ਅਲਾਸਕਾ ''ਚ ਜਾਪਾਨੀ ਪਰਬਤਾਰੋਹੀ ਦੀ ਮੌਤ
Thursday, May 19, 2022 - 01:02 PM (IST)
ਐਂਕਰੇਜ (ਭਾਸ਼ਾ)- ਅਲਾਸਕਾ ਦੇ ਡੇਨਾਲੀ ਨੈਸ਼ਨਲ ਪਾਰਕ ਐਂਡ ਪ੍ਰੀਜ਼ਰਵ ਵਿੱਚ ਮਾਊਂਟ ਹੰਟਰ ਨੇੜੇ ਬਰਫ਼ ਵਿੱਚ ਪਈ ਡੂੰਘੀ ਦਰਾੜ ਵਿੱਚ ਡਿੱਗਣ ਕਾਰਨ ਇੱਕ ਜਾਪਾਨੀ ਪਰਬਤਾਰੋਹੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪਾਰਕ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਾਪਾਨ ਦੇ ਕਾਨਾਗਾਵਾ ਦੇ ਰਹਿਣ ਵਾਲੇ 43 ਸਾਲਾ ਪਰਬਤਾਰੋਹੀ ਦੇ ਡੂੰਘੀ ਦਰਾੜ ਵਿੱਚ ਡਿੱਗਣ ਤੋਂ ਬਾਅਦ ਉਸਦੇ ਸਾਥੀਆਂ ਨੇ ਉਸਦੀ ਰੱਸੀ ਕੱਟ ਦਿੱਤੀ। ਬਿਆਨ ਦੇ ਅਨੁਸਾਰ ਮਾਉਂਟ ਹੰਟਰ ਦੇ ਉੱਤਰੀ ਬਟਰੇਸ ਵਿਖੇ ਪਾਰਕ ਦੇ ਪਰਬਤਾਰੋਹੀ ਰੇਂਜਰ ਨੂੰ ਮੰਗਲਵਾਰ ਦੇਰ ਰਾਤ ਉਸ ਦੇ ਡਿੱਗਣ ਬਾਰੇ ਸੂਚਿਤ ਕੀਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਦਾ ਅਹਿਮ ਕਦਮ, 'ਘਰੇਲੂ ਅੱਤਵਾਦ' ਨਾਲ ਨਜਿੱਠਣ ਲਈ ਸਦਨ 'ਚ ਬਿੱਲ ਪਾਸ
ਬਿਆਨ ਵਿੱਚ ਦੱਸਿਆ ਗਿਆ ਕਿ "ਬਹੁਤ ਉਚਾਈ ਤੋਂ ਡਿੱਗਣ ਕਾਰਨ ਪਰਬਤਾਰੋਹੀ ਦੀ ਮੌਤ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ। ਲਾਸ਼ ਮਿਲਣ ਦੀ ਸੰਭਾਵਨਾ ਦੀ ਅਗਲੇ ਦਿਨਾਂ ਵਿੱਚ ਜਾਂਚ ਕੀਤੀ ਜਾਵੇਗੀ।" ਇਸ ਦੌਰਾਨ ਪਾਰਕ ਨੇ ਦੱਸਿਆ ਕਿ ਆਸਟ੍ਰੀਆ ਦੇ ਪਰਬਤਾਰੋਹੀ ਮਥਿਯਾਸ ਰਿਮਲ ਦੀ ਲਾਸ਼ ਮੰਗਲਵਾਰ ਨੂੰ ਬਰਾਮਦ ਕੀਤੀ ਗਈ। ਇਸ ਮਹੀਨੇ ਦੇ ਸ਼ੁਰੂ ਵਿੱਚ ਉੱਤਰੀ ਅਮਰੀਕਾ ਦੀ ਸਭ ਤੋਂ ਉੱਚੀ ਚੋਟੀ ਡੇਨਾਲੀ 'ਤੇ ਆਸਟ੍ਰੀਆ ਦੇ ਪਰਬਤਾਰੋਹੀ ਰਿਮਲ ਦੀ ਮੌਤ ਹੋ ਗਈ ਸੀ।