ਜਾਪਾਨ ’ਚ ਦੁਨੀਆ ਦੇ ਸਭ ਤੋਂ ਵੱਡੇ ਪ੍ਰਮਾਣੂ ਪਲਾਂਟ ਨੂੰ ਮੁੜ ਚਾਲੂ ਕਰਨ ਦੀ ਮਿਲੀ ਮਨਜ਼ੂਰੀ
Wednesday, Dec 24, 2025 - 01:28 AM (IST)
ਟੋਕੀਓ (ਭਾਸ਼ਾ) - ਨਿਗਾਤਾ ਸੂਬੇ ਦੇ ਗਵਰਨਰ ਨੇ ਮੰਗਲਵਾਰ ਨੂੰ ਇਸ ਉੱਤਰ-ਕੇਂਦਰੀ ਸੂਬੇ ਵਿਚ ਸਥਿਤ ਕਾਸ਼ੀਵਾਜ਼ਾਕੀ-ਕਾਰੀਵਾ ਪ੍ਰਮਾਣੂ ਪਾਵਰ ਪਲਾਂਟ ਦੇ 2 ਰਿਐਕਟਰਾਂ ਨੂੰ ਮੁੜ ਚਾਲੂ ਕਰਨ ਲਈ ਸਹਿਮਤੀ ਦੇ ਦਿੱਤੀ ਹੈ। ਇਸ ਦੇ ਨਾਲ ਹੀ 2011 ਵਿਚ ਇਸੇ ਪਾਵਰ ਕੰਪਨੀ ਦੀ ਮਲਕੀਅਤ ਵਾਲੇ ਇਕ ਹੋਰ ਪਲਾਂਟ ਵਿਚ ਹੋਏ ਪ੍ਰਮਾਣੂ ਹਾਦਸੇ ਤੋਂ ਬਾਅਦ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਬੰਦ ਪਏ ਇਸ ਪਲਾਂਟ ਨੂੰ ਮੁੜ ਸ਼ੁਰੂ ਕਰਨ ਦੀ ਦਿਸ਼ਾ ’ਚ ਆਖਰੀ ਅੜਿੱਕਾ ਵੀ ਦੂਰ ਹੋ ਗਿਆ ਹੈ।
ਗਵਰਨਰ ਹਿਦੇਓ ਹਾਨਾਜ਼ੁਮੀ ਨੇ ਅਰਥ-ਵਿਵਸਥਾ ਅਤੇ ਉਦਯੋਗ ਮੰਤਰੀ ਰਿਓਸੇਈ ਅਕਾਜ਼ਾਵਾ ਨਾਲ ਇਕ ਮੀਟਿੰਗ ਵਿਚ ਕਾਸ਼ੀਵਾਜ਼ਾਕੀ-ਕਾਰੀਵਾ ਪਲਾਂਟ ਦੇ ਛੇਵੇਂ ਅਤੇ ਸੱਤਵੇਂ ਰਿਐਕਟਰਾਂ ਨੂੰ ਮੁੜ ਸ਼ੁਰੂ ਕਰਨ ਲਈ ਸੂਬੇ ਦੇ ਸਮਰਥਨ ਦਾ ਪ੍ਰਗਟਾਵਾ ਕੀਤਾ।
