ਜਾਪਾਨ 'ਚ ਤੂਫਾਨ ਦਾ ਕਹਿਰ ਜਾਰੀ, ਹੁਣ ਤੱਕ 11 ਦੀ ਮੌਤ ਤੇ 13 ਲਾਪਤਾ

10/13/2019 12:17:05 PM

ਟੋਕੀਓ (ਬਿਊਰੋ)— ਜਾਪਾਨ ਦੇ ਕਈ ਖੇਤਰਾਂ ਵਿਚ ਤੂਫਾਨ ਹੈਗੀਬਿਸ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਹੁਣ ਤੱਕ 11 ਲੋਕਾਂ ਦੇ ਮਰਨ ਅਤੇ 13 ਦੇ ਲਾਪਤਾ ਹੋਣ ਦੀ ਜਾਣਕਾਰੀ ਹੈ। ਇੱਥੇ ਰਿਕਾਰਡ ਮੀਂਹ ਕਾਰਨ ਨਦੀਆਂ ਵਿਚ ਹੜ੍ਹ ਆ ਗਿਆ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਜਾਪਾਨ ਦੇ ਮੁੱਖ ਸਰਕਾਰ ਦੇ ਬੁਲਾਰੇ ਯੋਸ਼ੀਹਿਦੇ ਸੁਗਾ ਨੇ ਐਤਵਾਰ ਨੂੰ ਕਿਹਾ ਕਿ ਹੜ੍ਹ ਕਾਰਨ ਮਕਾਨਾਂ ਨੂੰ ਪਹੁੰਚਿਆ ਨੁਕਸਾਨ ਭਿਆਨਕ ਸੀ। ਕਰੀਬ 376,000 ਘਰ ਬਿਜਲੀ ਦੇ ਬਿਨਾਂ ਹਨ ਅਤੇ 14,000 ਘਰਾਂ ਵਿਚ ਪਾਣੀ ਨਹੀਂ ਹੈ। 

PunjabKesari

ਲੋਕਾਂ ਦੀ ਮਦਦ ਲਈ ਕਿਸ਼ਤੀਆਂ ਅਤੇ ਹੈਲੀਕਾਪਟਰਾਂ ਨੂੰ ਤਾਇਨਾਤ ਕੀਤਾ ਗਿਆ ਹੈ। ਜਦਕਿ ਬਚਾਅ ਕਰਮੀ ਦੂਜੇ ਇਲਾਕਿਆਂ ਵਿਚ ਖੋਦਾਈ ਕਰ ਰਹ ਹਨ ਤਾਂ ਜੋ ਜ਼ਮੀਨ ਖਿਸਕਣ ਕਾਰਨ ਦੱਬੇ ਲੋਕਾਂ ਨੂੰ ਬਾਹਰ ਕੱਢਿਆ ਜਾ ਸਕੇ। ਬ੍ਰਾਡਕਾਸਟਰ ਐੱਨ.ਐੱਚ.ਕੇ. ਨੇ ਰਿਪੋਰਟ ਵਿਚ ਦੱਸਿਆ ਕਿ 60 ਸਾਲਾਂ ਵਿਚ ਇਹ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਹੈ। ਤੂਫਾਨ ਸ਼ਨੀਵਾਰ ਸ਼ਾਮ ਨੂੰ ਟੋਕੀਓ ਖੇਤਰ ਨਾਲ ਟਕਰਾਇਆ, ਜਿਸ ਨਾਲ 120 ਤੋਂ ਵੱਧ ਲੋਕਾਂ ਜ਼ਖਮੀ ਹੋ ਗਏ।

PunjabKesari

ਰਾਤੋ-ਰਾਤ ਕਰੀਬ 4.4 ਮਿਲੀਅਨ ਤੋਂ ਵੱਧ ਲੋਕਾਂ ਨੂੰ ਪੂਰਬੀ ਅਤੇ ਉੱਤਰੀ-ਪੂਰਬੀ ਜਾਪਾਨ ਵਿਚ ਆਪਣੇ ਘਰਾਂ ਨੂੰ ਖਾਲੀ ਕਰਨ ਦਾ ਆਦੇਸ਼ ਦਿੱਤਾ ਗਿਆ, ਜਿਸ ਵਿਚ 910,000 ਦੀ ਆਬਾਦੀ ਵਾਲਾ ਕਾਵਾਸਾਕੀ ਸ਼ਹਿਰ ਵੀ ਸ਼ਾਮਲ ਸੀ। ਐਤਵਾਰ ਨੂੰ ਹੈਗੀਬਿਸ ਪ੍ਰਸ਼ਾਂਤ ਦੇ ਉੱਪਰ ਸੀ, ਇਹ ਉੱਤਰੀ-ਪੂਰਬੀ ਜਾਪਾਨ ਦੇ ਤੱਟ ਤੋਂ ਪਾਰ 60 ਕਿਲੋਮੀਟਰ ਪ੍ਰਤੀ ਘੰਟੇ ਦੀ ਯਾਤਰਾ 'ਤੇ ਰਿਹਾ ਅਤੇ  ਵੱਧ ਤੋਂ ਵੱਧ 108 ਕਿਲੋਮੀਟਰ ਪ੍ਰਤੀ ਘੰਟਾ ਦੀਆਂ ਹਵਾਵਾਂ ਅਤੇ 142 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਉੱਤਰ-ਪੂਰਬ ਦੀ ਯਾਤਰਾ ਕੀਤੀ। ਤੂਫਾਨ ਨਾਲ ਪ੍ਰਭਾਵਿਚ ਹੋਣ ਵਾਲੇ ਲੋਕਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।


Vandana

Content Editor

Related News