ਜਾਪਾਨ ਦੀ ਜੁਲਾਈ ’ਚ ਬਰਾਮਦ ਅਤੇ ਦਰਾਮਦ ਰਿਕਾਰਡ ਪੱਧਰ ’ਤੇ; ਵਪਾਰ ਘਾਟਾ ਵਧਿਆ

Thursday, Aug 20, 2026 - 07:09 PM (IST)

ਜਾਪਾਨ ਦੀ ਜੁਲਾਈ ’ਚ ਬਰਾਮਦ ਅਤੇ ਦਰਾਮਦ ਰਿਕਾਰਡ ਪੱਧਰ ’ਤੇ; ਵਪਾਰ ਘਾਟਾ ਵਧਿਆ

ਬਿਜ਼ਨੈੱਸ ਡੈਸਕ - ਜਾਪਾਨ ਦੀ ਜੁਲਾਈ ’ਚ ਬਰਾਮਦ ਅਤੇ ਦਰਾਮਦ ਰਿਕਾਰਡ ਪੱਧਰ ’ਤੇ ਪਹੁੰਚ ਗਈ। ਹਾਲਾਂਕਿ ਵਧਦੀ ਊਰਜਾ ਲਾਗਤ ਅਤੇ ਕਮਜ਼ੋਰ ਯੇਨ ਨਾਲ ਦੇਸ਼ ਦਾ ਵਪਾਰ ਘਾਟਾ ਲਗਾਤਾਰ ਤੀਜੇ ਮਹੀਨੇ ਵਧਿਆ। ਸਰਕਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ।

ਇਹ ਵੀ ਪੜ੍ਹੋ : ਖੁਦ ਦੀ ਜਵਾਨੀ ਕਿਹੋ-ਜਿਹੀ ਸੀ? ਕੰਗਣਾ ਰਣੌਤ 'ਤੇ ਭੜਕੇ ਬਾਬਾ ਰਾਮਦੇਵ, ਕਿਹਾ-ਵਿਗੜੇ ਦਿਮਾਗ ਦੀ ਨਿਸ਼ਾਨੀ

ਵਿੱਤ ਮੰਤਰਾਲਾ ਵੱਲੋਂ ਰਿਲੀਜ਼ ਮੁੱਢਲੀ ਰਿਪੋਰਟ ਅਨੁਸਾਰ ਜਾਪਾਨ ਦਾ ਵਪਾਰ ਘਾਟਾ ਪਿਛਲੇ ਮਹੀਨੇ 634.5 ਅਰਬ ਯੇਨ (4 ਅਰਬ ਅਮਰੀਕੀ ਡਾਲਰ) ਰਿਹਾ। ਦੇਸ਼ ’ਚ ਲਗਾਤਾਰ ਤੀਜੇ ਮਹੀਨੇ ਵਪਾਰ ਘਾਟਾ ਦਰਜ ਕੀਤਾ ਗਿਆ। ਮੌਸਮੀ ਰੂਪ ਨਾਲ ਸਮਾਯੋਜਿਤ ਦਰਾਮਦ ਜੁਲਾਈ ’ਚ ਸਾਲਾਨਾ ਆਧਾਰ ’ਤੇ 27.8 ਫੀਸਦੀ ਵਧ ਕੇ 12.15 ਲੱਖ ਕਰੋੜ ਯੇਨ (77 ਅਰਬ ਡਾਲਰ) ਹੋ ਗਈ। ਪੱਛਮੀ ਏਸ਼ੀਆ ਤਣਾਅ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਵਧੀਆਂ ਹਨ। ਜਾਪਾਨ ਆਪਣੀ ਜ਼ਰੂਰਤ ਦਾ ਲੱਗਭਗ ਪੂਰਾ ਤੇਲ ਦਰਾਮਦ ਕਰਦਾ ਹੈ।

ਇਹ ਵੀ ਪੜ੍ਹੋ : ਘਰ 'ਚ ਰੱਖਿਆ ਹੈ ਵਾਧੂ ਸਿਲੰਡਰ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਹੈ...
ਇਹ ਵੀ ਪੜ੍ਹੋ : 83 ਸਾਲ ਦੇ ਅਮਿਤਾਭ ਬੱਚਨ ਨੇ ਪੱਕੀ ਕੀਤੀ ਡੀਲ, ਬਿਨਾਂ ਕੰਮ ਕੀਤੇ ਕਮਾਉਣਗੇ 33 ਲੱਖ ਪ੍ਰਤੀ ਮਹੀਨਾ
ਇਹ ਵੀ ਪੜ੍ਹੋ :  'ਆਉਣ ਵਾਲੀ ਹੈ ਅਸਲੀ ਤਬਾਹੀ, ਇਸ ਗਲੋਬਲ ਸੰਕਟ ਤੋਂ ਨਹੀਂ ਬਚ ਸਕੇਗਾ ਭਾਰਤ'

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News