ਨਵੇਂ ਸਾਲ ਦੇ ਪਹਿਲੇ ਦਿਨ ਜਾਪਾਨ 'ਚ 7.5 ਤੀਬਰਤਾ ਦਾ ਭੂਚਾਲ, ਸੁਨਾਮੀ ਦੀ ਚਿਤਾਵਨੀ ਜਾਰੀ

Monday, Jan 01, 2024 - 01:43 PM (IST)

ਨਵੇਂ ਸਾਲ ਦੇ ਪਹਿਲੇ ਦਿਨ ਜਾਪਾਨ 'ਚ 7.5 ਤੀਬਰਤਾ ਦਾ ਭੂਚਾਲ, ਸੁਨਾਮੀ ਦੀ ਚਿਤਾਵਨੀ ਜਾਰੀ

ਟੋਕੀਓ (ਭਾਸ਼ਾ) ਨਵੇਂ ਸਾਲ 'ਤੇ ਜਾਪਾਨ ਤੋਂ ਇਕ ਚਿੰਤਾਜਨਕ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਉੱਤਰ-ਪੂਰਬੀ ਖੇਤਰ ਵਿੱਚ 7.5 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ ਹੈ। ਇਸ ਕਾਰਨ ਜਾਪਾਨ ਵਿੱਚ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਜਾਪਾਨ ਮੈਟਰੋਲੋਜੀਕਲ ਏਜੰਸੀ ਨੇ ਇਸ਼ੀਕਾਵਾ ਅਤੇ ਨੇੜਲੇ ਪ੍ਰੀਫੈਕਚਰਾਂ ਵਿੱਚ ਭੂਚਾਲ ਆਉਣ ਦੀ ਸੂਚਨਾ ਦਿੱਤੀ, ਜਿਨ੍ਹਾਂ ਵਿੱਚੋਂ ਇੱਕ ਦੀ ਸ਼ੁਰੂਆਤੀ ਤੀਬਰਤਾ 7.4 ਮਾਪੀ ਗਈ।

PunjabKesari

ਭੂਚਾਲ ਦੀਆਂ ਗਤੀਵਿਧੀਆਂ ਦੀ ਲੜੀ ਤੋਂ ਬਾਅਦ 34,000 ਘਰਾਂ ਦੀ ਬਿਜਲੀ ਸਪਲਾਈ ਰੁੱਕ ਗਈ ਹੈ। ਮੱਧ ਜਾਪਾਨ ਦੇ ਕਈ ਮੁੱਖ ਮਾਰਗਾਂ ਨੂੰ ਬੰਦ ਕਰਨਾ ਪਿਆ ਕਿਉਂਕਿ ਭੂਚਾਲ ਕਾਰਨ ਸੜਕਾਂ ਵਿੱਚ ਵੱਡੀਆਂ ਤਰੇੜਾਂ ਆ ਗਈਆਂ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਦੁਬਈ 'ਚ ਸਭ ਤੋਂ ਵੱਡੀ, ਸਭ ਤੋਂ ਰੰਗੀਨ ਅਤੇ ਚਮਕਦਾਰ ਆਤਿਸ਼ਬਾਜ਼ੀ (ਤਸਵੀਰਾਂ)

PunjabKesari

ਜਾਪਾਨੀ ਜਨਤਕ ਪ੍ਰਸਾਰਕ NHK ਟੀਵੀ ਨੇ ਚੇਤਾਵਨੀ ਦਿੱਤੀ ਕਿ ਸਮੁੰਦਰੀ ਲਹਿਰਾਂ 5 ਮੀਟਰ (16.5 ਫੁੱਟ) ਤੱਕ ਉੱਚੀਆਂ ਹੋ ਸਕਦੀਆਂ ਹਨ ਅਤੇ ਲੋਕਾਂ ਨੂੰ ਜਲਦੀ ਤੋਂ ਜਲਦੀ ਉੱਚੀ ਜ਼ਮੀਨ ਜਾਂ ਨੇੜਲੇ ਇਮਾਰਤ ਦੇ ਸਿਖਰ 'ਤੇ ਭੱਜਣ ਦੀ ਅਪੀਲ ਕੀਤੀ ਹੈ। ਖ਼ਬਰ ਲਿਖੇ ਜਾਣ ਤੱਕ ਨੁਕਸਾਨ ਦੀ ਰਿਪੋਰਟ ਤੁਰੰਤ ਉਪਲਬਧ ਨਹੀਂ ਸੀ।ਜਾਪਾਨ ਵਿਚ ਭੂਚਾਲ ਦੇ ਕੇਂਦਰ ਨੇੜੇ ਸਾਰੇ ਪ੍ਰਮੁੱਖ ਹਾਈਵੇਅ ਬੰਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਜਾਪਾਨ ਵਿਚ ਭਾਰਤੀ ਦੂਤਘਰ ਨੇ ਭਾਰਤੀ ਨਾਗਰਿਕਾਂ ਲਈ ਐਮਰਜੈਂਸੀ ਨੰਬਰ ਵੀ ਜਾਰੀ ਕੀਤੇ ਹਨ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


author

Vandana

Content Editor

Related News