ਜਾਪਾਨ ਦੇ ਨੇਤਾ ਸ਼ਿੰਤਾਰੋ ਇਸ਼ਿਹਾਰਾ ਦਾ ਦੇਹਾਂਤ

Tuesday, Feb 01, 2022 - 06:47 PM (IST)

ਜਾਪਾਨ ਦੇ ਨੇਤਾ ਸ਼ਿੰਤਾਰੋ ਇਸ਼ਿਹਾਰਾ ਦਾ ਦੇਹਾਂਤ

ਟੋਕੀਓ (ਭਾਸ਼ਾ): ਜਾਪਾਨ ਦੇ ਤੇਜ਼ਤਰਾਰ ਨੇਤਾ ਸ਼ਿੰਤਾਰੋ ਇਸ਼ਿਹਾਰਾ ਦਾ ਦੇਹਾਂਤ ਹੋ ਗਿਆ। ਉਹ 89 ਸਾਲ ਦੇ ਸਨ। ਇਸ਼ਿਹਾਰਾ ਨੇ ਪੂਰਬੀ ਚੀਨ ਸਾਗਰ ਵਿੱਚ ਵਿਵਾਦਿਤ ਟਾਪੂਆਂ ਨੂੰ ਜਾਪਾਨ ਦੁਆਰਾ ਖਰੀਦੇ ਜਾਣ ਦੀ ਗੱਲ ਕਹਿ ਕੇ ਚੀਨ ਨਾਲ ਵਿਵਾਦ ਪੈਦਾ ਕਰ ਦਿੱਤਾ ਸੀ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਇਸ਼ਿਹਾਰਾ ਲੇਖਕ ਸਨ। ਉਨ੍ਹਾਂ ਦੇ ਉਹਨਾਂ ਦੇ ਵਿਚਾਰਾਂ ਅਤੇ ਉਕਸਾਵੇ ਵਾਲੇ ਬਿਆਨਾਂ ਲਈ ਯਾਦ ਕੀਤਾ ਜਾਂਦਾ ਹੈ, ਜਿਹਨਾਂ ਕਾਰਨ ਅਕਸਰ ਔਰਤਾਂ ਅਤੇ ਅਧਿਕਾਰ ਸਮੂਹ ਉਹਨਾਂ ਤੋਂ ਨਾਰਾਜ਼ ਰਹਿੰਦੇ ਸਨ। 

ਪੜ੍ਹੋ ਇਹ ਅਹਿਮ ਖ਼ਬਰ- ਆਲੋਚਨਾ ਦੇ ਬਾਅਦ ਨਿਊਜ਼ੀਲੈਂਡ ਸਰਕਾਰ ਨੇ ਬਦਲਿਆ ਫ਼ੈਸਲਾ, ਗਰਭਵਤੀ ਪੱਤਰਕਾਰ ਨੂੰ 'ਘਰ ਵਾਪਸੀ' ਦੀ ਇਜਾਜ਼ਤ

ਨੇਤਾ ਦੇ ਤੌਰ 'ਤੇ ਉਹਨਾਂ ਦਾ ਕਾਰਜਕਾਲ 30 ਸਾਲ ਦਾ ਸੀ। ਉਨ੍ਹਾਂ ਦੇ ਪਰਿਵਾਰ ਨੇ ਐਲਾਨ ਕੀਤਾ ਕਿ ਇਸ਼ਿਹਾਰਾ, ਜਿਹਨਾਂ ਦਾ ਕੈਂਸਰ ਦਾ ਇਲਾਜ ਚੱਲ ਰਿਹਾ ਸੀ ਅਤੇ ਜੋ ਦਸੰਬਰ ਤੋਂ ਹਸਪਤਾਲ ਵਿੱਚ ਦਾਖਲ ਸਨ, ਉਨ੍ਹਾਂ ਦਾ ਮੰਗਲਵਾਰ ਪਰਿਵਾਰ ਸਵੇਰੇ ਦੇਹਾਂਤ ਹੋ ਗਿਆ। ਪਰਿਵਾਰ ਨੇ ਦੱਸਿਆ ਕਿ ਪਿਛਲੇ ਹਫ਼ਤੇ ਤੱਕ ਉਹ ਲਿਖਤੀ ਕਾਰਜ ਕਰਦੇ ਰਹੇ। ਟੋਕੀਓ ਦੇ ਗਵਰਨਰ ਅਹੁਦੇ 'ਤੇ ਰਹਿੰਦੇ ਹੋਏ ਇਸ਼ਿਹਾਰਾ ਨੇ ਜਾਪਾਨ-ਕੰਟਰੋਲ ਸੇਨਕਾਕੂ ਟਾਪੂਆਂ 'ਤੇ ਬੀਜਿੰਗ ਨਾਲ ਇਕ ਡਿਪਲੋਮੈਟਿਕ ਵਿਵਾਦ ਨੂੰ ਜਨਮ ਦਿੱਤਾ। ਇਸ 'ਤੇ ਚੀਨ ਵੀ ਆਪਣਾ ਦਾਅਵਾ ਕਰਦਾ ਹੈ ਅਤੇ ਇਹਨਾਂ ਟਾਪੂਆਂ ਨੂੰ ਦਿਆਓਯੂ ਕਹਿੰਦਾ ਹੈ।  

ਪੜ੍ਹੋ ਇਹ ਅਹਿਮ ਖ਼ਬਰ- ਸੂ ਕੀ ਖ਼ਿਲਾਫ਼ ਚੋਣ ਧੋਖਾਧੜੀ ਮਾਮਲੇ 'ਚ ਸੁਣਵਾਈ 14 ਫਰਵਰੀ ਨੂੰ

ਇਸ਼ਿਹਾਰਾ ਨੇ 2012 ਵਿਚ ਪ੍ਰਸਤਾਵ ਦਿੱਤਾ ਸੀ ਕਿ ਟੋਕੀਓ ਦੇ ਗਵਰਨਰ ਦਾ ਦਫਤਰ ਜਾਪਾਨੀ ਮਾਲਕਾਂ ਤੋਂ ਟਾਪੂਆਂ ਨੂੰ ਖਰੀਦ ਲਏ, ਤਾਂ ਜੋ ਚੀਨ ਦੇ ਵਧਦੇ ਖੇਤਰੀ ਦਾਅਵਿਆਂ ਨੂੰ ਬੰਦ ਕੀਤਾ ਜਾ ਸਕੇ, ਜਿਸ ਦਾ ਚੀਨ ਨੇ ਸਖ਼ਤ ਵਿਰੋਧ ਕੀਤਾ ਸੀ। ਸਥਿਤੀ ਨੂੰ ਨਿਯੰਤਰਿਤ ਕਰਨ ਲਈ ਜਾਪਾਨ ਸਰਕਾਰ ਨੇ ਟਾਪੂਆਂ ਦਾ ਰਾਸ਼ਟਰੀਕਰਨ ਕੀਤਾ ਪਰ ਇਸ ਨਾਲ ਚੀਨ ਨਾਲ ਵਿਵਾਦ ਹੋਰ ਵੱਧ ਗਿਆ ਅਤੇ ਚੀਨ ਵਿਚ ਜਾਪਾਨ ਵਿਰੋਧੀ ਪ੍ਰਦਰਸ਼ਨ ਹੋਏ ਸਨ। 


author

Vandana

Content Editor

Related News