ਬ੍ਰਿਟਿਸ਼ PM ਨੇ ਭਾਰਤ ਲਈ ਆਕਸੀਜਨ ਕੰਸਨਟ੍ਰੇਟਰ ਪਹੁੰਚਾਉਣ ਵਾਲੇ 'ਸਿੱਖ ਪਾਇਲਟ' ਨੂੰ ਕੀਤਾ ਸਨਮਾਨਿਤ

05/14/2021 5:04:09 PM

ਲੰਡਨ (ਬਿਊਰੋ:) ਬ੍ਰਿਟੇਨ ਦੇ ਇਕ ਪਾਇਲਟ ਅਤੇ ਖਾਲਸਾ ਏਡ ਵਾਲੰਟੀਅਰ ਜਸਪਾਲ ਸਿੰਘ ਨੂੰ ਪ੍ਰਧਾਨ ਮੰਤਰੀ ਦੇ 'ਪੁਆਇੰਟ ਆਫ ਲਾਈਟ ਐਵਾਰਡ' (Prime Minister's Points of Light award) ਨਾਲ ਸਨਮਾਨਿਤ ਕੀਤਾ ਗਿਆ ਹੈ। ਜਸਪਾਲ ਸਿੰਘ ਨੂੰ ਇਕ ਨਿੱਜੀ ਪੱਤਰ ਵਿਚ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਉਹ ਜਸਪਾਲ ਦੇ 'ਕੋਰੋਨਾ ਵਾਇਰਸ ਖ਼ਿਲਾਫ਼ ਭਾਰਰ ਦੀ ਲੜਾਈ ਵਿਚ ਭਾਰੀ ਯੋਗਦਾਨ' ਦੇ ਬਾਰੇ ਵਿਚ ਸੁਣ ਕੇ ਪ੍ਰੇਰਿਤ ਹੋਏ।

ਵਰਜਿਨ ਅਟਲਾਂਟਿਕ ਪਾਇਲਟ ਨੇ ਕੋਵਿਡ-19 ਖ਼ਿਲਾਫ਼ ਦੇਸ਼ ਦੀ ਲੜਾਈ ਵਿਚ ਮਦਦ ਕਰਨ ਲਈ ਭਾਰਤ ਨੂੰ ਦਾਨ ਵਿਚ ਦਿੱਤੇ ਗਏ 200 ਆਕਸੀਜਨ ਕੰਸਨਟ੍ਰੇਟਰਾਂ ਨੂੰ ਪਹੁੰਚਾਉਣ ਲਈ ਆਪਣੀ ਇੱਛਾ ਨਾਲ ਉਡਾਣ ਭਰੀ। ਬਲੂਮਬਰਗ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਕੋਰੋਨਾ ਵਾਇਰਸ ਦੀ ਦੂਜੀ ਭਿਆਨਕ ਲਹਿਰ ਨਾਲ ਜੂਝ ਰਿਹਾ ਹੈ ਅਤੇ ਦੇਸ਼ ਦੇ ਕਈ ਹਿੱਸਿਆਂ ਵਿਚ ਹਸਪਤਾਲਾਂ ਨੇ ਆਕਸੀਜਨ ਦੀ ਸਪਲਾਈ ਵਿਚ ਕਮੀ ਦੀ ਸੂਚਨਾ ਦਿੱਤੀ ਹੈ। ਮਿਲੀਅਨ ਸਪਾਰਕਸ ਫਾਊਂਡੇਸ਼ਨ ਦੇ ਸੰਸਥਾਪਕ ਅਭਿਨਵ ਮਾਥੁਰ ਦੇ ਮੁਤਾਬਕ ਨਵੇਂ ਪ੍ਰਕੋਪ ਨੇ ਭਾਰਤੀ ਹਸਪਤਾਲਾਂ ਵਿਚ ਆਕਸੀਜਨ ਦੀ ਲੋੜ ਵਿਚ 10 ਗੁਣਾ ਵਾਧਾ ਦੇਖਿਆ ਹੈ। 

PunjabKesari

ਪੜ੍ਹੋ ਇਹ ਅਹਿਮ ਖਬਰ- ਯੂਕੇ: ਦੋ ਭਾਰਤੀਆਂ ਨੂੰ ਰਿਹਾਅ ਕਰਵਾਉਣ ਲਈ ਲੋਕਾਂ ਨੇ ਦਿਖਾਈ ਤਾਕਤ, ਪੁਲਸ ਨੇ ਮੰਨੀ ਹਾਰ (ਤਸਵੀਰਾਂ)

ਜਦੋਂ ਉਹਨਾਂ ਨੇ ਮਹਾਮਾਰੀ ਦੇ ਵਿਨਾਸ਼ਕਾਰੀ ਪ੍ਰਭਾਵ ਨੂੰ ਦੇਖਿਆ ਤਾਂ ਜਸਪਾਲ ਸਿੰਘ ਨੂੰ ਕਿਹਾ ਕਿ ਉਹ ਮਦਦ ਕਰਨਾ ਚਾਹੁੰਦੇ ਹਨ। ਉਹ ਆਪਣੇ ਮਾਲਕ ਵਰਜਿਨ ਅਟਲਾਂਟਿਕ ਕੋਲ ਇਹ ਦੇਖਣ ਲਈ ਪਹੁੰਚੇ ਕੀ ਉਹ ਦੇਸ਼ ਵਿਚ ਬਹੁਤ ਲੋੜੀਂਦੇ ਆਕਸੀਜਨ ਕੰਸਨਟ੍ਰੇਟਰ ਉਡਾ ਕੇ ਭਾਰਤ ਵਿਚ ਰਾਹਤ ਕੰਮ ਵਿਚ ਮਦਦ ਕਰ ਸਕਦੇ ਹਨ। 'ਪੁਆਇੰਟ ਆਫ ਲਾਈਟ' ਦੇ ਇਕ ਬਿਆਨ ਵਿਚ ਕਿਹਾ ਗਿਆ ਕਿ ਭਾਰਤ ਵਿਚ ਕੋਵਿਡ-19 ਦੇ ਵਿਨਾਸ਼ਕਾਰੀ ਪ੍ਰਭਾਵ ਨੂੰ ਦੇਖ ਕੇ ਮੈਂ ਆਪਣੀ ਸਮਰੱਥਾ ਮੁਤਾਬਕ ਕੁਝ ਕਰਨਾ ਚਾਹੁੰਦਾ ਸੀ। ਆਮ ਜਨਤਾ, ਸਹਿਯੋਗੀਆਂ, ਦੋਸਤਾਂ ਅਤੇ ਪਰਿਵਾਰ ਦੀ ਭਲਾਈ ਨੂੰ ਦੇਖਣਾ ਅਦਭੁੱਤ ਰਿਹਾ ਹੈ ਜਿਹਨਾਂ ਨੇ ਖਾਲਸਾ ਏਡ ਇੰਟਰਨੈਸ਼ਨਲ ਨੂੰ ਬਹੁਤ ਜ਼ਿਆਦਾ ਆਕਸੀਜਨ ਕੇਂਦਰਿਤ ਮਸ਼ੀਨਾਂ ਦਾਨ ਕੀਤੀਆਂ ਹਨ। 

ਪੜ੍ਹੋ ਇਹ ਅਹਿਮ ਖਬਰ- ਸ਼ਖਸ ਨੇ ਲਾਵਾ ਉਗਲ ਰਹੇ ਜਵਾਲਾਮੁਖੀ 'ਤੇ ਬਣਾਇਆ 'ਪਿੱਜ਼ਾ', ਬਣਿਆ ਚਰਚਾ ਦਾ ਵਿਸ਼ਾ (ਵੀਡੀਓ)

ਸਿੰਘ ਨੇ ਕਿਹਾ ਕਿ ਇਸ ਦਿਆਲੁਤਾ ਨੇ ਮੈਨੂੰ ਵਰਜਿਨ ਅਟਲਾਂਟਿਕ ਨਾਲ ਜੁੜਣ ਲਈ ਪ੍ਰੇਰਿਤ ਕੀਤਾ। ਇਹ ਦੇਖਣ ਲਈ ਕੀ ਅਸੀਂ ਇਹਨਾਂ ਮਸ਼ੀਨਾਂ ਨੂੰ ਭਾਰਤ ਦੇ ਲੋਕਾਂ ਤੱਕ ਪਹੁੰਚਾਉਣ ਵਿਚ ਸਮਰੱਥ ਬਣਾ ਸਕਦੇ ਹਾਂ। ਇਹ ਇਕ ਬਹੁਤ ਵੱਡੀ ਖੁਸ਼ਕਿਸਮਤੀ ਸੀ ਕਿ ਇਸ ਮਹੱਤਵਪੂਰਨ ਆਕਸੀਜਨ ਸਪਲਾਈ ਨੂੰ ਨਿੱਜੀ ਤੌਰ 'ਤੇ ਉਡਾਉਣ ਵਿਚ ਸਮਰੱਥ ਹਾਂ। ਕੋਵਿਡ ਰਾਹਤ ਵਿਚ ਆਪਣੇ ਕੰਮ ਲਈ ਜਸਪਾਲ ਨੂੰ ਪ੍ਰਧਾਨ ਮੰਤਰੀ ਦੇ 'ਪੁਆਇੰਟ ਆਫ ਲਾਈਟ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।ਪਾਇਲਟ ਨੂੰ ਲਿਖੇ ਪੱਤਰ ਵਿਚ ਯੂਕੇ ਦੇ ਪੀ.ਐੱਮ. ਬੋਰਿਸ ਜਾਨਸਨ ਨੇ ਕਿਹਾ,''ਕੋਰੋਨਾ ਵਾਇਰਸ ਖ਼ਿਲਾਫ਼ ਭਾਰਤ ਦੀ ਲੜਾਈ ਵਿਚ ਤੁਹਾਡੇ ਭਾਰੀ ਯੋਗਦਾਨ ਲਈ ਧੰਨਵਾਦ।'' ਉਹਨਾਂ ਨੇ ਅੱਗੇ ਲਿਖਿਆ,''ਬ੍ਰਿਟਿਸ਼ ਲੋਕਾਂ ਨੇ ਸਾਡੇ ਦੇਸ਼ਾਂ ਵਿਚ ਡੂੰਘੇ ਸੰਬੰਧ ਦੇ ਪ੍ਰਦਰਸ਼ਨ ਵਿਚ ਭਾਰਤ ਦੇ ਲੋਕਾਂ ਦੀ ਮਦਦ ਕਰਨ ਲਈ ਆਪਣੇ ਹਜ਼ਾਰਾਂ ਲੋਕਾਂ ਨਾਲ ਕਦਮ ਵਧਾਇਆ ਹੈ। ਮੈਨੂੰ ਇਹ ਸੁਣ ਕੇ ਖੁਸ਼ੀ ਹੋਈ ਜਦੋਂ ਲੋਕਾਂ ਨੇ ਪੁੱਛਿਆ ਕਿ ਲੋੜਵੰਦ ਲੋਕਾਂ ਨੂੰ ਸੈਂਕੜੇ ਆਕਸੀਜਨ ਸਿਲੰਡਰ ਦੇਣ ਲਈ ਤੁਸੀ ਕਿਵੇਂ ਆਸਮਾਨ ਵਿਚ ਉਡਾਣ ਭਰੀ।''


Vandana

Content Editor

Related News