ਜਾਪਾਨ ਦੇ ਸਾਬਕਾ ਪੀ.ਐੱਮ. ਨਾਕਾਸੋਨੇ ਦਾ ਦਿਹਾਂਤ
Friday, Nov 29, 2019 - 12:20 PM (IST)

ਟੋਕੀਓ (ਭਾਸ਼ਾ): ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਯਾਸੁਹੀਰੋ ਨਾਕਾਸੋਨੇ ਦਾ 101 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਸਥਾਨਕ ਮੀਡੀਆ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਘੋਰ ਰੂੜ੍ਹੀਵਾਦੀ ਨਾਕਾਸੋਨੇ ਨੇ ਅਮਰੀਕਾ ਦੇ ਨਾਲ ਮਜ਼ਬੂਤ ਮਿਲਟਰੀ ਗਠਜੋੜ ਕਰਨ ਦੀ ਦਿਸ਼ਾ ਵਿਚ ਕੰਮ ਕੀਤਾ ਸੀ।
ਨਵੰਬਰ 1982 ਤੋਂ ਨਵੰਬਰ 1987 ਤੱਕ ਦੇ ਆਪਣੇ ਕਾਰਜਕਾਲ ਦੌਰਾਨ ਨਾਕਾਸੋਨੇ ਨੂੰ ਦੂਜੇ ਵਿਸ਼ਵ ਯੁੱਧ ਵਿਚ ਦੇਸ਼ ਨੂੰ ਦੁਬਾਰਾ ਇਕ ਕਰਨ ਦੀਆਂ ਕੋਸ਼ਿਸ਼ਾਂ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਵਿਸ਼ਵ ਦੀ ਸਭ ਤੋਂ ਵੱਡੀ ਅਰਥਵਿਵਸਥਾ ਅਮਰੀਕਾ ਦੇ ਨਾਲ ਵਪਾਰ ਟਕਰਾਅ ਵਧਣ ਦੇ ਸਮੇਂ , ਉਨ੍ਹ੍ਹਾਂ ਨਾਲ ਸੁਰੱਖਿਆ ਸੰਬੰਧਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ।