ਭਾਰਤ, ਅਮਰੀਕਾ ਦੇ ਬਾਅਦ ਹੁਣ ਇਸ ਦੇਸ਼ ''ਚ ਟਿਕਟਾਕ ਨੂੰ ਬੈਨ ਕਰਨ ਦੀ ਤਿਆਰੀ

Thursday, Jul 30, 2020 - 02:15 PM (IST)

ਭਾਰਤ, ਅਮਰੀਕਾ ਦੇ ਬਾਅਦ ਹੁਣ ਇਸ ਦੇਸ਼ ''ਚ ਟਿਕਟਾਕ ਨੂੰ ਬੈਨ ਕਰਨ ਦੀ ਤਿਆਰੀ

ਟੋਕੀਓ (ਬਿਊਰੋ): ਭਾਰਤ ਵੱਲੋਂ ਟਿਕਟਾਕ ਅਤੇ ਹੋਰ ਚੀਨੀ ਐਪਸ 'ਤੇ ਪਾਬੰਦੀ ਲਗਾਉਣ ਦੇ ਬਾਅਦ ਗਲੋਬਲ ਪੱਧਰ 'ਤੇ ਕਈ ਦੇਸ਼ ਚੀਨ ਦੇ ਵਿਰੁੱਧ ਕਦਮ ਚੁੱਕ ਰਹੇ ਹਨ। ਭਾਰਤ ਅਤੇ ਅਮਰੀਕਾ ਵੱਲੋਂ ਬੈਨ ਕੀਤੇ ਜਾਣ ਦੇ ਬਾਅਦ ਚੀਨੀ ਐਪ ਟਿਕਟਾਕ ਨੂੰ ਜਾਪਾਨ ਵੀ ਝਟਕਾ ਦੇ ਸਕਦਾ ਹੈ। ਮਤਲਬ ਜਾਪਾਨ ਵੀ ਟਿਕਟਾਕ ਐਪ ਨੂੰ ਬੈਨ ਕਰ ਸਕਦਾ ਹੈ।ਇਸ ਦੇ ਨਾਲ ਹੀ ਭਾਰਤ ਵੱਲੋਂ ਬੈਨ ਕੀਤੇ ਗਏ 59 ਐਪਸ ਦੇ ਬਅਦ ਅਮਰੀਕਾ ਵੀ ਇਸੇ ਤਰ੍ਹਾਂ ਦਾ ਕਦਮ ਚੁੱਕਣ 'ਤੇ ਵਿਚਾਰ ਕਰ ਰਿਹਾ ਹੈ। NHK World ਦੀ ਇਕ ਰਿਪੋਰਟ ਦੇ ਮੁਤਾਬਕ ਜਾਪਾਨ ਵਿਚ ਸਾਂਸਦਾਂ ਦਾ ਇਕ ਸਮੂਹ ਟਿਕਟਾਕ ਸਮੇਤ ਹੋਰ ਚੀਨੀ ਐਪ 'ਤੇ ਬੈਨ ਲਗਾਉਣ 'ਤੇ ਵਿਚਾਰ ਕਰ ਰਿਹਾ ਹੈ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ: ਜੇਕਰ ਤੁਹਾਡਾ ਹੈ ਤੇਜ਼ ਦਿਮਾਗ ਤਾਂ ਕਰੋ ਇਹ ਕੰਮ, ਜਿੱਤਣ 'ਤੇ ਮਿਲਣਗੇ 37 ਕਰੋੜ ਰੁਪਏ

ਹੋਰ ਦੇਸ਼ਾਂ ਦੀ ਤਰ੍ਵਾਂ ਜਾਪਾਨ ਦੇ ਸਾਂਸਦਾਂ ਦਾ ਮੰਨਣਾ ਹੈਕਿ ਚੀਨੀ ਐਪਸ ਡਾਟਾ ਸਿਕਓਰਿਟੀ ਦੇ ਲਈ ਖਤਰਾ ਹਨ। ਉਹਨਾਂ ਨੂੰ ਡਰ ਹੈ ਕਿ ਚੀਨੀ ਐਪਸ ਉਹਨਾਂ ਦਾ ਜ਼ਿਆਦਾਤਰ ਘਰੇਲੂ ਡਾਟਾ ਇੱਥੇ ਸਟੋਰ ਕਰ ਹਹੇ ਹਨ। ਸਾਂਸਦਾਂ ਦਾ ਇਹ ਸਮੂਹ ਜਾਪਾਨ ਦੀ ਸਰਕਾਰ ਨੂੰ ਸਤੰਬਰ 2020 ਤੱਕ ਇਕ ਪ੍ਰਸਤਾਵ ਜਮਾਂ ਕਰਨ 'ਤੇ ਵਿਚਾਰ ਕਰ ਰਿਹਾ ਹੈ। ਮੁਸ਼ਕਲ ਬਾਜ਼ਾਰ ਹੋਣ ਦੇ ਬਾਅਦ ਵੀ ਟਿਕਟਾਕ ਨੂੰ ਜਾਪਾਨ ਦੇ ਬਾਜ਼ਾਰ ਵਿਚ ਕਾਫ਼ੀ ਸਫਲਤਾ ਮਿਲ ਚੁੱਕੀ ਹੈ। ਜਾਪਾਨ ਵਿਚ ਆਈ.ਓ.ਐੱਸ. ਸਟੋਰ ਦੇ ਡਾਟਾ ਤੋਂ ਪਤਾ ਚੱਲਦਾ ਹੈਕਿ ਟਿਕਟਾਕ ਹਾਲੇ ਵੀ ਜਾਪਾਨ ਵਿਚ ਵਰਲਡ ਦੇ ਟੌਪ ਐਂਟਰਟੈਨਮੈਂਟ ਐਪਸ ਵਿਚੋਂ ਇਕ ਹੈ। ਇਹ 5ਵੇਂ ਸਥਾਨ 'ਤੇ ਕਬਜ਼ਾ ਬਣਾਏ ਹੋਏ ਹੈ।


author

Vandana

Content Editor

Related News