਰੇ ਵੀ ਗੱਲ ਕੀਤੀ।ਅਮਰੀਕਨ ਏਥੋਪੀਅਨ ਆਗੂ ਲਿਡੀਆ ਅਗਾਸੀ ਨੇ ਏਥੋਪੀਆ ਵਿੱਚ ਹੋ ਰਹੇ ਅੱਤਿਆਚਾਰ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।ਕਾਂਗਰਸਮੈਨ ਤੋਂ ਸੈਨੇਟਰਾਂ ਨੇ ਸਾਂਝੇ ਤੌਰ 'ਤੇ ਕਿਹਾ ਕਿ ਵਰਕ ਪਰਮਿਟ ਦੀ ਦੇਰੀ ਘਟਾਉਣ ਤੇ ਅੰਬੈਸੀ ਨੂੰ ਮੁਬੰਈ ਤੋਂ ਦਿੱਲੀ ਲਿਆਉਣ ਦੇ ਕੰਮ ਨੂੰ ਜਲਦੀ ਹੀ ਅਮਲ ਵਿੱਚ ਲਿਆਂਦਾ ਜਾਵੇਗਾ ਤਾਂ ਜੋ ਪ੍ਰਵਾਸੀ ਚੈਨ ਦੀ ਨੀਂਦ ਸੌਂ ਸਕਣ।ਉਹਨਾਂ ਇਮੀਗ੍ਰੇਸ਼ਨ ਰਿਫਾਰਮ ਲਈ ਹੋ ਰਹੀਆਂ ਕੋਸ਼ਿਸ਼ਾਂ ਬਾਰੇ ਵੀ ਜਾਣਕਾਰੀ ਦਿੱਤੀ।ਇਸ ਮੀਟਿੰਗ ਨੂੰ ਕਾਫੀ ਆਸਵੰਦ ਮੰਨਿਆ ਜਾ ਰਿਹਾ ਹੈ। ਲੰਬੇ ਸਮੇਂ ਤੋਂ ਲਟਕਦੇ ਮੁੱਦਿਆਂ ਨੂੰ ਹੱਲ ਕਰਨ ਦੀ ਪਹਿਲ ਕਦਮੀ ਕਰਕੇ ਸੈਨੇਟਰਾਂ ਤੇ ਕਾਂਗਰਸਮੈਨ ਨੇ ਰਾਹਤ ਦੇਣ ਦਾ ਵਾਅਦਾ ਕੀਤਾ ਹੈ। ਆਸ ਹੈ ਕਿ ਇਸ ਮੀਟਿੰਗ ਦੇ ਨਤੀਜੇ ਅਗਲੇ ਕੁਝ ਹੀ ਦਿਨਾਂ ਵਿੱਚ ਵੇਖਣ ਨੂੰ ਮਿਲਣਗੇ।
 


author

Vandana

Content Editor

Related News