ਜਾਪਾਨ ਦੇ ਪ੍ਰਧਾਨ ਮੰਤਰੀ ਨੇ ਸੰਵਿਧਾਨ ''ਚ ਬਦਲਾਅ ਲਈ ਰਾਇਸ਼ੁਮਾਰੀ ਕਰਾਉਣ ਦੀ ਇੱਛਾ ਪ੍ਰਗਟਾਈ
Sunday, Jun 21, 2020 - 02:14 PM (IST)

ਟੋਕੀਓ- ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਸਤੰਬਰ 2021 ਤੋਂ ਪਹਿਲਾਂ ਦੇਸ਼ ਦੇ ਸੰਵਿਧਾਨ ਵਿਚ ਬਦਲਾਅ ਲਿਆਉਣ ਲਈ ਰਾਇਸ਼ੁਮਾਰੀ ਕਰਾਉਣ ਦੀ ਇੱਛਾ ਪ੍ਰਗਟਾਈ ਹੈ। ਸੱਤਾਧਾਰੀ ਲਿਬਰਲ ਡੈਮੋਕ੍ਰੇਟਿਕ ਪਾਰਟੀ ਦੇ ਮੁਖੀ ਦੇ ਰੂਪ ਵਿਚ ਉਨ੍ਹਾਂ ਦਾ ਕਾਰਜਕਾਲ ਇਸ ਦੌਰਾਨ ਖਤਮ ਹੋ ਰਿਹਾ ਹੈ।
ਆਬੇ ਨੇ ਨਿਊਜ਼ਬਾਰ ਹਾਸ਼ੀਮੋਟੋ ਆਨਲਾਈਨ ਪ੍ਰੋਗਰਾਮ ਦੌਰਾਨ ਕਿਹਾ ਕਿ ਮੇਰਾ ਲਿਬਰਲ ਡੈਮੋਕ੍ਰੇਟਿਕ ਪਾਰਟੀ ਦੇ ਪ੍ਰਧਾਨ ਦੇ ਰੂਪ ਵਿਚ ਇਕ ਸਾਲ ਤੇ ਤਿੰਨ ਮਹੀਨੇ ਦਾ ਕਾਰਜਕਾਲ ਅਜੇ ਬਾਕੀ ਹੈ ਅਤੇ ਮੈਂ ਇਸ ਸਮਾਂ ਸੀਮਾ ਤੋਂ ਪਹਿਲਾਂ ਸੰਵਿਧਾਨ ਵਿਚ ਬਦਲਾਅ ਲਿਆਉਣ ਲਈ ਇਕ ਰਾਇਸ਼ੁਮਾਰੀ ਦਾ ਆਯੋਜਨ ਕਰਾਉਣਾ ਚਾਹਾਂਗਾ। ਇਸ ਪ੍ਰੋਗਰਾਮ ਦੀ ਮੇਜ਼ਬਾਨੀ ਓਸਾਕਾ ਦੇ ਸਾਬਕਾ ਮੇਅਰ ਟਾਰੂ ਹਾਸ਼ਿਮੋਟੋ ਨੇ ਕੀਤੀ।
ਪ੍ਰਧਾਨ ਮੰਤਰੀ ਆਬੇ ਨੇ ਕਾਨੂੰਨੀ ਸਪੱਸ਼ਟਤਾ ਪ੍ਰਦਾਨ ਕਰਨ ਲਈ ਸੰਵਿਧਾਨ ਵਿਚ ਜਾਪਾਨ ਦੇ ਆਤਮ ਰੱਖਿਆ ਬਲਾਂ ਦੇ ਅਧਿਕਾਰ ਦੇ ਸੰਦਰਭ ਵਿਚ ਇਸ ਨੂੰ ਜੋੜਨ ਦੀ ਮੰਗ ਕੀਤੀ ਹੈ।
ਮੁੱਖ ਕੈਬਨਿਟ ਸਕੱਤਰ ਯੋਸ਼ੀਹਿਦੇ ਸੁਗਾ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਫੌਜ ਨੂੰ ਆਤਮ ਰੱਖਿਆ ਦੇ ਸੰਵਿਧਾਨਕ ਅਧਿਕਾਰ ਨਾਲ ਉਨ੍ਹਾਂ ਕੋਲ ਕੋਈ ਹੋਰ ਬਦਲ ਨਾ ਹੋਣ ਦੀ ਸਥਿਤੀ ਵਿਚ ਇਸ ਰਾਹੀਂ ਦੁਸ਼ਮਣ ਦੇ ਟਿਕਾਣਿਆਂ 'ਤੇ ਹਮਲਾ ਕਰਨ ਦਾ ਅਧਿਕਾਰ ਹੋਵੇਗਾ।
Related News
ਦੇਸ਼ ਦੀ ਰਾਜਧਾਨੀ ''ਚ ਸਿੱਖਾਂ ਦੇ ਬੈਂਕ ਨੂੰ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਦੇ ਯਤਨਾਂ ਸਦਕਾ ਡੁੱਬਣ ਤੋਂ ਬਚਾਇਆ
