ਅਮਰੀਕਾ ਦੇ ਨਾਲ ਆਇਆ ਜਾਪਾਨ, ਰੂਸ ਦੇ ਬੈਂਕਾਂ ''ਤੇ ਲਾਈ ਪਾਬੰਦੀ

Monday, Feb 28, 2022 - 12:07 AM (IST)

ਇੰਟਰਨੈਸ਼ਨਲ ਡੈਸਕ-ਜਾਪਾਨ ਨੇ 'ਸਵਿਫਟ' ਅੰਤਰਰਾਸ਼ਟਰੀ ਵਿੱਤੀ ਸੰਦੇਸ਼ ਪ੍ਰਣਾਲੀ ਨਾਲ ਰੂਸੀ ਬੈਂਕਾਂ ਨੂੰ ਹਟਾਉਣ ਦੇ ਫੈਸਲੇ 'ਚ ਅਮਰੀਕਾ ਅਤੇ ਯੂਰਪੀਨ ਦੇਸ਼ਾਂ ਦਾ ਸਾਥ ਦੇਣ ਦਾ ਫੈਸਲਾ ਲਿਆ ਹੈ। ਜਾਪਾਨ ਦੇ ਪ੍ਰਧਾਨ ਮੰਤਰੀ ਫੁਮਿਉ ਕਿਸ਼ਿਦਾ ਨੇ ਇਹ ਜਾਣਕਾਰੀ ਦਿੱਤੀ। ਯੂਕ੍ਰੇਨ 'ਤੇ ਰੂਸ ਵੱਲੋਂ ਕੀਤੇ ਗਏ ਹਮਲੇ ਕਾਰਨ ਉਸ 'ਤੇ ਪਾਬੰਦੀ ਲਾਉਣ ਵੱਲ ਇਹ ਕਦਮ ਚੁੱਕਿਆ ਗਿਆ ਹੈ। ਜਾਪਾਨ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਹੋਰ ਰੂਸੀ ਅਧਿਕਾਰੀਆਂ ਦੀਆਂ ਜਾਇਦਾਦਾਂ ਨੂੰ ਵੀ ਜ਼ਬਤ ਕਰੇਗਾ। ਕਿਸ਼ਿਦਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਾਪਾਨ ਯੂਕ੍ਰੇਨ ਨੂੰ ਇਕ ਕਰੋੜ ਅਮਰੀਕੀ ਡਾਲਰ ਦੀ ਐਮਰਜੈਂਸੀ ਮਨੁੱਖੀ ਸਹਾਇਤਾ ਵੀ ਦੇਵੇਗਾ।

ਇਹ ਵੀ ਪੜ੍ਹੋ : ਫਰਾਂਸ ਨੇ ਵੀ ਰੂਸੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰਨ ਦਾ ਕੀਤਾ ਐਲਾਨ

ਕਿਸ਼ਿਦਾ ਨੇ ਕਿਹਾ ਕਿ ਯੂਕ੍ਰੇਨ 'ਤੇ ਰੂਸ ਦਾ ਹਮਲਾ ਸਥਿਤੀ ਨੂੰ ਬਦਲਣ ਦੀ ਇਕ ਪਾਸੜ ਕੋਸ਼ਿਸ਼ ਹੈ ਅਤੇ ਇਸ ਕਾਰਵਾਈ ਨਾਲ ਅੰਤਰਰਾਸ਼ਟਰੀ ਵਿਵਸਥਾ ਦੀ ਨੀਂਹ ਹਿੱਲ ਜਾਵੇਗੀ। ਇਹ ਅੰਤਰਰਾਸ਼ਟਰੀ ਕਾਨੂੰਨ ਦੀ ਸਿੱਧੇ ਤੌਰ ਉਲੰਘਣਾ ਹੈ ਅਤੇ ਅਸੀਂ ਸਖ਼ਤ ਸ਼ਬਦਾਂ 'ਚ ਇਸ ਦੀ ਨਿੰਦਾ ਕਰਦੇ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਾਪਾਨ ਯੂਕ੍ਰੇਨ ਦੇ ਲੋਕਾਂ ਨਾਲ ਖੜ੍ਹਾ ਹੈ ਜੋ ਆਪਣੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਅਤੇ ਪਰਿਵਾਰਾਂ ਦੀ ਰੱਖਿਆ ਲਈ ਲੜ ਰਹੇ ਹਨ।

ਇਹ ਵੀ ਪੜ੍ਹੋ : NSO ਨੇ ਸਪਾਈਵੇਅਰ ਦੀ ਦੁਰਵਰਤੋਂ ਦੀ ਖ਼ਬਰ ਪ੍ਰਕਾਸ਼ਿਤ ਕਰਨ ਵਾਲੇ ਇਜ਼ਰਾਈਲੀ ਅਖ਼ਬਾਰ 'ਤੇ ਕੀਤਾ ਮੁਕੱਦਮਾ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News