ਜਾਪਾਨ ਦੇ ਪ੍ਰਧਾਨ ਮੰਤਰੀ ਕਿਸ਼ਿਦਾ ਪਹੁੰਚੇ ਕੀਵ, ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਕਰਨਗੇ ਮੁਲਾਕਾਤ

Tuesday, Mar 21, 2023 - 06:12 PM (IST)

ਜਾਪਾਨ ਦੇ ਪ੍ਰਧਾਨ ਮੰਤਰੀ ਕਿਸ਼ਿਦਾ ਪਹੁੰਚੇ ਕੀਵ, ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਕਰਨਗੇ ਮੁਲਾਕਾਤ

ਕੀਵ (ਏਜੰਸੀ): ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਮੰਗਲਵਾਰ ਨੂੰ ਅਚਾਨਕ ਦੌਰੇ ‘ਤੇ ਯੂਕ੍ਰੇਨ ਦੀ ਰਾਜਧਾਨੀ ਕੀਵ ਪਹੁੰਚੇ। ਜਾਪਾਨ ਦੇ ਸਰਕਾਰੀ ਟੈਲੀਵਿਜ਼ਨ ਚੈਨਲ NHK ਨੇ ਇਹ ਜਾਣਕਾਰੀ ਦਿੱਤੀ। ਕਿਸ਼ਿਦਾ ਅਜਿਹੇ ਸਮੇਂ ਕੀਵ ਪਹੁੰਚੇ ਹਨ ਜਦੋਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਰੂਸ ਦੇ ਦੌਰੇ 'ਤੇ ਹਨ ਅਤੇ ਉਹਨਾਂ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਇਸ ਸਾਲ ਦੇ ਅੰਤ ਵਿੱਚ ਬੀਜਿੰਗ ਵਿੱਚ ਹੋਣ ਵਾਲੇ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਸ਼ੀ ਨੇ ਮਾਸਕੋ ਵਿੱਚ ਰੂਸੀ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ। 

PunjabKesari

ਪ੍ਰਧਾਨ ਮੰਤਰੀ ਕਿਸ਼ਿਦਾ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੀਟਿੰਗ ਕਰਨਗੇ। ਰੂਸ ਅਤੇ ਯੂਕ੍ਰੇਨ ਵਿਚਾਲੇ ਇਕ ਸਾਲ ਤੋਂ ਵੱਧ ਸਮੇਂ ਤੋਂ ਜਾਰੀ ਜੰਗ ਦੌਰਾਨ ਚੀਨੀ ਰਾਸ਼ਟਰਪਤੀ ਚਿਨਫਿੰਗ ਦੀ ਰੂਸ ਯਾਤਰਾ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਕਿਸ਼ਿਦਾ ਦਾ ਯੂਕ੍ਰੇਨ ਆਉਣਾ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। NHK ਫੁਟੇਜ 'ਚ ਕਿਸ਼ਿਦਾ ਨੂੰ ਕੁਝ ਲੋਕਾਂ ਨਾਲ ਰੇਲਵੇ ਸਟੇਸ਼ਨ ਦੇ ਪਲੇਟਫਾਰਮ 'ਤੇ ਸੈਰ ਕਰਦੇ ਦਿਖਾਇਆ ਗਿਆ। ਕਿਸ਼ਿਦਾ ਦੇ ਨਾਲ ਆਉਣ ਵਾਲੇ ਲੋਕ ਸ਼ਾਇਦ ਯੂਕ੍ਰੇਨੀ ਅਧਿਕਾਰੀ ਸਨ। 

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ 'ਚ ਭੁੱਖਮਰੀ ਦਾ ਆਲਮ, ਭੀੜ ਨੇ ਲੁੱਟ ਲਈਆਂ ਆਟੇ ਦੀਆਂ ਬੋਰੀਆਂ (ਵੀਡੀਓ)

ਇਸ ਦੇ ਨਾਲ ਹੀ ਜਾਪਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਯੂਕ੍ਰੇਨ ਦੇ ਦੌਰੇ ਦੌਰਾਨ ਕਿਸ਼ਿਦਾ "ਯੂਕ੍ਰੇਨ ਦੇ ਲੋਕਾਂ ਦੀ ਹਿੰਮਤ ਅਤੇ ਦ੍ਰਿੜਤਾ ਲਈ ਆਪਣਾ ਸਨਮਾਨ ਪ੍ਰਗਟ ਕਰਨਗੇ, ਜੋ ਰਾਸ਼ਟਰਪਤੀ ਜ਼ੇਲੇਂਸਕੀ ਦੀ ਅਗਵਾਈ ਵਿੱਚ ਆਪਣੇ ਵਤਨ ਦੀ ਰੱਖਿਆ ਲਈ ਹਮੇਸ਼ਾ ਤਿਆਰ ਰਹਿੰਦੇ ਹਨ।" ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ "ਜ਼ੇਲੇਂਸਕੀ ਨਾਲ ਆਪਣੀ ਗੱਲਬਾਤ ਦੌਰਾਨ ਕਿਸ਼ਿਦਾ ਯੂਕ੍ਰੇਨ 'ਤੇ ਹਮਲਾ ਕਰਨ ਅਤੇ ਫੌਜੀ ਤਰੀਕਿਆਂ ਨਾਲ ਸਥਿਤੀ ਨੂੰ ਬਦਲਣ ਦੀ ਰੂਸ ਦੀ ਇਕਪਾਸੜ ਕੋਸ਼ਿਸ਼ ਨੂੰ ਦ੍ਰਿੜਤਾ ਨਾਲ ਰੱਦ ਕਰਨਗੇ ਅਤੇ ਨਿਯਮਾਂ-ਅਧਾਰਤ ਅੰਤਰਰਾਸ਼ਟਰੀ ਵਿਵਸਥਾ ਦੀ ਰੱਖਿਆ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਣਗੇ।"

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News