ਇਟਲੀ ਤੋਂ ਆਈ ਮੰਦਭਾਗੀ ਖ਼ਬਰ, ਜਲੰਧਰ ਦੇ ਨੌਜਵਾਨ ਦੀ ਹੋਈ ਮੌਤ

Tuesday, Aug 24, 2021 - 01:12 PM (IST)

ਇਟਲੀ ਤੋਂ ਆਈ ਮੰਦਭਾਗੀ ਖ਼ਬਰ, ਜਲੰਧਰ ਦੇ ਨੌਜਵਾਨ ਦੀ ਹੋਈ ਮੌਤ

ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਦੇ ਜ਼ਿਲ੍ਹਾ ਬੈਰਗਾਮੋਂ ਦੇ ਪਿੰਡ ਫੌਤਾਨੈਲਾ ਵਿੱਚ 24 ਸਾਲਾ ਪੰਜਾਬੀ ਨੌਜਵਾਨ ਸੌਰਬ ਦੀ ਦਿਲ ਦੀ ਧੜਕਣ ਰੁੱਕ ਜਾਣ ਕਾਰਨ ਮੌਤ ਹੋ ਜਾਣ ਦਾ ਮੰਦਭਾਗਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਦੌਸਤਾਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਪਿਛਲੇ ਕੁਝ ਸਾਲਾਂ ਤੋਂ ਆਪਣੇ ਵੱਡੇ ਭਰਾ ਨਾਲ ਇਟਲੀ ਦੇ ਪਿੰਡ ਫੌਤਾਨੈਲਾ ਵਿਚ ਰਹਿ ਰਿਹਾ ਸੀ, ਜਿਸ ਦੀ ਅਚਾਨਕ ਧੜਕਣ ਰੁਕਣ ਤੋਂ ਬਾਅਦ ਮੌਤ ਹੋ ਗਈ।

ਪੜ੍ਹੋ ਇਹ ਅਹਿਮ ਖ਼ਬਰ- ਚੀਨ ਵੀ ਤਾਲਿਬਾਨ ਨਾਲ ਨਿਵੇਸ਼ ਲਈ ਤਿਆਰ, 30 ਲੱਖ ਕਰੋੜ ਡਾਲਰ ਦੀ ਹੈ ਅਫਗਾਨ ਖਣਿਜ ਸੰਪਦਾ

ਇਸ ਖ਼ਬਰ ਨਾਲ ਇਲਾਕੇ ਵਿਚ ਵੱਸਦੇ ਪੰਜਾਬੀਆਂ ਵਿਚ ਸੋਗ ਦੀ ਲਹਿਰ ਵੇਖੀ ਜਾ ਰਹੀ ਹੈ।ਇਸ ਅਚਾਨਕ ਹੋਈ ਮੌਤ 'ਤੇ ਇਟਲੀ ਦੀਆਂ ਧਾਰਮਿਕ, ਸਿਆਸੀ, ਖੇਡ ਕਲੱਬਾਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਮ੍ਰਿਤਕ ਨੌਜਵਾਨ ਪੰਜਾਬ ਦੇ ਜਲੰਧਰ ਜਿਲ੍ਹੇ ਨਾਲ ਸੰਬੰਧਿਤ ਸੀ, ਜੋ ਚੜ੍ਹਦੀ ਓੁਮਰੇ ਮਾਪਿਆਂ ਨੂੰ ਹਮੇਸ਼ਾ ਲਈ ਰੋਂਦੇ ਕੁਰਲਾਉਂਦੇ ਛੱਡ ਗਿਆ। 


author

Vandana

Content Editor

Related News