60 ਸਾਲ ਬਾਅਦ ਰਿਹਾਅ ਹੋਇਆ ਸਾਬਕਾ ਮੁੱਕੇਬਾਜ਼, ਬਿਨਾਂ ਕਸੂਰ ਜੇਲ੍ਹ ''ਚ ਹੀ ਲੰਘ ਗਈ ਅੱਧੀ ਜ਼ਿੰਦਗੀ

Tuesday, Oct 22, 2024 - 12:48 PM (IST)

ਟੋਕੀਓ (ਏਜੰਸੀ)- ਜਾਪਾਨ ਦੇ ਪੁਲਸ ਮੁਖੀ ਨੇ ਕਤਲ ਦੇ ਝੂਠੇ ਕੇਸ ਵਿੱਚ ਕਰੀਬ 60 ਸਾਲ ਬਾਅਦ ਜੇਲ੍ਹ ਤੋਂ ਰਿਹਾਅ ਹੋਏ ਸਾਬਕਾ ਮੁੱਕੇਬਾਜ਼ ਇਵਾਓ ਹਕਾਮਾਦਾ ਤੋਂ ਸੋਮਵਾਰ ਨੂੰ ਮੁਆਫੀ ਮੰਗੀ ਹੈ ਅਤੇ ਉਨ੍ਹਾਂ ਨੂੰ ਮਿਲੀ ਮੌਤ ਦੀ ਸਜ਼ਾ ਨੂੰ ਰੱਦ ਕਰ ਦਿੱਤਾ ਗਿਆ ਹੈ। ਹਾਕਾਮਾਡਾ (88) ਨੂੰ ਸ਼ਿਜ਼ੂਓਕਾ ਜ਼ਿਲ੍ਹਾ ਅਦਾਲਤ ਨੇ ਬਰੀ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਪੁਲਸ ਅਤੇ ਸਰਕਾਰੀ ਵਕੀਲਾਂ ਨੇ ਹਾਕਾਮਾਦਾ ਦੇ ਖਿਲਾਫ ਸਬੂਤ ਬਣਾਉਣ ਲਈ ਮਿਲੀਭੁਗਤ ਕੀਤੀ ਅਤੇ ਉਨ੍ਹਾਂ ਨੂੰ ਕਈ ਘੰਟਿਆਂ ਤੱਕ ਬੰਦ ਕਮਰੇ ਵਿਚ ਚੱਲੀ ਹਿੰਸਕ ਪੁੱਛਗਿੱਛ ਤੋਂ ਬਾਅਦ ਜ਼ੁਰਮ ਕਬੂਲ ਕਰਨ ਲਈ ਮਜਬੂਰ ਕੀਤਾ। ਹਾਕਾਮਾਦਾ ਨੂੰ ਇਸ ਮਹੀਨੇ ਦੇ ਸ਼ੁਰੂ ਵਿਚ ਬਰੀ ਕਰ ਦਿੱਤਾ ਗਿਆ, ਜਿਸ ਨਾਨ ਆਪਣੀ ਬੇਗੁਨਾਹੀ ਸਾਬਤ ਕਰਨ ਦੀ ਉਨ੍ਹਾਂ ਦੀ ਲਗਭਗ 60 ਸਾਲ ਦੀ ਲੰਬੀ ਕਾਨੂੰਨੀ ਲੜਾਈ ਨੂੰ ਖਤਮ ਹੋ ਗਈ। ਸ਼ਿਜ਼ੂਓਕਾ ਸੂਬੇ ਦੇ ਪੁਲਸ ਮੁਖੀ ਤਾਕਾਯੋਸ਼ੀ ਸੁਦਾ ਸੋਮਵਾਰ ਨੂੰ ਹਾਕਾਮਾਦਾ ਦੇ ਘਰ ਉਨ੍ਹਾਂ ਨੂੰ ਮਿਲਣ ਪੁੱਜੇ ਅਤੇ ਉਨ੍ਹਾਂ ਤੋਂ ਨਿੱਜੀ ਤੌਰ 'ਤੇ ਮੁਆਫੀ ਮੰਗੀ। ਜਦੋਂ ਉਹ ਕਮਰੇ ਵਿਚ ਦਾਖਲ ਹੋਏ ਤਾਂ ਹਾਕਾਮਾਾਦਾ ਉਨ੍ਹਾਂ ਦਾ ਸਵਾਗਤ ਕਰਨ ਲਈ ਖੜ੍ਹੇ ਹੋ ਗਏ।

ਇਹ ਵੀ ਪੜ੍ਹੋ: 'ਮੈਨੂੰ ਭਾਰਤ 'ਚ ਰਹਿਣ ਦਿਓ' - ਜਾਣੋ ਤਸਲੀਮਾ ਨਸਰੀਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਿਉਂ ਕੀਤੀ ਅਪੀਲ

PunjabKesari

ਸੁਦਾ ਨੇ ਉਨ੍ਹਾਂ ਨੂੰ ਕਿਹਾ, “ਸਾਨੂੰ ਅਫਸੋਸ ਹੈ ਕਿ ਗ੍ਰਿਫਤਾਰੀ ਤੋਂ ਲੈ ਕੇ ਬਰੀ ਹੋਣ ਤੱਕ ਪੂਰੇ 58 ਸਾਲ ਤੁਹਾਨੂੰ ਅਜਿਹੀ ਮਾਨਸਿਕ ਪੀੜਾ ਅਤੇ ਬੋਝ ਦਾ ਸਾਹਮਣਾ ਕਰਨਾ ਪਿਆ, ਜਿਸਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਅਸੀਂ ਮੁਆਫੀ ਮੰਗਦੇ ਹਾਂ। ਨਾਲ ਹੀ ਉਨ੍ਹਾਂ ਇਸ ਮਾਮਲੇ ਦੀ ਢੁੱਕਵੀਂ ਜਾਂਚ ਦਾ ਭਰੋਸਾ ਵੀ ਦਿੱਤਾ। ਸਾਬਕਾ ਮੁੱਕੇਬਾਜ਼ ਨੂੰ ਇੱਕ ਕੰਪਨੀ ਦੇ ਕਾਰਜਕਾਰੀ ਅਤੇ ਉਸਦੇ ਪਰਿਵਾਰ ਦੇ 3 ਮੈਂਬਰਾਂ ਦੇ ਕਤਲ ਦੇ ਦੋਸ਼ ਵਿੱਚ ਅਗਸਤ 1966 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਨੂੰ ਸ਼ੁਰੂਆਤ ਵਿਚ 1968 ਵਿੱਚ ਇੱਕ ਜ਼ਿਲ੍ਹਾ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ, ਪਰ ਸਾਲਾਂ ਤੱਕ ਚੱਲੀ ਅਪੀਲ 'ਤੇ ਸੁਣਵਾਈ ਕਾਰਨ ਸਜ਼ਾ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ। ਸੁਪਰੀਮ ਕੋਰਟ ਨੂੰ ਉਨ੍ਹਾਂ ਦੀ ਪਹਿਲੀ ਅਪੀਲ ਖਾਰਜ ਕਰਨ ਵਿੱਚ ਕਰੀਬ 3 ਦਹਾਕੇ ਲੱਗ ਗਏ। ਹਾਕਾਮਾਦਾ ਦੁਨੀਆ ਵਿੱਚ ਮੌਤ ਦੀ ਸਜ਼ਾ ਮਿਲਣ ਤੋਂ ਬਾਅਦ ਸਭ ਤੋਂ ਲੰਬੇ ਸਮੇਂ ਤੱਕ ਜੇਲ੍ਹ ਵਿਚ ਰਹਿਣ ਵਾਲੇ ਕੈਦੀ ਹਨ। ਉਨ੍ਹਾਂ ਦੇ ਕੇਸ ਨੇ ਜਾਪਾਨ ਵਿੱਚ ਮੌਤ ਦੀ ਸਜ਼ਾ ਨੂੰ ਲੈ ਕੇ ਬਹਿਸ ਅਤੇ ਜਾਂਚ ਵਿਚ ਪਾਰਦਰਸ਼ਤਾ ਅਤੇ ਅਪੀਲ ਲਈ ਕਾਨੂੰਨੀ ਤਬਦੀਲੀਆਂ ਦੀ ਮੰਗ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ 1.3 ਲੱਖ ਭਾਰਤੀ ਵਿਦਿਆਰਥੀਆਂ  'ਤੇ ਲਟਕੀ ਦੇਸ਼ ਨਿਕਾਲੇ ਦੀ ਤਲਵਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News