ਜੈਸ਼ੰਕਰ ਨੇ ਬਲਿੰਕਨ ਸਾਹਮਣੇ ਉਠਾਇਆ 'ਵੀਜ਼ਾ' ਦੇਰੀ ਦਾ ਮੁੱਦਾ, ਮਿਲਿਆ ਇਹ ਭਰੋਸਾ

Wednesday, Sep 28, 2022 - 02:34 PM (IST)

ਵਾਸ਼ਿੰਗਟਨ (ਭਾਸ਼ਾ)- ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਕੋਲ ਭਾਰਤ ਤੋਂ ਲਟਕਦੀਆਂ ਅਮਰੀਕੀ ਵੀਜ਼ਾ ਅਰਜ਼ੀਆਂ ਦਾ ਮੁੱਦਾ ਚੁੱਕਿਆ। ਇਸ 'ਤੇ ਅਮਰੀਕਾ ਦੇ ਚੋਟੀ ਦੇ ਡਿਪਲੋਮੈਟ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਸੰਵੇਦਨਸ਼ੀਲ ਹਨ ਅਤੇ ਉਨ੍ਹਾਂ ਕੋਲ ਇਸ ਨੂੰ ਹੱਲ ਕਰਨ ਦੀ ਯੋਜਨਾ ਹੈ। ਬਲਿੰਕਨ ਨੇ ਭਾਰਤੀ ਨਾਗਰਿਕਾਂ ਲਈ ਵੀਜ਼ਾ ਅਰਜ਼ੀਆਂ ਦੇ ਲੰਬਿਤ ਹੋਣ ਲਈ ਕੋਵਿਡ-19 ਮਹਾਮਾਰੀ ਨੂੰ ਜ਼ਿੰਮੇਵਾਰ ਠਹਿਰਾਇਆ। ਮਹਾਮਾਰੀ ਕਾਰਨ ਮਾਰਚ 2020 ਵਿੱਚ ਅਮਰੀਕਾ ਦੁਆਰਾ ਦੁਨੀਆ ਭਰ ਵਿੱਚ ਲਗਭਗ ਸਾਰੀਆਂ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਨੂੰ ਰੋਕਣ ਤੋਂ ਬਾਅਦ ਯੂਐਸ ਵੀਜ਼ਾ ਸੇਵਾਵਾਂ ਹੁਣ ਲੰਬਿਤ ਅਰਜ਼ੀਆਂ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। 

ਦੋਵਾਂ ਵਿਦੇਸ਼ ਮੰਤਰੀਆਂ ਨੇ ਇੱਥੇ ਕਰੀਬ ਇੱਕ ਘੰਟੇ ਤੱਕ ਮੁਲਾਕਾਤ ਕੀਤੀ। ਬੈਠਕ ਤੋਂ ਬਾਅਦ ਇੱਥੇ ਵਿਦੇਸ਼ ਮੰਤਰਾਲੇ ਦੇ 'ਫੋਗੀ ਬਾਟਮ' ਹੈੱਡਕੁਆਰਟਰ 'ਤੇ ਬਲਿੰਕਨ ਨਾਲ ਮੀਡੀਆ ਨਾਲ ਗੱਲ ਕਰਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਪ੍ਰਤਿਭਾ ਨੂੰ ਵਿਕਸਤ ਕਰਨਾ ਅਤੇ ਉਨ੍ਹਾਂ ਦੀ ਆਵਾਜਾਈ ਨੂੰ ਸੁਵਿਧਾਜਨਕ ਬਣਾਉਣਾ ਵੀ ਸਾਡੇ ਆਪਸੀ ਹਿੱਤ ਵਿੱਚ ਹੈ। ਅਸੀਂ ਇਸ ਗੱਲ 'ਤੇ ਸਹਿਮਤ ਹੋਏ ਹਾਂ ਕਿ ਇਸ ਵਿਚ ਰੁਕਾਵਟਾਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ। ਵੀਜ਼ਾ ਅਰਜ਼ੀਆਂ ਵਿੱਚ ਦੇਰੀ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਬਲਿੰਕਨ ਨੇ ਕਿਹਾ ਕਿ ਸਾਡੇ ਨਾਲ ਤੁਸੀਂ ਵੀ ਥੋੜ੍ਹਾ ਸਬਰ ਰੱਖੋ। ਇਹ ਅਗਲੇ ਕੁਝ ਮਹੀਨਿਆਂ ਵਿੱਚ ਸੁਚਾਰੂ ਹੋ ਜਾਵੇਗਾ, ਅਸੀਂ ਇਸ 'ਤੇ ਬਹੁਤ ਧਿਆਨ ਦੇ ਰਹੇ ਹਾਂ। 

PunjabKesari

ਉਹਨਾਂ ਨੇ ਕਿਹਾ ਕਿ ਵੀਜ਼ਾ ਦੇ ਸਵਾਲ 'ਤੇ ਮੈਂ ਇਸ ਬਾਰੇ ਬਹੁਤ ਸੰਵੇਦਨਸ਼ੀਲ ਹਾਂ। ਹੁਨਰਮੰਦ ਵਿਦੇਸ਼ੀ ਕਾਮਿਆਂ ਨੂੰ ਦਿੱਤੇ ਗਏ ਐੱਚ-1ਬੀ ਅਤੇ ਹੋਰ ਵਰਕ ਵੀਜ਼ਾ ਪ੍ਰਾਪਤ ਕਰਨ ਵਾਲਿਆਂ ਦਾ ਵੱਡਾ ਹਿੱਸਾ ਭਾਰਤੀ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਤਕਨਾਲੋਜੀ ਖੇਤਰ ਨਾਲ ਸਬੰਧਤ ਹਨ। H-1B ਵੀਜ਼ਾ ਇੱਕ ਗੈਰ-ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਤਕਨਾਲੋਜੀ ਵਿੱਚ ਮਾਹਰ ਵਿਸ਼ੇਸ਼ ਕੰਮਾਂ ਲਈ ਵਿਦੇਸ਼ੀ ਕਰਮਚਾਰੀਆਂ ਨੂੰ ਤਾਇਨਾਤ ਕਰਨ ਦੀ ਇਜਾਜ਼ਤ ਦਿੰਦਾ ਹੈ। ਸੰਯੁਕਤ ਪ੍ਰੈੱਸ ਕਾਨਫਰੰਸ 'ਚ ਹਾਲਾਂਕਿ ਜੈਸ਼ੰਕਰ ਨੇ ਐੱਚ-1ਬੀ ਵੀਜ਼ਾ ਦਾ ਖਾਸ ਤੌਰ 'ਤੇ ਜ਼ਿਕਰ ਨਹੀਂ ਕੀਤਾ।ਉਹਨਾਂ ਨੇ ਕਿਹਾ ਕਿ ਆਵਾਜਾਈ, ਖਾਸ ਤੌਰ 'ਤੇ ਵੀਜ਼ਾ, ਸਿੱਖਿਆ, ਕਾਰੋਬਾਰ, ਤਕਨਾਲੋਜੀ ਅਤੇ ਪਰਿਵਾਰ ਦੇ ਪੁਨਰ-ਏਕੀਕਰਨ ਲਈ ਆਪਣੀ ਕੇਂਦਰੀਤਾ ਦੇ ਮੱਦੇਨਜ਼ਰ ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਨੇ ਭਾਰਤ ਦੀ ਯਾਤਰਾ ਕਰਨ ਵਾਲੇ ਨਾਗਰਿਕਾਂ ਲਈ ਜਾਰੀ ਕੀਤੀ ਐਡਵਾਇਜ਼ਰੀ, ਜਾਣੋ ਵਜ੍ਹਾ

ਜੈਸ਼ੰਕਰ ਨੇ ਕਿਹਾ ਕਿ ਕੁਝ ਚੁਣੌਤੀਆਂ ਹਨ ਜਿਨ੍ਹਾਂ ਦਾ ਮੈਂ ਵਿਦੇਸ਼ ਮੰਤਰੀ ਬਲਿੰਕਨ ਅਤੇ ਉਨ੍ਹਾਂ ਦੀ ਟੀਮ ਨੂੰ ਜ਼ਿਕਰ ਕੀਤਾ ਹੈ ਅਤੇ ਮੈਨੂੰ ਭਰੋਸਾ ਹੈ ਕਿ ਇਨ੍ਹਾਂ ਵਿੱਚੋਂ ਕੁਝ ਸਮੱਸਿਆਵਾਂ ਨੂੰ ਉਨ੍ਹਾਂ ਦੁਆਰਾ ਗੰਭੀਰਤਾ ਨਾਲ ਅਤੇ ਸਕਾਰਾਤਮਕ ਤੌਰ 'ਤੇ ਲਿਆ ਜਾਵੇਗਾ। ਬਲਿੰਕਨ ਨੇ ਕਿਹਾ ਕਿ ਅਮਰੀਕਾ ਵੱਡੀ ਗਿਣਤੀ 'ਚ ਪੈਂਡਿੰਗ ਮਾਮਲਿਆਂ ਦਾ ਨਿਪਟਾਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ ਕਿਹਾ ਕਿ ਅਸੀਂ ਦ੍ਰਿੜਤਾ ਨਾਲ ਵਧੇ ਹੋਏ ਸਰੋਤਾਂ ਨਾਲ ਵਾਪਸੀ ਕਰ ਰਹੇ ਹਾਂ। ਜਦੋਂ ਭਾਰਤ ਦੀ ਗੱਲ ਆਉਂਦੀ ਹੈ, ਤਾਂ ਸਾਡੇ ਕੋਲ ਵੱਡੀ ਗਿਣਤੀ ਵਿੱਚ ਜਮ੍ਹਾਂ ਹੋਏ ਵੀਜ਼ਿਆਂ ਨੂੰ ਕਲੀਅਰ ਕਰਨ ਦੀ ਯੋਜਨਾ ਹੈ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


Vandana

Content Editor

Related News