ਅਮਰੀਕਾ ''ਚ ਅਰਬ ਮੂਲ ਦੇ ਪਹਿਲੇ ਸੰਸਦ ਮੈਂਬਰ ਰਹੇ ਜੇਮਜ਼ ਅਬੂਰੇਜ਼ਕ ਦਾ ਦੇਹਾਂਤ

Saturday, Feb 25, 2023 - 01:40 PM (IST)

ਸਿਓਕਸ ਫਾਲਜ਼ (ਭਾਸ਼ਾ) : ਅਮਰੀਕਾ ਵਿਚ ਅਰਬ ਮੂਲ ਦੇ ਪਹਿਲੇ ਸੰਸਦ ਮੈਂਬਰ ਰਹੇ ਜੇਮਜ਼ ਅਬੂਰੇਜ਼ਕ ਦਾ ਸ਼ੁੱਕਰਵਾਰ ਨੂੰ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਸਾਊਥ ਡਕੋਟਾ ਤੋਂ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰ ਰਹੇ ਸਨ। ਅਬੂਰੇਜ਼ਕ ਨੂੰ ਇਸ ਹਫ਼ਤੇ ਦੇ ਸ਼ੁਰੂ ਵਿੱਚ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਹਸਪਤਾਲ ਤੋਂ ਸਿਓਕਸ ਫਾਲਜ਼ ਸਥਿਤ ਆਪਣੇ ਘਰ ਪਰਤਣ ਤੋਂ ਬਾਅਦ ਆਪਣੇ ਜਨਮ ਦਿਨ ਵਾਲੇ ਦਿਨ ਹੀ ਉਨ੍ਹਾਂ ਨੇ ਆਖਰੀ ਸਾਹ ਲਿਆ। ਉਨ੍ਹਾਂ ਦੇ ਬੇਟੇ ਚਾਰਲਸ ਅਬੂਰੇਜ਼ਕ ਨੇ ਇਹ ਜਾਣਕਾਰੀ ਦਿੱਤੀ।

ਹਸਪਤਾਲ ਵਿੱਚ ਰਹਿਣ ਦੌਰਾਨ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਸਨਾ ਅਬੂਰੇਜ਼ਕ ਅਤੇ ਹੋਰ ਪਰਿਵਾਰਕ ਮੈਂਬਰ ਵੀ ਸਨ। ਅਬੂਰੇਜ਼ਕ ਨੇ 1970 ਦੇ ਦਹਾਕੇ ਵਿੱਚ ਅਮਰੀਕੀ ਕਾਂਗਰਸ ਦੇ ਹੇਠਲੇ ਸਦਨ, ਪ੍ਰਤੀਨਿਧੀ ਸਭਾ ਵਿੱਚ ਇਕ ਵਾਰ ਸਾਊਥ ਡਕੋਟਾ ਦੀ ਨੁਮਾਇੰਦਗੀ ਕੀਤੀ ਸੀ, ਜਦੋਂ ਕਿ ਉਹ ਇੱਕ ਵਾਰ ਉੱਚ ਸਦਨ ਸੈਨੇਟ ਦੇ ਵੀ ਮੈਂਬਰ ਰਹੇ ਸਨ। ਅਬੂਰੇਜ਼ਕ ਭਾਰਤੀ ਮਾਮਲਿਆਂ ਬਾਰੇ ਸੈਨੇਟ ਕਮੇਟੀ ਦੇ ਪਹਿਲੇ ਚੇਅਰਮੈਨ ਰਹੇ ਸਨ। ਉਨ੍ਹਾਂ ਨੇ ਅਮਰੀਕੀ ਭਾਰਤੀ ਨੀਤੀ ਸਮੀਖਿਆ ਕਮਿਸ਼ਨ ਲਈ ਸਫਲਤਾਪੂਰਵਕ ਕੰਮ ਕੀਤਾ।


cherry

Content Editor

Related News