5.7 ਤੀਬਰਤਾ ਦੇ ਭੂਚਾਲ ਦੇ ਝਟਕਿਆਂ ਨਾਲ ਕੰਬਿਆ ਜਾਪਾਨ
Saturday, Oct 12, 2019 - 04:58 PM (IST)

ਟੋਕੀਓ— ਜਾਪਾਨ ਦੀ ਮੌਸਮ ਵਿਭਾਗ ਏਜੰਸੀ (ਜੇ.ਐੱਮ.ਏ.) ਨੇ ਸ਼ਨੀਵਾਰ ਨੂੰ ਜਾਣਕਾਰੀ ਦਿੱਤੀ ਕਿ ਜਾਪਾਨ ਦੇ ਚਿਬਾ ਪ੍ਰੀਫੈਕਚਰ 'ਚ 5.7 ਦੀ ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਸਥਾਨਕ ਸਮੇਂ ਮੁਤਾਬਕ ਸ਼ਾਮੀਂ 18:22 ਵਜੇ ਮਹਿਸੂਸ ਕੀਤਾ ਗਿਆ। ਵਿਭਾਗ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ 80 ਕਿਲੋਮੀਟਰ ਦੀ ਗਹਿਰਾਈ 'ਤੇ ਸੀ।
ਚਿਬਾ ਦੇ ਕੁਝ ਇਲਾਕਿਆਂ 'ਚ ਇਸ ਭੂਚਾਲ ਦੀ ਤੀਬਰਤਾ 4 ਰਹੀ ਜਦਕਿ ਕੁਝ ਇਲਾਕਿਆਂ 'ਚ ਇਸ ਦੀ ਤੀਬਰਤਾ 7 ਤੱਕ ਪਹੁੰਚ ਗਈ। ਭੂਚਾਲ ਕਾਰਨ ਅਜੇ ਕਿਸੇ ਤਰ੍ਹਾਂ ਦੇ ਨੁਕਸਾਨ ਜਾਂ ਸੁਨਾਮੀ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ।