ਜਾਪਾਨ ਦੇ ਪ੍ਰਧਾਨ ਮੰਤਰੀ ਨੇ ਨੇਤਾ ਕਿਮ ਜੋਂਗ ਉਨ ਨੂੰ ਦਿੱਤਾ ਗੱਲਬਾਤ ਦਾ ਪ੍ਰਸਤਾਵ

03/25/2024 6:10:30 PM

ਸਿਓਲ (ਏਜੰਸੀ): ਉੱਤਰੀ ਕੋਰੀਆ ਨੇ ਕਿਹਾ ਕਿ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨਾਲ ਗੱਲਬਾਤ ਦਾ ਪ੍ਰਸਤਾਵ ਰੱਖਿਆ ਹੈ। ਕਿਮ ਦੀ ਭੈਣ ਅਤੇ ਸੀਨੀਅਰ ਅਧਿਕਾਰੀ ਕਿਮ ਯੋ ਜੋਂਗ ਨੇ ਸੋਮਵਾਰ ਨੂੰ ਸਰਕਾਰੀ ਮੀਡੀਆ ਨੂੰ ਜਾਰੀ ਇਕ ਬਿਆਨ 'ਚ ਇਹ ਗੱਲ ਕਹੀ। ਕਿਮ ਯੋ ਜੋਂਗ ਨੇ ਦੱਸਿਆ ਕਿ ਕਿਸ਼ਿਦਾ ਨੇ ਕਿਮ ਜੋਂਗ ਉਨ ਨੂੰ ਮਿਲਣ ਦੀ ਇੱਛਾ ਜਤਾਈ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਇਕ ਦਿਨ 'ਚ 2000 ਵਾਰ ਭੂਚਾਲ ਦੇ ਝਟਕੇ, ਵਿਗਿਆਨੀ ਐਲਰਟ (ਵੀਡੀਓ)

ਹਾਲਾਂਕਿ ਉਸਨੇ ਇਹ ਨਹੀਂ ਦੱਸਿਆ ਕਿ ਕਿਸ਼ਿਦਾ ਨੇ ਇਸ ਸਬੰਧ ਵਿੱਚ ਕਿਸ ਮਾਧਿਅਮ ਰਾਹੀਂ ਗੱਲਬਾਤ ਕੀਤੀ ਸੀ। ਉਨ੍ਹਾਂ ਕਿਹਾ ਕਿ ਦੁਵੱਲੇ ਸਬੰਧਾਂ ਨੂੰ ਸੁਧਾਰਨਾ ਜਾਪਾਨ 'ਤੇ ਨਿਰਭਰ ਕਰਦਾ ਹੈ। ਕਿਮ ਯੋ ਜੋਂਗ ਨੇ ਕਿਹਾ ਕਿ ਜੇਕਰ ਕਿਸ਼ਿਦਾ ਪਿਛਲੇ ਸਮੇਂ ਵਿੱਚ ਉੱਤਰੀ ਕੋਰੀਆ ਵੱਲੋਂ ਜਾਪਾਨੀ ਨਾਗਰਿਕਾਂ ਦੇ ਕਥਿਤ ਅਗਵਾ ਦੇ ਮੁੱਦੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਇਹ ਦੋਸ਼ ਵੀ ਲੱਗ ਸਕਦੇ ਹਨ ਕਿ ਉਹ ਆਪਣੀ ਲੋਕਪ੍ਰਿਅਤਾ ਵਧਾਉਣ ਲਈ ਅਜਿਹਾ ਕਰ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


Vandana

Content Editor

Related News