ਸਿਆਸੀ ‘ਚੰਦਾ’ ਘਪਲੇ ਕਾਰਨ ਹਿੱਲੀ ਜਾਪਾਨ ਸਰਕਾਰ, ਸਾਬਕਾ ਮੰਤਰੀ ਕਰੋੜਾਂ ਦੀ ਹੇਰਾਫੇਰੀ ਦੇ ਦੋਸ਼ ’ਚ ਗ੍ਰਿਫਤਾਰ

Monday, Jan 08, 2024 - 03:07 PM (IST)

ਸਿਆਸੀ ‘ਚੰਦਾ’ ਘਪਲੇ ਕਾਰਨ ਹਿੱਲੀ ਜਾਪਾਨ ਸਰਕਾਰ, ਸਾਬਕਾ ਮੰਤਰੀ ਕਰੋੜਾਂ ਦੀ ਹੇਰਾਫੇਰੀ ਦੇ ਦੋਸ਼ ’ਚ ਗ੍ਰਿਫਤਾਰ

ਟੋਕੀਓ (ਭਾਸ਼ਾ) - ਜਾਪਾਨ ਵਿਚ ਇਕ ਵੱਡੇ ਸਿਆਸੀ ਚੰਦਾ (ਦਾਨ) ਘਪਲੇ ਦੇ ਸਬੰਧ ਵਿਚ ਸਰਕਾਰੀ ਵਕੀਲਾਂ ਨੇ ਐਤਵਾਰ ਨੂੰ ਪਹਿਲੀ ਗ੍ਰਿਫਤਾਰੀ ਕੀਤੀ। ਇਸ ਘਪਲੇ ਨੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਦੀ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਇਹ ਵੀ ਪੜ੍ਹੋ :    ਕੀ ਹੁਣ WhatsApp ਦੀ ਵਰਤੋਂ ਕਰਨ 'ਤੇ ਲੱਗਣਗੇ ਪੈਸੇ?

ਅਧਿਕਾਰੀਆਂ ਅਨੁਸਾਰ, ਟੋਕੀਓ ਜ਼ਿਲਾ ਸਰਕਾਰੀ ਵਕੀਲ ਆਫਿਸ ਨੇ ਸਾਬਕਾ ਉਪ ਸਿੱਖਿਆ ਮੰਤਰੀ ਯੋਸ਼ੀਤਾਕਾ ਇਕੇਦਾ ਨੂੰ ਸੱਤਾਧਾਰੀ ਲਿਬਰਲ ਡੈਮੋਕ੍ਰੇਟਿਕ ਪਾਰਟੀ ਅੰਦਰ ਉਸ ਦੇ ਗਰੁੱਪ ਤੋਂ ਚੰਦਾ ’ਚ ਘਪਲਾ ਕਰਨ ਦੇ ਸ਼ੱਕ ਵਿਚ ਗ੍ਰਿਫਤਾਰ ਕੀਤਾ ਹੈ। ਇਕੇਦਾ ਦੇ ਗਰੁੱਪ ਨੂੰ ਕਿਸ਼ਿਦਾ ਦੀ ਸੱਤਾਧਾਰੀ ਪਾਰਟੀ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਪ੍ਰਭਾਵਸ਼ਾਲੀ ਗਰੁੱਪ ਮੰਨਿਆ ਜਾਂਦਾ ਹੈ। ਪਹਿਲਾਂ ਇਸ ਗਰੁੱਪ ਦੀ ਅਗਵਾਈ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਕਰ ਰਹੇ ਸਨ। ਗਰੁੱਪ ’ਤੇ ਚੰਦਾ ਵਜੋਂ ਇਕੱਠੀ ਕੀਤੀ ਗਈ ਰਾਸ਼ੀ ’ਚ ਘਪਲਾ ਕਰਨ ਅਤੇ 600 ਮਿਲੀਅਨ ਯੇਨ (4.15 ਮਿਲੀਅਨ ਅਮਰੀਕੀ ਡਾਲਰ) ਤੋਂ ਵੱਧ ਦਾ ਲੇਖਾ-ਜੋਖਾ ਸਾਂਝਾ ਨਾ ਕਰਨ ਦਾ ਦੋਸ਼ ਹੈ।

ਇਹ ਵੀ ਪੜ੍ਹੋ :    TV ਦੇ ਸ਼ੌਕੀਣਾਂ ਲਈ ਵੱਡਾ ਝਟਕਾ, ਚੈਨਲਾਂ ਦੀਆਂ ਕੀਮਤਾਂ ’ਚ ਹੋਇਆ ਭਾਰੀ ਵਾਧਾ

ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਸਾਬਕਾ ਉਪ ਮੰਤਰੀ ’ਤੇ 4 ਕਰੋੜ ਯੇਨ (ਲਗਭਗ 276,500 ਅਮਰੀਕੀ ਡਾਲਰ) ਤੋਂ ਵੱਧ ਦੀ ਜਾਣਕਾਰੀ ਨਾ ਦੇਣ ਦਾ ਦੋਸ਼ ਹੈ। ਉਸ ਨੇ ਇਹ ਰਕਮ ਇਕ ਸਿਆਸੀ ਸਮਾਗਮ ਦੀ ਟਿਕਟ ਦੀ ਵਿਕਰੀ ਤੋਂ ਇਕੱਠੀ ਹੋਈ ਰਕਮ ਵਿਚੋਂ ਰਿਸ਼ਵਤ ਵਜੋਂ ਲਈ ਸੀ, ਜੋ ਕਿ ਸਿਆਸੀ ਫੰਡ ਕੰਟਰੋਲ ਐਕਟ ਦੀ ਉਲੰਘਣਾ ਹੈ।

ਇਹ ਵੀ ਪੜ੍ਹੋ :    ਲਵਲੀ ਆਟੋਜ਼ ਦੇ ਮਿੱਤਲ ਪਰਿਵਾਰ ਦੇ ਨਾਂ ’ਤੇ ਹੋਈ 53 ਲੱਖ ਦੀ ਠੱਗੀ, ਕੇਸ ਦਰਜ

ਪ੍ਰਧਾਨ ਮੰਤਰੀ ਕਿਸ਼ਿਦਾ ਨੇ ਐਤਵਾਰ ਨੂੰ ਕਿਹਾ ਕਿ ਇਕੇਦਾ ਦੀ ਗ੍ਰਿਫਤਾਰੀ ਬੇਹੱਦ ਅਫਸੋਸਜਨਕ ਹੈ ਅਤੇ ਪਾਰਟੀ ਨੇ ਉਸ ਨੂੰ ਕੱਢਣ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹਨ ਅਤੇ ਫੰਡ ਇਕੱਠਾ ਕਰਨ ਬਾਰੇ ਨਿਯਮਾਂ ਨੂੰ ਸਖ਼ਤ ਕਰਨ ਲਈ ਇਸ ਹਫ਼ਤੇ ਦੇ ਅੰਤ ਵਿਚ ਇਕ ਮਾਹਿਰ ਕਮੇਟੀ ਬਣਾਉਣ ਦੀ ਯੋਜਨਾ ਬਣਾ ਰਹੇ ਹਨ। ਕਿਸ਼ਿਦਾ ਨੇ ਕਿਹਾ ਕਿ ਸਾਨੂੰ ਇਸ ਕਾਰਨ ਪਾਰਟੀ ਨੂੰ ਹੋਏ ਨੁਕਸਾਨ ਬਾਰੇ ਸਮਝਣਾ ਚਾਹੀਦਾ ਹੈ ਅਤੇ ਜਨਤਾ ਦਾ ਭਰੋਸਾ ਮੁੜ ਹਾਸਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ :     ਮਹਾਦੇਵ ਐਪ ਘਪਲਾ : 10 ਜਨਵਰੀ ਨੂੰ ਕੋਰਟ ਪੇਸ਼ੀ ’ਚ ED ਕਰ ਸਕਦੀ ਹੈ ਕੁਝ ਵੱਡੇ ਖ਼ੁਲਾਸੇ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 

 


author

Harinder Kaur

Content Editor

Related News