ਜਾਪਾਨ ''ਚ ਬਲਾਤਕਾਰੀਆਂ ਨੂੰ ਮਿਲੇਗੀ ਹੁਣ ਸਖ਼ਤ ਸਜ਼ਾ, 116 ਸਾਲਾਂ ਬਾਅਦ ਬਣਿਆ ਕਠੋਰ ਕਾਨੂੰਨ

Saturday, Jun 17, 2023 - 01:25 AM (IST)

ਇੰਟਰਨੈਸ਼ਨਲ ਡੈਸਕ : ਜਾਪਾਨ 'ਚ ਬਲਾਤਕਾਰ ਨਾਲ ਸਬੰਧਤ ਇਕ ਕਾਨੂੰਨ ਪਾਸ ਕੀਤਾ ਗਿਆ ਹੈ। ਇਸ ਨਵੇਂ ਕਾਨੂੰਨ ਵਿੱਚ ਬਲਾਤਕਾਰ (Rape) ਨੂੰ ਮੁੜ ਪਰਿਭਾਸ਼ਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੈਕਸ ਨੂੰ ਲੈ ਕੇ ਸਹਿਮਤੀ ਦੀ ਉਮਰ ਵੀ ਵਧਾ ਦਿੱਤੀ ਗਈ ਹੈ। ਜਾਪਾਨ 'ਚ ਇਸ ਨਾਲ ਜੁੜਿਆ ਬਦਲਾਅ 116 ਸਾਲਾਂ ਬਾਅਦ ਹੋਇਆ ਹੈ। ਇਸ ਨਵੇਂ ਇਤਿਹਾਸਕ ਬਿੱਲ 'ਤੇ ਜਾਪਾਨ 'ਚ ਲੰਬੇ ਸਮੇਂ ਤੋਂ ਬਹਿਸ ਹੋ ਰਹੀ ਸੀ। ਇਸ ਨੂੰ ਮੀਲ ਪੱਥਰ ਕਾਨੂੰਨ ਦੱਸਿਆ ਜਾ ਰਿਹਾ ਹੈ। ਨਵਾਂ ਕਾਨੂੰਨ ਬਣਨ ਨਾਲ ਜਾਪਾਨ 'ਚ ਹੁਣ 'ਸਹਿਮਤੀ' ਨੂੰ ਲੈ ਕੇ ਲੋਕਾਂ ਦੀ ਧਾਰਨਾ ਸਾਫ਼ ਹੋ ਸਕੇਗੀ।

ਇਹ ਵੀ ਪੜ੍ਹੋ : ਫਿਰ ਟ੍ਰੋਲ ਹੋਏ ਡੋਨਾਲਡ ਟ੍ਰੰਪ, ਵਾਅਦਾ ਕਰਕੇ ਵੀ ਨਹੀਂ ਦਿੱਤਾ ਰੈਸਟੋਰੈਂਟ ਦਾ ਬਿੱਲ, ਜਾਣੋ ਕੀ ਹੈ ਸੱਚਾਈ

ਬਲਾਤਕਾਰ ਬਾਰੇ ਜਾਪਾਨ ਦਾ ਕਾਨੂੰਨ ਦੁਨੀਆ ਦੇ ਵਿਕਸਤ ਦੇਸ਼ਾਂ 'ਚੋਂ ਸਭ ਤੋਂ ਢਿੱਲਾ ਮੰਨਿਆ ਜਾਂਦਾ ਸੀ। ਬਲਾਤਕਾਰ ਦੀ ਸਪੱਸ਼ਟ ਪਰਿਭਾਸ਼ਾ ਦੀ ਘਾਟ ਕਾਰਨ ਬਹੁਤ ਸਾਰੇ ਦੋਸ਼ੀ ਸਜ਼ਾ ਤੋਂ ਬਚ ਜਾਂਦੇ ਸਨ। ਜਾਪਾਨ ਵਿੱਚ ਸਹਿਮਤੀ ਦਾ ਕੀ ਅਰਥ ਹੈ, ਇਸ ਬਾਰੇ ਲੋਕਾਂ ਦੀ ਸਮਝ ਵੀ ਘੱਟ ਸੀ। ਪਹਿਲਾਂ ਵੀ ਦੇਸ਼ ਦੇ ਕਾਨੂੰਨ ਵਿੱਚ ਸਹਿਮਤੀ ਦੀ ਸਹੀ ਵਿਆਖਿਆ ਨਹੀਂ ਕੀਤੀ ਗਈ ਸੀ। ਇਸ ਕਾਰਨ ਕਈ ਅਪਰਾਧੀ ਇਸ ਦਾ ਨਾਜਾਇਜ਼ ਫਾਇਦਾ ਉਠਾਉਂਦੇ ਸਨ।

ਇਹ ਵੀ ਪੜ੍ਹੋ : ਜਾਣੋ ਕੌਣ ਹੈ ਨੁਸਰਤ ਜਹਾਂ ਚੌਧਰੀ? ਜਿਸ ਨੂੰ ਅਮਰੀਕਾ ਨੇ ਬਣਾਇਆ ਪਹਿਲੀ ਮੁਸਲਿਮ ਮਹਿਲਾ ਸੰਘੀ ਜੱਜ

ਜਾਪਾਨ 'ਚ ਪੁਰਾਣੇ ਕਾਨੂੰਨ ਦੇ ਤਹਿਤ "ਜ਼ਬਰਦਸਤੀ" ਅਤੇ "ਹਮਲੇ ਜਾਂ ਧਮਕੀ ਦੇ ਅਧੀਨ" ਜਾਂ "ਬੇਹੋਸ਼ੀ ਜਾਂ ਵਿਰੋਧ ਨਾ ਕਰਨ ਦੀ ਹਾਲਤ" ਵਿੱਚ ਕੀਤੇ ਗਏ ਸੈਕਸ ਨੂੰ ਬਲਾਤਕਾਰ ਮੰਨਿਆ ਜਾਂਦਾ ਸੀ ਪਰ ਇਸ ਦੇ ਨਾਲ ਸਮੱਸਿਆ ਇਹ ਸੀ ਕਿ ਕਈ ਵਾਰ ਇਹ ਬਲਾਤਕਾਰ ਜ਼ਬਰਦਸਤੀ ਕੀਤਾ ਜਾਂਦਾ ਸੀ, ਇਸ ਨੂੰ ਸਾਬਤ ਕਰਨਾ ਮੁਸ਼ਕਲ ਹੁੰਦਾ ਸੀ। ਕਈ ਵਾਰ ਸ਼ਰਾਬ ਦੇ ਨਸ਼ੇ 'ਚ ਵੀ ਔਰਤਾਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਵਾਪਰੀਆਂ ਪਰ ਉਸ ਵਿੱਚ ਵੀ ਦੋਸ਼ੀ ਨੂੰ ਸਜ਼ਾ ਨਹੀਂ ਮਿਲ ਸਕੀ ਕਿਉਂਕਿ ਉਸ ਨੇ ਪੀੜਤਾ ਨਾਲ ਜ਼ਬਰਦਸਤੀ ਬਲਾਤਕਾਰ ਨਹੀਂ ਕੀਤਾ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News