ਜਾਪਾਨ ਦੇ ਚਿਤੇਤਸੁ ਵਤਨਾਬੇ ਬਣੇ ਦੁਨੀਆ ਦੇ ਸਭ ਤੋਂ ਬਜ਼ੁਰਗ ਜਿਉਂਦੇ ਪੁਰਸ਼ (ਤਸਵੀਰਾਂ)

02/13/2020 10:11:36 AM

ਟੋਕੀਓ (ਬਿਊਰੋ): ਆਮਤੌਰ 'ਤੇ ਇਹ ਦੇਖਣ-ਸੁਣਨ ਵਿਚ ਆਉਂਦਾ ਹੈ ਕਿ ਜਾਪਾਨ ਦੇ ਬਜ਼ੁਰਗ ਕਾਫੀ ਲੰਬੀ ਉਮਰ ਜਿਉਂਦੇ ਹਨ। ਇਸ ਲੜੀ ਦੇ ਤਹਿਤ ਜਾਪਾਨ ਦੇ ਚਿਤੇਤਸੁ ਵਤਨਾਬੇ ਦੁਨੀਆ ਦੇ ਸਭ ਤੋਂ ਬਜ਼ੁਰਗ ਜਿਉਂਦੇ ਪੁਰਸ਼ ਬਣ ਗਏ ਹਨ। 12 ਫਰਵਰੀ, 2020 ਨੂੰ ਉਹਨਾਂ ਦੀ ਉਮਰ 112 ਸਾਲ 344 ਦਿਨ ਹੋ ਗਈ। ਚਿਤੇਤਸੁ ਦਾ ਜਨਮ 5 ਮਾਰਚ ਨੂੰ ਨੀਗਾਤਾ ਵਿਚ 1907 ਵਿਚ ਹੋਇਆ ਸੀ। ਗਿਨੀਜ਼ ਵਰਲਡ ਰਿਕਾਰਡ ਨੇ ਬੁੱਧਵਾਰ ਨੂੰ ਉਹਨਾਂ ਨੂੰ ਘਰ ਜਾ ਕੇ ਸਰਟੀਫਿਕੇਟ ਦਿੱਤਾ। 

PunjabKesari

ਚਿਤੇਤਸੁ 8 ਬੱਚਿਆਂ ਦੇ ਪਿਤਾ ਹਨ। ਉਹ ਗੰਨੇ ਦੇ ਖੇਤ ਵਿਚ ਕੰਮ ਕਰਦੇ ਸਨ। ਪਰਿਵਾਰ ਦੇ ਮੈਂਬਰ ਦੱਸਦੇ ਹਨ ਕਿ ਉਹ ਕਦੇ ਨਾਰਾਜ਼ ਨਹੀਂ ਹੁੰਦੇ ਅਤੇ ਨਾ ਹੀ ਤੇਜ਼ ਆਵਾਜ਼ ਵਿਚ ਗੱਲ ਕਰਦੇ ਹਨ। ਉਹ ਹਮੇਸ਼ਾ ਮੁਸਕੁਰਾਉਂਦੇ ਰਹਿੰਦੇ ਹਨ।

PunjabKesari

ਪਰਿਵਾਰ ਦੇ ਮੈਂਬਰ ਦੱਸਦੇ ਹਨ ਕਿ ਐਗਰੀਕਲਚਰ ਵਿਚ ਗ੍ਰੈਜੁਏਸ਼ਨ ਦੇ ਬਾਅਦ ਉਹ ਤਾਈਵਾਨ ਚਲੇ ਗਏ ਅਤੇ ਗੰਨਾ ਬਾਗਾਨ ਵਿਚ ਕੰਮ ਕੀਤਾ। ਬੱਚਿਆਂ ਅਤੇ ਪਤਨੀ ਦੇ ਨਾਲ ਇੱਥੇ 18 ਸਾਲ ਰਹੇ।

PunjabKesari

ਇਸ ਦੇ ਬਾਅਦ ਦੂਜੇ ਵਿਸ਼ਵ ਯੁੱਧ ਵਿਚ ਫੌਜ ਵਿਚ ਕੰਮ ਕੀਤਾ। ਇਸ ਦੇ ਬਾਅਦ ਉਹ ਨੀਗਾਤਾ ਪਰਤ ਆਏ ਅਤੇ ਸਰਕਾਰੀ ਦਫਤਰ ਵਿਚ ਰਿਟਾਇਰਮੈਂਟ ਤੱਕ ਕੰਮ ਕੀਤਾ। ਇਸ ਦੌਰਾਨ ਉਹ ਆਪਣੇ ਫਾਰਮ ਵਿਚ ਸਬਜੀਆਂ ਅਤੇ ਫਲ ਉਗਾਉਂਦੇ ਸਨ।

PunjabKesari

ਉਹਨਾਂ ਤੋਂ ਪਹਿਲਾਂ ਜਾਪਾਨ ਦੇ ਹੀ ਸਭ ਤੋਂ ਬਜ਼ੁਰਗ ਪੁਰਸ਼ ਮਾਸਾਜ਼ੋ ਨੋਨਾਕੋ ਸਨ। ਉਹਨਾਂ ਦੀ ਮੌਤ 12 ਜੂਨ, 2013 ਨੂੰ ਹੋਈ ਸੀ। ਉਦੋਂ ਉਹਨਾਂ ਦੀ ਉਮਰ 113 ਸਾਲ 54 ਦਿਨ ਸੀ। ਉਹ ਜਾਪਾਨ ਦੀ ਕੇਨ ਤਨਾਕਾ ਤੋਂ 4 ਸਾਲ ਛੋਟੇ ਸਨ। ਫਿਲਹਾਲ ਤਨਾਕਾ ਦੁਨੀਆ ਦੀ ਸਭ ਤੋਂ ਬਜ਼ੁਰਗ ਜਿਉਂਦੀ ਮਹਿਲਾ ਹੈ। ਉਹਨਾਂ ਦੀ ਉਮਰ 117 ਸਾਲ ਹੈ।

 


Vandana

Content Editor

Related News