ਪਲੂਟੋ ''ਚ ਸਮੁੰਦਰ ਨੂੰ ਜੰਮਣ ਤੋਂ ਬਚਾਉਂਦੀ ਹੈ ਗਰਮ ਗੈਸਾਂ ਦੀ ਪਰਤ

05/22/2019 1:19:46 PM

ਟੋਕੀਓ (ਬਿਊਰੋ)— ਵਿਗਿਆਨੀਆਂ ਦਾ ਮੰਨਣਾ ਹੈ ਕਿ ਗਰਮ ਗੈਸਾਂ ਦੀ ਇਕ ਪਰਤ ਪਲੂਟੋ ਦੇ ਬਾਹਰੀ ਬਰਫੀਲੇ ਵਾਤਾਵਰਣ ਤੋਂ ਇਸ ਗ੍ਰਹਿ ਦੇ ਸਮੁੰਦਰਾਂ ਨੂੰ ਜੰਮਣ ਤੋਂ ਬਚਾ ਕੇ ਰੱਖਦੀ ਹੈ। ਜਾਪਾਨ ਦੀ ਹੋਕਾਈਡੋ ਯੂਨੀਵਰਸਿਟੀ ਦੀ ਇਕ ਟੀਮ ਨੇ ਕੰਪਿਊਟਰ ਸਿਮੁਲੇਸ਼ਨ ਦੇ ਜ਼ਰੀਏ 4.6 ਅਰਬ ਸਾਲ ਪਹਿਲੇ ਤੱਕ ਦਾ ਸਮਾਂ ਕਵਰ ਕੀਤਾ। ਇਹ ਉਹੀ ਸਮਾਂ ਸੀ ਜਦੋਂ ਸੌਰ ਪ੍ਰਣਾਲੀ ਬਨਣ ਦੀ ਸ਼ੁਰੂਆਤ ਹੋਈ ਸੀ। ਜੁਲਾਈ 2015 ਵਿਚ ਨਾਸਾ ਦੀ ਨਿਊ ਹੋਰਾਇੰਜਸ ਪੁਲਾੜ ਗੱਡੀ ਨੇ ਪਲੂਟੋ ਦੇ ਨੇੜਿਓਂ ਦੀ ਉਡਾਣ ਭਰੀ ਸੀ। ਇਸ ਦੌਰਾਨ ਉਸ ਨੇ ਇਸ ਛੋਟੇ ਗ੍ਰਹਿ ਅਤੇ ਉਸ ਦੇ ਚੰਨ ਦੀਆਂ ਕਈ ਤਸਵੀਰਾਂ ਭੇਜੀਆਂ। ਇਨ੍ਹਾਂ ਤਸਵੀਰਾਂ ਜ਼ਰੀਏ ਪਲੂਟੋ ਦੀ ਸਤਹਿ ਦੇ ਬਾਰੇ ਵਿਚ ਮਹੱਤਵਪੂਰਣ ਜਾਣਕਾਰੀਆਂ ਮਿਲੀਆਂ। 

ਇਸ ਦੇ ਨਾਲ ਹੀ ਗ੍ਰਹਿ ਦੇ ਭੂਮੱਧ ਰੇਖਾ ਨੇੜੇ ਸਥਿਤ ਸਪੁਤਨਿਕ ਪਲੈਨਿਟਿਆ ਨਾਮ ਦੇ ਇਕ ਸਫੇਦ ਰੰਗ ਦੇ ਅੰਡਾਕਾਰ ਬੇਸਿਨ ਦੇ ਬਾਰੇ ਵਿਚ ਪਤਾ ਚੱਲਿਆ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਦੀ ਸਤਹਿ ਦਾ ਅਧਿਐਨ ਕਰਨ ਦੇ ਬਾਅਦ ਪਤਾ ਚੱਲਦਾ ਹੈ ਕਿ ਬਰਫ ਦੀ ਸਤਹਿ ਦੇ ਹੇਠਾਂ ਇਕ ਉਪਸਤਹਿ ਹੈ ਅਤੇ ਉਸ ਦੇ ਹੇਠਾਂ ਮਹਾਸਾਗਰ ਮੌਜੂਦ ਹੈ। ਜਾਪਾਨ ਦੀ ਟੋਕੁਸ਼ਿਮਾ ਯੂਨੀਵਰਸਿਟੀ ਅਤੇ ਅਮਰੀਕਾ ਵਿਚ ਸਾਂਤਾ ਕਰੂਜ਼ ਵਿਚ ਕੈਲੀਫੋਰਨੀਆ ਯੂਨੀਵਰਸਿਟੀ ਦੇ ਸ਼ੋਧ ਕਰਤਾਵਾਂ ਨੇ ਇਸ ਗੱਲ 'ਤੇ ਅਧਿਐਨ ਕੀਤਾ ਕਿ ਆਖਿਰ ਕਿਹੜੀ ਅਜਿਹੀ ਚੀਜ਼ ਹੈ ਜੋ ਸਮੁੰਦਰ ਦੀ ਸਤਹਿ ਨੂੰ ਗਰਮ ਰੱਖਦੀ ਹੈ। 

ਆਪਣੇ ਅਧਿਐਨ ਵਿਚ ਉਨ੍ਹਾਂ ਪਾਇਆ ਕਿ ਬਰਫੀਲੀ ਸਤਹਿ ਦੇ ਹੇਠਾਂ ਗੈਸ ਹਾਈਡ੍ਰੇਟਸ ਦੀ ਇਕ ਪਰਤ ਮੌਜੂਦ ਹੈ। ਗੈਸ ਹਾਈਡ੍ਰੇਟ ਜਲ ਦੇ ਅਣੂਆਂ ਵਿਚਾਲੇ ਫਸੇ ਹੋਏ ਹਨ ਅਤੇ ਕ੍ਰਿਸਟਲੀ ਬਰਫ ਦੀ ਤਰ੍ਹਾਂ ਠੋਸ ਹਨ। ਸ਼ੋਧ ਕਰਤਾਵਾਂ ਮੁਤਾਬਕ ਇਸ ਤਰ੍ਹਾਂ ਦੀ ਗੈਸ ਦੀਆਂ ਪਰਤਾਂ ਹੋਰ ਵੱਡੇ ਅਤੇ ਬਰਫੀਲੇ ਖਗੋਲੀ ਪਿੰਡਾਂ ਵਿਚ ਵੀ ਲੰਬੇ ਸਮੇਂ ਤੱਕ ਉਪ ਮਹਾਸਾਗਰਾਂ ਨੂੰ ਬਣਾਏ ਰੱਖ ਸਕਦੀ ਹੈ। ਸ਼ੋਧ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਪਲੂਟੋ ਗ੍ਰਹਿ ਵਿਚ ਤਰਲ ਸਮੁੰਦਰ ਮਿਲਣ ਨਾਲ ਇਸ ਗੱਲ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ ਕਿ ਬ੍ਰਹਿਮੰਡ ਦੇ ਹੋਰ ਖਗੋਲੀ ਪਿੰਡਾਂ ਵਿਚ ਵੀ ਸਮੁੰਦਰ ਹੋਣ। 

ਇਸ ਅਧਿਐਨ ਨੇ ਧਰਤੀ ਦੇ ਇਲਾਵਾ ਹੋਰ ਗ੍ਰਹਿਆਂ ਅਤੇ ਪਿੰਡਾਂ ਵਿਚ ਪਾਣੀ ਲੱਭਣ ਦੀ ਵਿਗਿਆਨੀਆਂ ਦੀ ਉਤਸੁਕਤਾ ਨੂੰ ਹੋਰ ਵਧਾ ਦਿੱਤਾ। ਸ਼ੋਧ ਕਰਤਾਵਾਂ ਦੀ ਟੀਮ ਦੀ ਅਗਵਾਈ ਕਰਨ ਵਾਲੀ ਹੋਕਾਈਡੋ ਯੂਨੀਵਰਸਿਟੀ ਦੀ ਸ਼ੁਚਿਚੀ ਕਾਮਤਾ ਨੇ ਕਿਹਾ ਕਿ ਇਸ ਦਾ ਮਤਲਬ ਇਹ ਵੀ ਹੈ ਕਿ ਪੁਰਾਣੀ ਮਾਨਤਾਵਾਂ ਦੇ ਬਾਅਦ ਵੀ ਬ੍ਰਹਿਮੰਡ ਵਿਚ ਕਈ ਹੋਰ ਸਮੁੰਦਰ ਮੌਜੂਦ ਹਨ।


Vandana

Content Editor

Related News