ਅਮਰੀਕਾ ਦੇ ਉੱਘੇ  ਸਿੱਖ ਅਟਾਰਨੀ ਜਸਪ੍ਰੀਤ ਸਿੰਘ ਬੁਰਜ ਗਲੋਬਲ ਐਵਾਰਡ ਨਾਲ ਸਨਮਾਨਿਤ

Monday, Mar 30, 2026 - 05:58 PM (IST)

ਅਮਰੀਕਾ ਦੇ ਉੱਘੇ  ਸਿੱਖ ਅਟਾਰਨੀ ਜਸਪ੍ਰੀਤ ਸਿੰਘ ਬੁਰਜ ਗਲੋਬਲ ਐਵਾਰਡ ਨਾਲ ਸਨਮਾਨਿਤ

ਵਾਸ਼ਿੰਗਟਨ ( ਰਾਜ ਗੋਗਨਾ )- ਵਾਸ਼ਿੰਗਟਨ ਡੀ.ਸੀ 'ਚਵੱਕਾਰੀ ਬੁਰਜ ਗਲੋਬਲ ਨਾਂ ਦੀ ਸੰਸਥਾ ਵੱਲੋਂ ਉੱਘੇ ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੂੰ ਬੁਰਜ ਗਲੋਬਲ ਐਵਾਰਡ ਦੇ ਨਾਲ ਨਾਮਜ਼ਦ ਕੀਤਾ ਗਿਆ ਹੈ। ਇਸ ਵੱਕਾਰੀ ਬੁਰਜ ਗਲੋਬਲ ਨਾਂ ਦੀ ਸੰਸਥਾ ਵੱਲੋਂ ਦੁਨੀਆ ਭਰ ਦੇ 100ਵੇਂ ਅਵਾਰਡ ਸਮਾਰੋਹ ਵਿਚ ਅਟਾਰਨੀ ਜਸਪ੍ਰੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ, ਜੋ ਨਿਊਜਰਸੀ ਦੇ ਰਾਜਪਾਲ ਦੇ ਮੁੱਖ ਸਲਾਹਕਾਰ ਵੀ ਹਨ। ਜਸਪ੍ਰੀਤ ਨੂੰ ਅਮਰੀਕਾ ਦੇ ਇੱਕ ਪ੍ਰਸਿੱਧ ਸਹੀ ਕਾਨੂੰਨੀ ਖੇਤਰਾਂ ਵਿਚ ਆਪਣੀਆਂ ਸ਼ਾਨਦਾਰ ਸੇਵਾਵਾਂ ਦੇਣ ਤੇ ਕਾਨੂੰਨੀ ਮਾਹਰ ਹੋਣ ਦੇ ਬਦਲੇ ਬੁਰਜ ਗਲੋਬਲ ਐਵਾਰਡ ਦਾ ਪੁਰਸਕਾਰ ਦਿੱਤਾ ਗਿਆ। 

PunjabKesari

 

PunjabKesari

ਇਹ ਪਾਵਰ ਗਲੋਬਲ ਸੰਸਥਾ ਵਪਾਰ, ਲੀਡਰਸ਼ਿਪ, ਨਵੀਨਤਾ ਅਤੇ ਸਮਾਜ ਵਿਚ ਸੇਵਾ ਨਾਲ ਸਬੰਧਤ ਵੱਖ-ਵੱਖ ਖੇਤਰਾਂ ਵਿੱਚ ਵਿਸ਼ਵ ਭਰ ਦੇ ਉੱਤਮ ਲੋਕਾਂ ਨੂੰ ਸਨਮਾਨਿਤ ਕਰਦੀ ਹੈ। ਅਮਰੀਕਾ ਦੇ ਉੱਘੇ ਸਿੱਖ ਵਕੀਲ  ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੂੰ ਇਹ ਗਲੋਬਲ ਅਵਾਰਡ ਉਹਨਾਂ ਦੀ ਕਾਨੂੰਨੀ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਅਤੇ ਉਹਨਾਂ ਦੇ ਲੀਡਰਸ਼ਿਪ ਗੁਣਾਂ ਕਾਰਨ ਦਿੱਤਾ ਗਿਆ।ਇਹ ਅਵਾਰਡ ਸਮਾਰੋਹ ਵਾਸ਼ਿੰਗਟਨ ਡੀ.ਸੀ. ਯੂ.ਐਸ.ਏ. ਵਿੱਚ ਬੀਤੇਂ ਦਿਨ ਆਯੋਜਿਤ ਕੀਤਾ ਗਿਆ। ਜਿਸ ਵਿੱਚ ਦੁਨੀਆ ਭਰ ਦੇ ਕਾਰੋਬਾਰੀ ਨੇਤਾਵਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ।ਉਹਨਾਂ ਨੂੰ ਇਹ ਪੁਰਸਕਾਰ ਕਲੱਬ ਨੈੱਟਵਰਕ ਵਰਲਡਵਾਈਡ ਦੇ ਸੰਸਥਾਪਕ ਅਤੇ ਸੀ.ਈ.ੳ ਡਾ: ਤਾਰਿਕ ਅਹਿਮਦ ਨਿਜ਼ਾਮੀ ਅਤੇ ਮੈਨਜਿੰਗ ਸੀ.ਈ.ੳ ਸਾਰਾਹ ਡੇਂਗ ਦੁਆਰਾ ਪ੍ਰਦਾਨ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News