ਨਾਗਾਸਾਕੀ ''ਤੇ ਪਰਮਾਣੂ ਹਮਲੇ ਦੀ 75ਵੀਂ ਬਰਸੀ, ਪਰਮਾਣੂ ਹਥਿਆਰਾਂ ''ਤੇ ਪਾਬੰਦੀ ਦੀ ਕੀਤੀ ਅਪੀਲ

8/9/2020 10:01:27 AM

ਟੋਕੀਓ (ਭਾਸ਼ਾ): ਜਾਪਾਨ ਦੇ ਨਾਗਾਸਾਕੀ ਵਿਚ ਹੋਈ ਅਮਰੀਕੀ ਪਰਮਾਣੂ ਬੰਬਾਰੀ ਦੇ ਐਤਵਾਰ ਨੂੰ 75 ਸਾਲ ਪੂਰੇ ਹੋ ਗਏ। ਇਸ ਮੌਕੇ 'ਤੇ ਸ਼ਹਿਰ ਦੇ ਮੇਅਰ ਅਤੇ ਹਮਲੇ ਵਿਚ ਜਿਉਂਦੇ ਬਚੇ ਲੋਕਾਂ ਨੇ ਆਪਣੇ ਦੇਸ਼ ਸਮੇਤ ਵਿਸ਼ਵ ਭਰ ਦੇ ਨੇਤਾਵਾਂ ਨੂੰ ਪਰਮਾਣੂ ਹਥਿਆਰਾਂ 'ਤੇ ਪਾਬੰਦੀ ਲਗਾਉਣ ਲਈ ਹੋਰ ਕਦਮ ਚੁੱਕੇ ਜਾਣ ਦੀ ਅਪੀਲੀ ਕੀਤੀ ਹੈ। 

PunjabKesari

ਅਮਰੀਕਾ ਦੇ ਬੀ-9 ਬੰਬਾਰੀ ਬੌਕਸਕਾਰ ਨੇ 9 ਅਗਸਤ, 1945 ਨੂੰ 11:02 ਮਿੰਟ 'ਤੇ ਨਾਗਾਸਾਕੀ 'ਤੇ 4.5 ਟਨ ਦਾ ਪਲੂਟੋਨਿਯਮ ਬੰਬ 'ਫੈਟ ਮੈਨ' ਸੁੱਟਿਆ ਸੀ। ਇਸ ਹਮਲੇ ਵਿਚ 70,000 ਤੋਂ ਵਧੇਰੇ ਲੋਕ ਮਾਰੇ ਗਏ ਸਨ ਅਤੇ ਸੈਂਕੜੇ ਜ਼ਖਮੀ ਹੋਏ ਸਨ।ਹਮਲੇ ਵਿਚ ਬਚੇ ਜਿਉਂਦੇ ਲੋਕਾਂ ਸਮੇਤ ਹੋਰ ਲੋਕਾਂ ਨੇ ਇਸ ਦੌਰਾਨ ਮਾਰੇ ਗਏ ਲੋਕਾਂ ਦੀ ਯਾਦ ਵਿਚ ਐਤਵਾਰ ਨੂੰ 11:02 ਮਿੰਟ 'ਤੇ ਇਕ ਮਿੰਟ ਦਾ ਮੌਨ ਧਾਰਨ ਕੀਤਾ। ਕੋਰੋਨਾਵਾਇਰਸ ਮਹਾਮਾਰੀ ਕਾਰਨ ਇਸ ਪ੍ਰੋਗਰਾਮ ਵਿਚ ਘੱਟ ਲੋਕਾਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ। 

PunjabKesari

ਨਾਗਾਸਾਕੀ 'ਤੇ ਹਮਲੇ ਤੋਂ 3 ਦਿਨ ਪਹਿਲਾਂ ਅਮਰੀਕਾ ਨੇ ਹਿਰੋਸ਼ੀਮਾ 'ਤੇ ਪਹਿਲਾ ਪਰਮਾਣੂ ਬੰਬ ਸੁੱਟਿਆ ਸੀ, ਜਿਸ ਵਿਚ ਇਹ ਸ਼ਹਿਰ ਤਬਾਹ ਹੋ ਗਿਆ ਸੀ। ਇਸ ਹਮਲੇ ਵਿਚ 1,40,000 ਲੋਕਾਂ ਦੀ ਮੌਤ ਹੋ ਗਈ ਸੀ। ਇਹ ਦੁਨੀਆ ਭਰ ਵਿਚ ਪਹਿਲਾ ਪਰਮਾਣੂ ਹਮਲਾ ਸੀ। ਜਾਪਾਨ ਨੇ 15 ਅਗਸਤ ਨੂੰ ਆਤਮ ਸਮਰਪਣ ਕਰ ਦਿੱਤਾ ਸੀ, ਜਿਸ ਨਾਲ ਦੂਜਾ ਵਿਸ਼ਵ ਯੁੱਧ ਖਤਮ ਹੋ ਗਿਆ ਸੀ। ਹਮਲੇ ਵਿਚ ਜਿਉਂਦੇ ਬਚੇ ਕਈ ਲੋਕਾਂ ਨੂੰ ਵਿਕਿਰਨ ਦੇ ਸੰਪਰਕ ਵਿਚ ਆਉਣ ਕਾਰਨ ਕੈਂਸਰ ਜਾਂ ਕੋਈ ਨਾ ਕੋਈ ਹੋਰ ਬੀਮਾਰੀ ਹੋ ਗਈ ਅਤੇ ਉਹਨਾਂ ਨੂੰ ਵਿਤਕਰੇ ਦਾ ਸਾਹਮਣਾ ਕਰਨਾ ਪਿਆ। 

PunjabKesari

ਨਾਗਾਸਾਕੀ ਦੇ ਮੇਅਰ ਤੋਮਿਹਿਸਾ ਤਾਉਏ ਨੇ ਸ਼ਾਂਤੀ ਘੋਸ਼ਣਾ ਵਿਚ ਜਾਪਾਨ ਸਰਕਾਰ ਅਤੇ ਸਾਂਸਦਾਂ ਨੂੰ ਅਪੀਲ ਕੀਤੀ ਕਿ ਉਹ ਪਰਮਾਣੂ ਹਥਿਆਰ ਪਾਬੰਦੀ ਸੰਧੀ 'ਤੇ ਜਲਦੀ ਦਸਤਖਤ ਕਰਨ। ਉਹਨਾਂ ਨੇ ਕਿਹਾ ਕਿ ਪਰਮਾਣੂ ਹਥਿਆਰਾਂ ਦਾ ਖਤਰਾ ਪਹਿਲਾਂ ਨਾਲੋਂ ਕਿਤੇ ਵੱਧ ਗਿਆ ਹੈ। ਜਾਪਾਨ ਨੇ ਸੰਧੀ 'ਤੇ ਦਸਤਖਤ ਨਹੀਂ ਕੀਤੇ ਹਨ। ਉਸ ਦਾ ਕਹਿਣਾ ਹੈ ਕਿ ਉਹ ਪਰਮਾਣੂ ਅਤੇ ਗੈਰ ਪਰਮਾਣੂ ਦੇਸ਼ਾਂ ਦੇ ਵਿਚ ਫਰਕ ਮਿਟਾਉਣ ਵਿਚ ਭੂਮਿਕਾ ਨਿਭਾਉਣਾ ਚਾਹੁੰਦਾ ਹੈ ਤਾਂ ਕਿ ਵਾਰਤਾ ਦੇ ਲਈ ਉਹਨਾਂ ਦੇ ਕੋਲ ਸਮਾਨ ਆਧਾਰ ਹੋਵੇ।


Vandana

Content Editor Vandana