ਜਾਪਾਨ ਓਲੰਪਿਕ ਕਮੇਟੀ ਦਾ ਉਪ ਮੁਖੀ ਕੋਰੋਨਾ ਵਾਇਰਸ ਦੀ ਲਪੇਟ ''ਚ

03/17/2020 7:24:58 PM

ਟੋਕੀਓ— ਜਾਪਾਨ ਓਲੰਪਿਕ ਕਮੇਟੀ ਦੇ ਉਪ ਮੁਖੀ ਕੋਜੋ ਤਾਸ਼ਿਮਾ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ, ਜਿਸ ਤੋਂ ਇਕ ਵਾਰ ਫਿਰ ਸਵਾਲ ਉਠਣ ਲੱਗੇ ਹਨ ਕਿ ਕੀ ਜਾਪਾਨ ਓਲੰਪਿਕ ਦੀ ਸੁਰੱਖਿਆ ਮੇਜ਼ਬਾਨੀ ਕਰ ਸਕੇਗਾ? ਤਾਸ਼ਿਮਾ ਨੇ ਇਕ ਬਿਆਨ ਵਿਚ ਕਿਹਾ, ''ਅੱਜ ਮੇਰੀ ਜਾਂਚ ਦਾ ਨਤੀਜਾ ਪਾਜ਼ੀਟਿਵ ਆਇਆ ਹੈ।''

PunjabKesari

ਉਸ ਨੇ ਕਿਹਾ, ''ਮੈਨੂੰ ਹਲਕਾ ਬੁਖਾਰ ਸੀ। ਨਿਮੋਨੀਆ ਦੇ ਲੱਛਣ ਸੀ ਪਰ ਹੁਣ ਮੈਂ ਠੀਕ ਹਾਂ। ਮੈਂ ਡਾਕਟਰਾਂ ਦੀ ਸਲਾਹ 'ਤੇ ਅਮਲ ਕਰਾਂਗਾ।'' ਜਾਪਾਨੀ ਅਧਿਕਾਰੀ ਵਾਰ-ਵਾਰ ਦੁਹਰਾ ਰਹੇ ਹਨ ਕਿ ਜੁਲਾਈ-ਅਗਸਤ ਵਿਚ ਹੋਣ ਵਾਲੀਆਂ ਓਲੰਪਿਕ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਹੋਣਗੀਆਂ ਪਰ ਅਜਿਹੀਆਂ ਅਟਕਲਾਂ ਹਨ ਕਿ ਓਲੰਪਿਕ ਜਾਂ ਤਾਂ ਰੱਦ ਹੋਣਗੀਆਂ ਜਾਂ ਮੁਲਤਵੀ।


Related News