ਚੀਨ ਨਾਲ ਮੁਕਾਬਲੇ ਦੀ ਤਿਆਰੀ ਕਰ ਰਿਹਾ ਜਪਾਨ, ਰੱਖਿਆ ਬਜਟ ’ਚ ਕਰ ਸਕਦੈ ਭਾਰੀ ਵਾਧਾ
Thursday, Sep 02, 2021 - 05:35 PM (IST)
ਇੰਟਰਨੈਸ਼ਨਲ ਡੈਸਕ– ਚੀਨ ਨਾਲ ਨਜਿੱਠਣ ਲਈ ਜਪਾਨ ਨੇ ਜ਼ੋਰਦਾਰ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜਪਾਨ ਦੇ ਰੱਖਿਆ ਮੰਤਰਾਲਾ ਨੇ ਪੂਰਵੀ ਅਤੇ ਦੱਖਣੀ ਚੀਨ ਸਾਗਰ ’ਚ ਚੀਨ ਨਾਲ ਮੁਕਾਬਲਾ ਕਰਨ ਲਈ ਜਪਾਨੀ ਰੱਖਿਆ ਮੰਤਰਾਲਾ ਨੇ ਰਿਕਾਰਡ 50.1 ਅਰਬ ਡਾਲਰ ਦੇ ਰੱਖਿਆ ਬਜਟ ਦੀ ਮੰਗ ਕੀਤੀ ਹੈ। ਜੇਕਰ ਇਹ ਬਜਟ ਪਾਸ ਹੋ ਜਾਂਦਾ ਤਾਂ ਇਹ ਪਿਛਲੇ 8 ਸਾਲਾਂ ’ਚ ਜਪਾਨ ਵਲੋਂ ਰੱਖਿਆ ਬਜਟ ’ਚ ਸਭ ਤੋਂ ਵੱਡਾ ਵਾਧਾ ਹੋਵੇਗਾ। ਜਪਾਨ ਚੀਨ ਦੇ ਖਤਰੇ ਨੂੰ ਵੇਖਦੇ ਹੋਏ ਲਗਾਤਾਰ ਆਪਣੀਆਂ ਤਿਆਰੀਆਂ ਨੂੰ ਮਜ਼ਬੂਤ ਕਰਨ ’ਚ ਜੁਟਿਆ ਹੋਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਜਪਾਨ ਦੇ ਰੱਖਿਆ ਬਜਟ ’ਚ 2.6 ਫੀਸਦੀ ਦਾ ਵਾਧਾ ਕੀਤਾ ਜਾ ਰਿਹਾ ਹੈ।
ਇਸ ਵਾਧੇ ਤੋਂ ਬਾਅਦ ਜਪਾਨ ਦਾ ਰੱਖਿਆ ਬਜਟ 5.5 ਟ੍ਰਿਲੀਅਨ ਯੇਨ ਜਾਂ 50.1 ਅਰਬ ਡਾਲਰ ਹੋ ਜਾਵੇਗਾ। ਇਹ ਸਾਲ 2014 ਤੋਂ ਬਾਅਦ ਰੱਖਿਆ ਬਜਟ ’ਚ ਸਭ ਤੋਂ ਵੱਡਾ ਵਾਧਾ ਹੋਵੇਗਾ। ਜੇਕਰ ਅਮਰਕੀ ਫੌਜ ਨਾਲ ਉਸ ਦੇ ਗਠਜੋੜ ’ਤੇ ਆਉਣ ਵਾਲੇ ਖਰਚੇ ਨੂੰ ਜੋੜ ਦਿੱਤਾ ਜਾਵੇ ਤਾਂ ਇਹ ਪੂਰੀ ਰਕਮ ਜਪਾਨ ਦੇ ਕੁਲ ਜੀ.ਡੀ.ਪੀ. ਦੇ ਇਕ ਫੀਸਦੀ ਤੋਂ ਵੀ ਜ਼ਿਆਦਾ ਹੋ ਜਾਵੇਗੀ। ਹੁਣ ਤਕ ਜਪਾਨ ਸਿਰਫ ਇਕ ਹੀ ਰੱਖਿਆ ਖੇਤਰ ’ਤੇ ਖਰਚ ਕਰਦਾ ਸੀ। ਰਿਪੋਰਟ ਮੁਤਾਬਕ, ਸਾਲ 2019 ’ਚ ਜਪਾਨ ਦਾ ਕੁਲ ਰੱਖਿਆ ਖਰਚ ਚੀਨ ਦੇ ਰੱਖਿਆ ਬਜਟ ਦਾ ਪੰਜਵਾਂ ਹਿੱਸਾ ਹੀ ਸੀ।
ਇਸ ਤੋਂ ਪਹਿਲਾਂ ਜਪਾਨ ਦੇ ਰੱਖਿਆ ਮੰਤਰੀ ਨੋਬੂਓ ਕਿਸ਼ੀ ਨੇ ਕਿਹਾ ਸੀ ਕਿ ਜਿੰਨੇ ਪੈਸੇ ਦੀ ਲੋੜ ਹੋਵੇਗੀ, ਅਸੀਂ ਖਰਚ ਕਰਾਂਗੇ। ਇਸ ਤੋਂ ਪਹਿਲਾਂ ਜਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੂਗਾ ਨੇ ਸਾਂਝੇ ਬਿਆਨ ’ਚ ਕਿਹਾ ਸੀ ਕਿ ਉਨ੍ਹਾਂ ਦਾ ਦੇਸ਼ ਆਪਣੀ ਰੱਖਿਆ ਸਮਰੱਥਾ ਨੂੰ ਮਜ਼ਬੂਤ ਕਰੇਗਾ। ਜਾਣਕਾਰੀ ਮੁਤਾਬਕ, ਜੇਕਰ ਪ੍ਰਤਾਵਿਤ ਰੱਖਿਆ ਬਜਟ ਪਾਸ ਹੋ ਜਾਂਦਾ ਹੈ ਤਾਂ ਜਪਾਨ ਪੁਲਾੜ ’ਚ ਨਿਗਰਾਨੀ ਲਈ 85 ਅਰਬ ਯੇਨ ਖਰਚ ਕਰੇਗਾ। ਜਪਾਨ ਦੇ ਸਾਈਬਰ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਜਪਾਨ 34.5 ਅਰਬ ਯੇਨ ਦੀ ਵਿਵਸਥਾ ਕਰੇਗਾ। ਜਪਾਨ ਆਪਣੀ ਹਵਾਈ ਤਾਕਤ ਨੂੰ ਮਜ਼ਬੂਤ ਕਰਨ ਲਈ ਅਮਰੀਕਾ ਤੋਂ ਪੰਜਵੀਂ ਪੀੜ੍ਹੀ ਦੇ ਐੱਫ-35 ਜਹਾਜ਼ ਆਪਣੀ ਹਵਾਈ ਫੌਜ ਅਤੇ ਜਲ ਸੈਨਾ ਲਈ ਖਰੀਦ ਰਿਹਾ ਹੈ। ਜਪਾਨ ਇਨ੍ਹਾਂ ਹਥਿਆਰਾਂ ਦੀ ਖਰੀਦ ਅਜਿਹੇ ਸਮੇਂ ਕਰ ਰਿਹਾ ਹੈ ਜਦੋਂ ਚੀਨ ਨੇ ਉਸ ਦੇ ਵਿਵਾਦਿਤ ਦੀਪਾਂ ਵਲ ਗਸ਼ਤ ਵਧਾ ਦਿੱਤੀ ਹੈ।