ਵਿਦੇਸ਼ ਮੰਤਰੀ ਨੇ ਮੋਜ਼ਾਮਬੀਕ ''ਚ ਸਦੀਆਂ ਪੁਰਾਣੇ ਮੰਦਰ ਦੇ ਕੀਤੇ ਦਰਸ਼ਨ, ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਵੀ ਮਿਲੇ
Saturday, Apr 15, 2023 - 09:11 PM (IST)
ਇੰਟਰਨੈਸ਼ਨਲ ਡੈਸਕ : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੋਜ਼ਾਮਬੀਕ ਦੀ ਆਪਣੀ ਪਹਿਲੀ ਅਧਿਕਾਰਕ ਯਾਤਰਾ ਪੂਰੀ ਕਰਨ ਤੋਂ ਪਹਿਲਾਂ ਸ਼ਨੀਵਾਰ ਨੂੰ ਸਦੀਆਂ ਪੁਰਾਣੇ ਸ਼੍ਰੀ ਰਾਮਚੰਦਰਜੀ ਸਲਾਮੰਗਾ ਮੰਦਰ ਦੇ ਦਰਸ਼ਨ ਕੀਤੇ। ਮੰਤਰੀ ਨੇ ਟਵੀਟ ਕੀਤਾ, "ਮੋਜ਼ਾਮਬੀਕ ਤੋਂ ਰਵਾਨਾ ਹੋਣ ਤੋਂ ਪਹਿਲਾਂ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਇਕ ਸਦੀ ਪੁਰਾਣੇ ਸਲਾਮੰਗਾ ਮੰਦਰ 'ਚ ਪੂਜਾ-ਅਰਚਨਾ ਕੀਤੀ। ਉੱਥੇ ਸਾਡੇ ਭਾਈਚਾਰੇ ਨਾਲ ਗੱਲਬਾਤ ਕਰਕੇ ਖੁਸ਼ੀ ਹੋਈ। ਉਨ੍ਹਾਂ ਦੀ ਸਿਹਤ, ਤੰਦਰੁਸਤੀ ਅਤੇ ਸਫਲਤਾ ਲਈ ਪ੍ਰਾਰਥਨਾ ਕੀਤੀ।"
ਇਹ ਵੀ ਪੜ੍ਹੋ : ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ 300 ਸਾਲਾ ਜਨਮ ਸ਼ਤਾਬਦੀ ਦੇ ਸਮਾਗਮ ਖਾਲਸਾ ਫ਼ਤਹਿ ਮਾਰਚ ਨਾਲ ਹੋਣਗੇ ਸ਼ੁਰੂ
ਜੈਸ਼ੰਕਰ, ਜੋ ਕਿ 10 ਤੋਂ 15 ਅਪ੍ਰੈਲ ਤੱਕ ਅਫਰੀਕੀ ਦੇਸ਼ਾਂ ਯੁਗਾਂਡਾ ਅਤੇ ਮੋਜ਼ਾਮਬੀਕ ਦਾ ਦੌਰਾ ਕਰ ਰਹੇ ਹਨ, ਨੇ ਸ਼ੁੱਕਰਵਾਰ ਨੂੰ ਮੋਜ਼ਾਮਬੀਕ ਦੇ ਰਾਸ਼ਟਰਪਤੀ ਫਿਲਿਪ ਨਯੂਸੀ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੇ ਵਿਕਾਸ ਸਹਿਯੋਗ ਨੂੰ ਵਧਾਉਣ ਦੇ ਤਰੀਕਿਆਂ 'ਤੇ ਚਰਚਾ ਕੀਤੀ।
ਮੰਤਰੀ ਨੇ ਵਪਾਰ, ਨਿਵੇਸ਼ ਅਤੇ ਰੱਖਿਆ ਵਰਗੇ ਖੇਤਰਾਂ ਵਿੱਚ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਕੰਮ ਕਰਨ ਦੀ ਵੀ ਵਚਨਬੱਧਤਾ ਪ੍ਰਗਟਾਈ। ਜੈਸ਼ੰਕਰ ਨੇ ਆਪਣੀ ਹਮਰੁਤਬਾ ਵੇਰੋਨਿਕਾ ਮੈਕਾਮੋ ਨਾਲ 5ਵੇਂ ਭਾਰਤ-ਮੋਜ਼ਾਮਬੀਕ ਸੰਯੁਕਤ ਕਮਿਸ਼ਨ ਦੀ ਮੀਟਿੰਗ ਦੀ ਸਹਿ-ਪ੍ਰਧਾਨਗੀ ਵੀ ਕੀਤੀ। ਉਨ੍ਹਾਂ ਇਸ ਪ੍ਰਮੁੱਖ ਅਫਰੀਕੀ ਦੇਸ਼ ਵਿੱਚ ਭਾਰਤੀ ਭਾਈਚਾਰੇ ਨਾਲ ਵੀ ਮੁਲਾਕਾਤ ਕੀਤੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।