ਅਮੈਰੀਕਨ-ਪੰਜਾਬੀ ਸਿੱਖ ਕਮਿਊਨਿਟੀ ਨੇ ਕਰਮਨ ਦੇ ਹਾਈ ਸਕੂਲ ਗ੍ਰੈਜੂਏਟ ਬੱਚਿਆਂ ਨੂੰ ਦਿੱਤੀ ਸਕਾਲਰਸ਼ਿਪ

Monday, May 11, 2026 - 05:20 PM (IST)

ਅਮੈਰੀਕਨ-ਪੰਜਾਬੀ ਸਿੱਖ ਕਮਿਊਨਿਟੀ ਨੇ ਕਰਮਨ ਦੇ ਹਾਈ ਸਕੂਲ ਗ੍ਰੈਜੂਏਟ ਬੱਚਿਆਂ ਨੂੰ ਦਿੱਤੀ ਸਕਾਲਰਸ਼ਿਪ

ਫਰਿਜ਼ਨੋ, ਕੈਲੇਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ):  ਕੈਲੇਫੋਰਨੀਆਂ ਵਿੱਚ ਫਰਿਜ਼ਨੋ ਦੇ ਨਜ਼ਦੀਕੀ ਸ਼ਹਿਰ ਕਰਮਨ ਦੀ ਨਾਨ-ਪਰਾਫਟ ਸੰਸਥਾ “ਅਮੈਰੀਕਨ-ਪੰਜਾਬੀ ਸਿੱਖ ਕਮਿਊਨਿਟੀ ਕਰਮਨ” ਨੇ ਪੰਜਾਬੀ ਭਾਈਚਾਰੇ ਵਿੱਚ ਪਹਿਲ ਕਦਮੀ ਕਰਦੇ ਹੋਏ ਕਰਮਨ ਹਾਈ ਸਕੂਲ ਡਿਸਟ੍ਰਿਕਟ ਬੋਰਡ ਦੇ ਗ੍ਰੈਜੂਏਟ ਬੱਚਿਆਂ ਨੂੰ ਸਕਾਲਰਸ਼ਿਪ ਦਿੱਤੀ। ਕਰਮਨ ਯੂਨੀਫਾਈਡ ਸਕੂਲ ਡਿਸਟ੍ਰਿਕਟ ਬੋਰਡ ਦੇ ਹਾਈ ਸਕੂਲ ਤੋਂ ਗ੍ਰੈਜੂਏਟ ਹੋਣ ਵਾਲੇ ਬੱਚਿਆਂ ਲਈ ਬਹੁਤ ਸਾਰੀਆਂ ਸੰਸਥਾਵਾਂ, ਅਦਾਰਿਆਂ ਅਤੇ ਨਿੱਜੀ ਦਾਨੀ ਪਰਿਵਾਰਾਂ ਵੱਲੋਂ ਬੱਚਿਆਂ ਨੂੰ ਸਕਾਲਰਸ਼ਿਪ ਦਿੱਤੀ ਗਈ। ਜਿਸ ਦੀ ਕੁੱਲ ਰਾਸ਼ੀ ਇਕ ਲੱਖ ਡਾਲਰ ਦੇ ਲਗਭਗ ਸੀ। ਜਿਸ ਵਿੱਚ ਸਥਾਨਕ “ਅਮੈਰੀਕਨ ਪੰਜਾਬੀ ਸਿੱਖ ਕਮਿਊਨਿਟੀ ਕਰਮਨ” ਵੱਲੋਂ ਛੇ ਬੱਚਿਆਂ ਨੂੰ ਪੰਜ-ਪੰਜ ਸੌ ਡਾਲਰ ਦੀ ਉੱਚ ਵਿੱਦਿਆ ਅਤੇ ਸਮਾਜਿਕ ਸੇਵਾਵਾਂ ਦੇ ਅਧਾਰ 'ਤੇ ਕੁੱਲ ਤਿੰਨ ਹਜ਼ਾਰ ਡਾਲਰ ਦੀ ਸਕਾਲਰਸ਼ਿਪ ਦਿੱਤੀ ਗਈ।

ਪੜ੍ਹੋ ਇਹ ਅਹਿਮ ਖ਼ਬਰ- ਨੇਪਾਲ ਜਾਣ ਵਾਲੇ ਭਾਰਤੀਆਂ ਲਈ ਵੱਡੀ ਖ਼ਬਰ; ਸਰਕਾਰ ਨੇ ਚੁੱਕਿਆ ਸਖ਼ਤ ਕਦਮ

ਇਸ ਨਾਨ-ਪਰਾਫਟ ਸੰਸਥਾ ਦੀ ਸਥਾਪਨਾ ਕੁਝ ਸਾਲ ਪਹਿਲਾਂ ਸਮਾਜਿਕ ਕਾਰਜਾਂ ਲਈ ਸ਼ੁਰੂ ਕਰ ਦਿੱਤੀ ਗਈ ਸੀ। ਪਹਿਲਾਂ ਇਸ ਸੰਸਥਾ ਦੇ ਸਹਿਯੋਗੀ ਮੈਂਬਰ ਵੱਖ-ਵੱਖ ਭਾਈਚਾਰਿਆਂ ਅਤੇ ਸੰਸਥਾਵਾਂ ਨਾਲ ਰਲ ਕੇ ਕੰਮ ਇਹ ਸੇਵਾਵਾਂ ਨਿਭਾਉਦੇ ਸਨ। ਪਰ ਪਿਛਲੇ ਸਾਲ ਤੋਂ ਇਸ ਸੰਸਥਾ ਨੇ ਆਪਣੇ ਤੌਰ 'ਤੇ ਸੇਵਾਵਾਂ ਨਿਭਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਜੋ ਇਸ ਤੋਂ ਪਹਿਲਾਂ ਰੋਟਰੀ ਕਲੱਬ ਇੰਟਰਨੈਸ਼ਨਲ, ਪੁਲਿਸ ਡਿਪਾਰਟਮੈਂਟ, ਫਾਇਰ ਡਿਪਾਰਮੈਂਟ ਅਤੇ ਹੋਰ ਸਥਾਨਕ ਸੰਸਥਾਵਾਂ ਲਈ ਸਹਾਇਤਾ ਦੇ ਚੁੱਕੀ ਹੈ। ਇਹ ਸਾਰੀ ਰਾਸ਼ੀ ਸੰਸਥਾ ਦੇ ਮੈਂਬਰਾਂ ਅਤੇ ਸਹਿਯੋਗੀਆਂ ਵੱਲੋਂ ਇਕੱਤਰ ਕੀਤੀ ਜਾਂਦੀ ਹੈ। ਇਸ ਸਮੇਂ ਬੋਲਦੇ ਹੋਏ ਸੰਸਥਾ ਦੇ ਸੰਸਥਾਪਕ ਗੁਲਬਿੰਦਰ ਗੈਰੀ ਢੇਸੀ ਨੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ। ਜਦ ਕਿ ਬਾਕੀ ਬੁਲਾਰਿਆਂ ਵਿੱਚ ਸਰਬਜੀਤ ਸਿੰਘ ਸਰਾਂ, ਕਿਰਨ ਢੇਸੀ, ਸਤਬੀਰ ਸਿੰਘ ਹੀਰ, ਅਵਤਾਰ ਸਿੰਘ ਗਰੇਵਾਲ, ਸਤਬੀਰ ਸਿੰਘ, ਗੁਰਬਖਸ਼ ਸਿੰਘ ਸਿੱਧੂ, ਹੀਰ ਅਤੇ ਹਰਜੀਤ ਸਿੰਘ ਗਰੇਵਾਲ ਮੌਜੂਦ ਸਨ। ਅੰਤ ਸਕੂਲਾਂ ਵਿੱਚ ਲੋੜਵੰਦ ਵਿਦਿਆਰਥੀਆਂ ਲਈ ਹੋਰ ਆਰਥਿਕ ਸਹਾਇਤਾ ਦੇ ਉਪਰਾਲੇ ਕਰਨ ਅਤੇ ਆਪਣੀ ਪੰਜਾਬੀਅਤ ਦੀ ਪਹਿਚਾਣ ਬਣਾਉਣ ਵਰਗੇ ਮੁੱਦਿਆਂ ਦੀ ਗੱਲ ਕਰਨ ਦਾ ਵਾਅਦਾ ਨਿਭਾਉਂਦਿਆਂ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News