ਜਾਪਾਨ 'ਚ ਚੋਣਾਂ ਜਾਰੀ, ਆਬੇ ਦੀ ਪਾਰਟੀ ਨੂੰ ਬਹੁਮਤ ਮਿਲਣ ਦੇ ਆਸਾਰ

07/21/2019 1:41:26 PM

ਟੋਕੀਓ— ਜਾਪਾਨੀ ਸੰਸਦ ਦੇ ਉੱਪਰਲੇ ਸਦਨ 'ਹਾਊਸ ਆਫ ਕਾਊਂਸਲਰਸ' ਦੀਆਂ ਚੋਣਾਂ ਲਈ ਐਤਵਾਰ ਨੂੰ ਵੋਟਿੰਗ ਜਾਰੀ ਹੈ, ਜਿਸ 'ਚ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਸੱਤਾਧਾਰੀ ਦਲ ਨੂੰ ਬਹੁਮਤ ਮਿਲਣ ਦੀ ਉਮੀਦ ਹੈ। ਉੱਪਰਲੇ ਸਦਨ 'ਚ 245 ਸੀਟਾਂ ਹਨ, ਜਿਨ੍ਹਾਂ 'ਚੋਂ ਲਗਭਗ ਅੱਧੀਆਂ ਸੀਟਾਂ 'ਤੇ ਹਰ ਤਿੰਨ ਸਾਲਾਂ 'ਚ ਚੋਣਾਂ ਕਰਵਾਈਆਂ ਜਾਂਦੀਆਂ ਹਨ। ਮੀਡੀਆ ਸਰਵੇਖਣ ਤੋਂ ਸੰਕੇਤ ਮਿਲਿਆ ਹੈ ਕਿ ਆਬੇ ਦੇ ਸੱਤਾਧਾਰੀ ਦਲ ਨੂੰ ਬਹੁਮਤ ਮਿਲਣ ਦੀ ਉਮੀਦ ਹੈ।

ਵਿਰੋਧੀ ਦਲਾਂ ਨੇ ਘਰੇਲੂ ਆਰਥਿਕ ਸਥਿਤੀ ਨੂੰ ਲੈ ਕੇ ਪੈਦਾ ਹੋਈਆਂ ਚਿੰਤਾਵਾਂ ਨੂੰ ਮੁੱਦਾ ਬਣਾ ਕੇ ਚੋਣ ਲੜੀ ਹੈ, ਜਿਨ੍ਹਾਂ 'ਚ ਵਿਕਰੀ ਕਰ 'ਚ 10 ਫੀਸਦੀ ਵਾਧੇ ਕਾਰਨ ਹੋਣ ਵਾਲੇ ਪ੍ਰਭਾਵ ਅਤੇ ਜਨਤਕ ਪੈਨਸ਼ਨ ਪ੍ਰਣਾਲੀ ਵਰਗੇ ਮੁੱਦੇ ਚੁੱਕੇ ਗਏ ਸਨ। ਆਬੇ ਨੇ 2012 ਦੇ ਬਾਅਦ ਤੋਂ ਲਗਾਤਾਰ 5 ਸੰਸਦੀ ਚੋਣਾਂ 'ਚ ਆਪਣੀ ਸੱਤਾਧਾਰੀ ਲਿਬਰਲ ਡੈਮੋਕ੍ਰੇਟਿਕ ਪਾਰਟੀ ਦੀ ਅਗਵਾਈ ਕੀਤੀ, ਜਿਨ੍ਹਾਂ ਸਾਰਿਆਂ 'ਚ ਉਨ੍ਹਾਂ ਨੂੰ ਜਿੱਤ ਹਾਸਲ ਹੋਈ।


Related News