ਚੀਨ ਨੂੰ ਆਧੁਨਿਕ ਚਿੱਪ ਹਾਸਲ ਕਰਨ ਤੋਂ ਰੋਕਣ ਲਈ ਜਾਪਾਨ ਤੇ ਨੀਦਰਲੈਂਡ ਨੇ ਅਮਰੀਕਾ ਨਾਲ ਕੀਤਾ ਸਮਝੌਤਾ
Tuesday, Jan 31, 2023 - 01:46 AM (IST)
ਵਾਸ਼ਿੰਗਟਨ (ਭਾਸ਼ਾ)-ਜਾਪਾਨ ਅਤੇ ਨੀਦਰਲੈਂਡ ਨੇ ਆਧੁਨਿਕ ਕੰਪਿਊਟਰ ਚਿੱਪ ਬਣਾਉਣ ’ਚ ਵਰਤੀ ਜਾਣ ਵਾਲੀ ਸਮੱਗਰੀ ਹਾਸਲ ਕਰਨ ਤੋਂ ਚੀਨ ਨੂੰ ਰੋਕਣ ਲਈ ਅਮਰੀਕਾ ਨਾਲ ਸਮਝੌਤਾ ਕੀਤਾ ਹੈ। ਇਸ ਸਮਝੌਤੇ ਦੀ ਜਾਣਕਾਰੀ ਰੱਖਣ ਵਾਲੇ ਇਕ ਵਿਅਕਤੀ ਨੇ ਇਹ ਸੂਚਨਾ ਦਿੱਤੀ ਪਰ ਉਸ ਨੇ ਪਛਾਣ ਉਜਾਗਰ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਸਮਝੌਤੇ ਦਾ ਅਜੇ ਰਸਮੀ ਐਲਾਨ ਨਹੀਂ ਹੋਇਆ ਹੈ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਤਿੰਨੋਂ ਧਿਰਾਂ ਸਮਝੌਤੇ ਦਾ ਐਲਾਨ ਕਦੋਂ ਕਰਨਗੀਆਂ।
ਇਹ ਖ਼ਬਰ ਵੀ ਪੜ੍ਹੋ : ਮਾਨ ਸਰਕਾਰ ਦੀ ਇਤਿਹਾਸਕ ਪਹਿਲਕਦਮੀ, ਆਮ ਲੋਕਾਂ ਲਈ ਰੇਤੇ ਦੀਆਂ ਖੱਡਾਂ ਜਲਦ ਹੋਣਗੀਆਂ ਸ਼ੁਰੂ
ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ ਆਧੁਨਿਕ ਚਿੱਪ ਹਾਸਲ ਕਰਨ ਤੋਂ ਚੀਨ ਨੂੰ ਰੋਕਣ ਲਈ ਅਕਤੂਬਰ ’ਚ ਬਰਾਮਦ ਕੰਟਰੋਲ ਲਾਗੂ ਕੀਤਾ ਸੀ। ਬਾਈਡੇਨ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉੱਨਤ ਚਿੱਪ ਦੀ ਵਰਤੋਂ ਹਥਿਆਰ ਬਣਾਉਣ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਅਤੇ ਉਸ ਦੇ ਫ਼ੌਜੀ ਉਪਕਰਣਾਂ ਦੀ ਗਤੀ ਅਤੇ ਸਟੀਕਤਾ ਨੂੰ ਬਿਹਤਰ ਬਣਾਉਣ ਲਈ ਕੀਤੀ ਜਾ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ : ਲਾਵਾਰਿਸ ਬੈਗ ਮਿਲਣ ਨਾਲ ਲੋਕਾਂ ’ਚ ਫ਼ੈਲੀ ਦਹਿਸ਼ਤ, ਪੁਲਸ ਨੇ ਇਲਾਕਾ ਕੀਤਾ ਸੀਲ
ਇਸ ਮਹੀਨੇ ਬਾਈਡੇਨ ਨੇ ਬਰਾਮਦ ਕੰਟਰੋਲ ਮਜ਼ਬੂਤ ਕਰਨ ਲਈ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਅਤੇ ਪੁਰਤਗਾਲ ਦੇ ਪ੍ਰਧਾਨ ਮੰਤਰੀ ਮਾਰਕ ਰੁਟ ਨਾਲ ਵੱਖਰੇ ਤੌਰ ’ਤੇ ਮੁਲਾਕਾਤ ਕੀਤੀ ਸੀ। ਨੀਦਰਲੈਂਡਜ਼ ’ਚ ਸੈਮੀਕੰਡਕਟਰ ਉਤਪਾਦਨ ਉਪਕਰਣਾਂ ਦੀ ਪ੍ਰਮੁੱਖ ਨਿਰਮਾਤਾ ਕੰਪਨੀ ਏ. ਐੱਸ. ਐੱਮ. ਐੱਲ. ਨੇ ਕਿਹਾ ਕਿ ਉਸ ਨੂੰ ਸਮਝੌਤੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਏ. ਐੱਸ. ਐੱਮ. ਐੱਲ. ਅਜਿਹੀਆਂ ਮਸ਼ੀਨਾਂ ਦੀ ਦੁਨੀਆ ਦੀ ਇਕਲੌਤੀ ਨਿਰਮਾਤਾ ਕੰਪਨੀ ਹੈ, ਜੋ ਆਧੁਨਿਕ ਸੈਮੀਕੰਡਕਟਰ ਚਿੱਪ ਬਣਾਉਣ ਲਈ ਅਤਿਅੰਤ ਅਲਟ੍ਰਾਵਾਇਲਟ ਲਿਥੋਗ੍ਰਾਫੀ ਦੀ ਵਰਤੋਂ ਕਰਦੀ ਹੈ। ਪੁਰਤਗਾਲ ਸਰਕਾਰ ਨੇ 2019 ਦੇ ਬਾਅਦ ਤੋਂ ਹੀ ਚੀਨ ਨੂੰ ਉਪਕਰਣਾਂ ਦੀ ਬਰਾਮਦ ਕਰਨ ਤੋਂ ਰੋਕਿਆ ਹੋਇਆ ਹੈ ਪਰ ਕੰਪਨੀ ਫਿਰ ਵੀ ਚੀਨ ਨੂੰ ਘੱਟ-ਗੁਣਵੱਤਾ ਵਾਲੇ ਲਿਥੋਗ੍ਰਾਫੀ ਉਪਕਰਣ ਭੇਜਦੀ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਮਜੀਠੀਆ ਦੀ ਜ਼ਮਾਨਤ ਪਟੀਸ਼ਨ ’ਤੇ ਸੁਪਰੀਮ ਕੋਰਟ ਦੇ ਜੱਜ ਨੇ ਸੁਣਵਾਈ ਕਰਨ ਤੋਂ ਕੀਤਾ ਇਨਕਾਰ