ਜਸਦੀਪ ਸਿੰਘ ਜੱਸੀ ਅਤੇ ਸਾਜਿਦ ਤਰਾਰ ਨੇ ਕਰਵਾਇਆ ਬਰੁਕ ਲੀਅਰਮੈਨ ਲਈ ''ਫੰਡ ਰੇਜ਼ਿੰਗ'' (ਤਸਵੀਰਾਂ)

06/29/2022 11:47:34 AM

ਮੈਰੀਲੈਂਡ (ਰਾਜ ਗੋਗਨਾ): ਅਮਰੀਕੀ ਸਿੱਖ ਆਗੂ ਅਤੇ ਚੇਅਰਮੈਨ ਸਿੱਖਸ ਆਫਰ ਅਮਰੀਕਾ ਸ: ਜਸਦੀਪ ਸਿੰਘ ਜੱਸੀ ਅਤੇ ਅਮਰੀਕੀ ਮੁਸਲਿਮ ਆਗੂ ਸਾਜਿਦ ਤਰਾਰ ਵਲੋਂ ਮੈਰੀਲੈਂਡ ਸਟੇਟ ਕੰਪਟਰੋਲਰ ਦੀ ਚੋਣ ਲੜ ਰਹੀ ਬਰੁਕ ਲੀਅਰਮੈਨ ਲਈ ਫੰਡ ਰੇਜ਼ਿੰਗ ਦਾ ਅਯੋਜਨ ਕੀਤਾ ਗਿਆ। ਜਸਦੀਪ ਸਿੰਘ ਜੱਸੀ ਦੇ ਗ੍ਰਹਿ ਵਿਖੇ ਹੋਏ ਇਸ ਫੰਡ ਰੇਜ਼ਿੰਗ ਸਮਾਰੋਹ ਵਿਚ ਬਲਜਿੰਦਰ ਸਿੰਘ ਸ਼ੰਮੀ, ਰਤਨ ਸਿੰਘ, ਜਸਵਿੰਦਰ ਸਿੰਘ, ਜਸਵੰਤ ਧਾਲੀਵਾਲ, ਰਜਿੰਦਰ ਗਰੇਵਾਲ ਗੋਗੀ, ਦਲਵੀਰ ਸਿੰਘ ਮੈਰੀਲੈਂਡ, ਜਰਨੈਲ ਸਿੰਘ ਟੀਟੂ, ਕਿੰਗ ਰਾਣਾ, ਗੁਲਸ਼ੇਰ, ਇਰਫਾਨ ਖਾਨ ਨੇ ਨਿੱਘਾ ਸਵਾਗਤ ਕੀਤਾ ਅਤੇ ਉਨਾਂ ਦੀ ਚੋਣ ਲਈ ਫੰਡ ਦਿੱਤਾ। 

PunjabKesari

ਇਸ ਮੌਕੇ ਬਰੁਕ ਲੀਅਰਮੈਨ ਨੇ ਸੰਬੋਧਨ ਕਰਦਿਆਂ ਕਿਹਾ ਉਸਨੂੰ ਪੰਜਾਬੀ ਅਤੇ ਮੁਸਲਿਮ ਭਾਈਚਾਰੇ 'ਤੇ ਬਹੁਤ ਮਾਣ ਹੈ ਕਿਉਂਕਿ ਜਿੱਥੇ ਇਹਨਾਂ ਭਾਈਚਾਰਿਆਂ ਨੇ ਅਮਰੀਕਾ ਦੀ ਤਰੱਕੀ ਵਿਚ ਯੋਗਦਾਨ ਪਾਇਆ ਹੈ ਉੱਥੇ ਭਾਈਚਾਰਕ ਸਾਂਝ ਨੂੰ ਵੀ ਮਜ਼ਬੂਤ ਕੀਤਾ ਹੈ। ਉਨਾਂ ਕਿਹਾ ਕਿ ਮੈਂ ਦੋਵਾਂ ਭਾਈਚਾਰਿਆਂ ਦੀ ਅਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਹਮੇਸ਼ਾ ਵਚਨਬੱਧ ਰਹੀ ਹਾਂ ਅਤੇ ਰਹਾਂਗੀ।

PunjabKesari

ਪੜ੍ਹੋ ਇਹ ਅਹਿਮ ਖ਼ਬਰ - ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, 81 ਸਾਲਾ ਭਾਰਤੀ ਬਜ਼ੁਰਗ ਔਰਤ ਦੀ ਮਿਲੀ ਲਾਸ਼

ਅੰਤ ਵਿਚ ਜਸਦੀਪ ਸਿੰਘ ਜੱਸੀ ਅਤੇ ਸਾਜਿਦ ਤਰਾਰ ਵਲੋਂ ਆਪਣੇ ਸੰਬੋਧਨ ਭਾਸ਼ਨਾਂ ਵਿੱਚ ਬਰੁਕ ਲੀਅਰਮੈਨ ਨੂੰ ਚੋਣ ਵਿਚ ਜਿੱਤ ਲਈ ਸ਼ੁਭ  ਇੱਛਾਵਾਂ ਭੇਂਟ ਕੀਤੀਆਂ ਗਈਆਂ ਅਤੇ ਹਾਜ਼ਰ ਸਾਥੀਆਂ ਨਾਲ ਉਨਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅੰਤ ਵਿਚ ਪਹੁੰਚੇ ਹੋਏ ਪਤਵੰਤਿਆਂ ਅਤੇ ਬਰੁਕ ਲੀਅਰਮੈਨ ਦਾ ਸਾਜਿਦ ਤਰਾਰ ਵਲੋਂ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਦੀ ਜਿੱਤ ਵਿਚ ਯੋਗਦਾਨ ਪਾਉਣ ਦਾ ਪੂਰਾ ਵਿਸ਼ਵਾਸ਼ ਦੁਆਇਆ ਗਿਆ।

PunjabKesari


Vandana

Content Editor

Related News