ਜੱਥੇਦਾਰ ਡੋਗਰਾਂਵਾਲ ਨੂੰ ਪੀ.ਏ.ਸੀ ਦਾ ਮੈਂਬਰ ਨਿਯੁਕਤ ਕਰਨ ਤੇ ਐਨ.ਆਰ.ਆਈ ਵਿੰਗ ਇਟਲੀ ਵੱਲੋਂ ਖੁਸ਼ੀ ਦਾ ਪ੍ਰਗਟਾਵਾ
Friday, May 28, 2021 - 11:03 AM (IST)
ਮਿਲਾਨ/ਇਟਲੀ (ਸਾਬੀ ਚੀਨੀਆ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀ. ਆਗੂ ਅਤੇ ਕਪੂਰਥਲਾ ਤੋਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੱਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ ਪੀ.ਏ.ਸੀ ਦਾ ਮੈਂਬਰ ਨਿਯੁਕਤ ਕਰਨ 'ਤੇ ਸ਼੍ਰੋਮਣੀ ਅਕਾਲੀ ਦਲ ਐਨ ਆਰ ਆਈ ਵਿੰਗ ਇਟਲੀ ਦੇ ਪ੍ਰਧਾਨ ਜਗਵੰਤ ਸਿੰਘ ਲਹਿਰਾ, ਸਕੱਤਰ ਜਨਰਲ ਲਖਵਿੰਦਰ ਸਿੰਘ ਡੋਗਰਾਂਵਾਲ, ਸੀਨੀਅਰ ਮੀਤ ਪ੍ਰਧਾਨ ਗੂਰਚਰਨ ਸਿੰਘ ਭੂੰਗਰਨੀ, ਸੀਨੀ ਆਗੂ ਸੁਖਜਿੰਦਰ ਸਿੰਘ ਕਾਲਰੂ, ਸ. ਅਜੀਤ ਸਿੰਘ ਥਿੰਦ .ਸ੍ਰੀ ਦਲਬੀਰ ਭੱਟੀ, ਜਨਰਲ ਸਕੱਤਰ ਜਗਜੀਤ ਸਿੰਘ, ਜਨਰਲ ਸਕੱਤਰ ਹਰਦੀਪ ਸਿੰਘ ਬੋਦਲ, ਜਸਵਿੰਦਰ ਸਿੰਘ ਭਗਤ ਮਾਜਰਾ ਆਦਿ ਨੇ ਆਦਿ ਆਗੂਆਂ ਨੇ ਜਥੇਦਾਰ ਡੋਗਰਾਂਵਾਲ ਅਤੇ ਓੁਹਨਾਂ ਦੇ ਇਟਲੀ ਰਹਿੰਦੇ ਪੁੱਤਰਾਂ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦਿੰਦੇ ਦਿੱਤੀ।
ਪੜ੍ਹੋ ਇਹ ਅਹਿਮ ਖਬਰ- ਪਾਕਿ ਨੇ ਹਿੰਦੂ ਅਮਰੀਕੀ ਸੰਗਠਨ ਨੂੰ ਦਿੱਤੀ ਧਮਕੀ
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਮਿਹਨਤੀ ਵਰਕਰਾਂ ਨੂੰ ਮਾਣ ਸਤਿਕਾਰ ਅਤੇ ਜ਼ਿੰਮੇਵਾਰੀ ਦੇਕੇ ਨਿਵਾਜਿਆ ਹੈ, ਇਹਨਾਂ ਆਗੂਆਂ ਨੇ ਜਥੇਦਾਰ ਡੋਗਰਾਂਵਾਲ ਨੂੰ ਪੀ.ਏ.ਸੀ ਦਾ ਮੈਂਬਰ ਨਿਯੁਕਤ ਕਰਨ ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਵੀ ਕੀਤਾ। ਜਿਨ੍ਹਾਂ ਇਕ ਟਕਸਾਲੀ ਆਗੂ ਨੂੰ ਅਹਿਮ ਜਿੰਮੇਵਾਰੀ ਦੇਕੇ ਪਾਰਟੀ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ 2020 ਵਿਚ ਜਦੋ ਇਟਲੀ ਵਿਚ ਕੱਚੇ ਵਰਕਰਾਂ ਪੱਕੇ ਕਰਨ ਲਈ ਓਪਨ ਇੰਮੀਗ੍ਰੇਸ਼ਨ ਖੁੱਲ੍ਹੀ ਸੀ ਜੱਥੇਦਾਰ ਜਰਨੈਲ ਸਿੰਘ ਡੋਗਰਾਵਾਲ ਅਤੇ ਓੁਨਾ ਦੇ ਸਪੁੱਤਰ ਲਖਵਿੰਦਰ ਸਿੰਘ ਡੋਗਰਾਵਾਲ ਨੇ ਓੁਸ ਵੇਲੇ ਦੀ ਕੇਂਦਰੀ ਕੈਬਨਿਟ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੀ ਮਦਦ ਨਾਲ ਕੇਂਦਰੀ ਵਿਦੇਸ਼ ਮੰਤਰੀ ਤੱਕ ਪਹੁੱਚ ਕਰਕੇ ਸੈਕੜੇ ਪੰਜਾਬੀ ਵਰਕਰਾਂ ਨੂੰ ਪਾਸਪੋਰਟ ਦਿਵਾਓੁਣ ਵਿਚ ਅਹਿਮ ਭੂਮਿਕਾ ਨਿਭਾਈ ਸੀ।