ਸ਼੍ਰੀਲੰਕਾ 'ਚ ਦਵਾਈਆਂ ਦੀ ਘਾਟ ਕਾਰਨ ਹਸਪਤਾਲ ਨੇ ਮੁਲਤਵੀ ਕੀਤੇ ਆਪ੍ਰੇਸ਼ਨ, ਜੈਸ਼ੰਕਰ ਨੇ ਕੀਤੀ ਮਦਦ ਦੀ ਪੇਸ਼ਕਸ਼

03/29/2022 5:33:37 PM

ਕੋਲੰਬੋ (ਭਾਸ਼ਾ)- ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੰਗਲਵਾਰ ਨੂੰ ਕੋਲੰਬੋ ਵਿਚ ਭਾਰਤੀ ਹਾਈ ਕਮਿਸ਼ਨਰ ਨੂੰ ਉਸ ਹਸਪਤਾਲ ਦੀ ਮਦਦ ਕਰਨ ਲਈ ਕਿਹਾ ਹੈ, ਜਿੱਥੇ ਡਾਕਟਰੀ ਸਹੂਲਤਾਂ ਦੀ ਘਾਟ ਕਾਰਨ ਅਪਰੇਸ਼ਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਟਾਪੂ ਦੇਸ਼ ਇਕ ਵੱਡੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਕੈਂਡੀ ਜ਼ਿਲ੍ਹੇ ਦੇ ਪੇਰਾਡੇਨੀਆ ਹਸਪਤਾਲ ਦੇ ਡਾਇਰੈਕਟਰ ਨੇ ਸੋਮਵਾਰ ਨੂੰ ਦਵਾਈਆਂ ਦੀ ਘਾਟ ਕਾਰਨ ਨਿਯਮਿਤ ਤੌਰ 'ਤੇ ਕੀਤੇ ਜਾਣ ਵਾਲੇ ਸਾਰੇ ਰੁਟੀਨ ਓਪਰੇਸ਼ਨਾਂ ਨੂੰ ਮੁਅੱਤਲ ਕਰਨ ਦਾ ਐਲਾਨ ਕਰ ਦਿੱਤਾ। ਇਸ ਦੇ ਮੱਦੇਨਜ਼ਰ ਜੈਸ਼ੰਕਰ ਨੇ ਭਾਰਤੀ ਹਾਈ ਕਮਿਸ਼ਨਰ ਗੋਪਾਲ ਬਾਗਲੇ ਨੂੰ ਇਸ ਬਾਰੇ ਚਰਚਾ ਕਰਨ ਲਈ ਕਿਹਾ ਕਿ ਭਾਰਤ ਸੰਕਟ ਵਿੱਚੋਂ ਲੰਘ ਰਹੇ ਇਸ ਦੇਸ਼ ਦੀ ਕਿਵੇਂ ਮਦਦ ਕਰ ਸਕਦਾ ਹੈ।

ਇਹ ਵੀ ਪੜ੍ਹੋ: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਦੀ ਭਾਰਤ ਫੇਰੀ ਮੁਲਤਵੀ, ਕੋਰੋਨਾ ਤੋਂ ਹਨ ਪੀੜਤ

PunjabKesari

ਜੈਸ਼ੰਕਰ ਨੇ ਟਵੀਟ ਕੀਤਾ, ''ਇਸ ਖ਼ਬਰ ਤੋਂ ਪਰੇਸ਼ਾਨ ਹਾਂ। ਮੈਂ ਹਾਈ ਕਮਿਸ਼ਨਰ ਨੂੰ ਸੰਪਰਕ ਕਰਨ ਅਤੇ ਇਸ ਬਾਰੇ ਚਰਚਾ ਕਰਨ ਲਈ ਕਿਹਾ ਹੈ ਕਿ ਭਾਰਤ ਕਿਸ ਤਰ੍ਹਾਂ ਮਦਦ ਕਰ ਸਕਦਾ ਹੈ।' ਸੋਮਵਾਰ ਨੂੰ ਜਾਰੀ ਸਰਕੂਲਰ 'ਚ ਕਿਹਾ ਗਿਆ ਕਿ ਹਸਪਤਾਲ 'ਚ ਕਈ ਤਰ੍ਹਾਂ ਦੀਆਂ ਦਵਾਈਆਂ, ਐਨੇਸਥੀਸੀਆ ਅਤੇ ਆਪਰੇਸ਼ਨ 'ਚ ਵਰਤੀਆਂ ਜਾਣ ਵਾਲੀਆਂ ਹੋਰ ਚੀਜ਼ਾਂ ਦੀ ਘਾਟ ਹੈ। ਸਰਕੂਲਰ ਦੇ ਅਨੁਸਾਰ ਸੋਮਵਾਰ ਨੂੰ ਹਸਪਤਾਲ ਵਿਚ ਪਹਿਲਾਂ ਤੋਂ ਦਾਖਲ ਮਰੀਜ਼ਾਂ ਦੇ ਅਪਰੇਸ਼ਨਾਂ ਸਮੇਤ ਸਾਰੀਆਂ ਰੁਟੀਨ ਸਰਜਰੀਆਂ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਸ਼੍ਰੀਲੰਕਾ ਦਾ ਮੌਜੂਦਾ ਵਿਦੇਸ਼ੀ ਮੁਦਰਾ ਭੰਡਾਰ ਅਤੇ ਭੁਗਤਾਨ ਸੰਤੁਲਨ ਸੰਕਟ ਗੰਭੀਰ ਹੈ, ਜਿਸ ਕਾਰਨ ਜ਼ਰੂਰੀ ਵਸਤੂਆਂ ਦੀ ਵੀ ਅਣਉਪਲਬਧਤਾ ਦੇਖਣ ਨੂੰ ਮਿਲ ਰਹੀ ਹੈ। ਈਂਧਨ ਲਈ ਲੰਬੀਆਂ ਕਤਾਰਾਂ, ਬਿਜਲੀ ਦੇ ਭਾਰੀ ਕੱਟਾਂ ਅਤੇ ਕੀਮਤਾਂ ਵਿਚ ਭਾਰੀ ਵਾਧਾ ਹੋਇਆ ਹੈ। ਜਨਤਾ ਗੋਟਾਬਾਯਾ ਰਾਜਪਕਸ਼ੇ ਸਰਕਾਰ 'ਤੇ ਆਰਥਿਕ ਸੰਕਟ ਨਾਲ ਨਜਿੱਠਣ ਵਿਚ ਅਸਮਰੱਥ ਹੋਣ ਦਾ ਦੋਸ਼ ਲਗਾ ਰਹੀ ਹੈ। ਸ਼੍ਰੀਲੰਕਾ ਸਰਕਾਰ ਨੇ ਆਰਥਿਕ ਰਾਹਤ ਪੈਕੇਜ ਲਈ IMF ਨੂੰ ਬੇਨਤੀ ਕਰਨ ਤੋਂ ਪਹਿਲਾਂ ਭਾਰਤ ਤੋਂ ਮਦਦ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ: ਮੈਕਸੀਕੋ 'ਚ ਕੁੱਕੜਾਂ ਦੀ ਲੜਾਈ ਪ੍ਰੋਗਰਾਮ ਦੌਰਾਨ ਹੋਈ ਗੋਲੀਬਾਰੀ 'ਚ 20 ਲੋਕਾਂ ਦੀ ਮੌਤ


cherry

Content Editor

Related News