ਪਾਕਿਸਤਾਨ: ਈਸ਼ਨਿੰਦਾ ਮਾਮਲੇ ’ਚ ਈਸਾਈ ਨਾਗਰਿਕ ਦੀ ਮੌਤ ਦੀ ਸਜ਼ਾ ਬਰਕਰਾਰ

Sunday, Nov 01, 2026 - 03:02 PM (IST)

ਪਾਕਿਸਤਾਨ: ਈਸ਼ਨਿੰਦਾ ਮਾਮਲੇ ’ਚ ਈਸਾਈ ਨਾਗਰਿਕ ਦੀ ਮੌਤ ਦੀ ਸਜ਼ਾ ਬਰਕਰਾਰ

ਗੁਰਦਾਸਪੁਰ/ਇਸਲਾਮਾਬਾਦ (ਵਿਨੋਦ)- ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪੈਗੰਬਰ ਮੁਹੰਮਦ ਬਾਰੇ ਆਨਲਾਈਨ ਸਮੱਗਰੀ ਨਾਲ ਸਬੰਧਤ ਈਸ਼ਨਿੰਦਾ ਮਾਮਲੇ ’ਚ ਇਕ ਈਸਾਈ ਨਾਗਰਿਕ ਦੀ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਇਕ ਈਸਾਈ ਵਿਅਕਤੀ ਕੈਸਰ ਅਯੂਬ ਦੀ ਈਸ਼ਨਿੰਦਾ ਮਾਮਲੇ ਵਿਚ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ, ਜਦਕਿ ਉਸ ਦੇ ਭਰਾ ਅਮੁਨ ਅਯੂਬ ਨੂੰ ਲੱਗਭਗ 10 ਸਾਲ ਕੈਦ ਤੋਂ ਬਾਅਦ ਬਰੀ ਕਰ ਦਿੱਤਾ ਹੈ।

ਇਸ ਫੈਸਲੇ ਨੇ ਪਾਕਿਸਤਾਨ ਵਿਚ ਧਾਰਮਿਕ ਆਜ਼ਾਦੀ, ਈਸਾਈਆਂ ’ਤੇ ਅੱਤਿਆਚਾਰ ਅਤੇ ਈਸ਼ਨਿੰਦਾ ਮਾਮਲਿਆਂ ਦੇ ਇਲਾਜ ਬਾਰੇ ਚਿੰਤਾਵਾਂ ਪੈਦਾ ਕੀਤੀਆਂ ਹਨ। ਅਯੂਬ ਭਰਾਵਾਂ ਵਿਰੁੱਧ ਮਾਮਲਾ 2014 ਵਿਚ ਸ਼ੁਰੂ ਹੋਇਆ ਸੀ ਜਦੋਂ ਇਕ ਵੈੱਬਸਾਈਟ ਨੇ ਉਨ੍ਹਾਂ ਦੀ ਸੰਪਰਕ ਜਾਣਕਾਰੀ ਪ੍ਰਦਰਸ਼ਿਤ ਕੀਤੀ ਅਤੇ ਪੈਗੰਬਰ ਮੁਹੰਮਦ ਦਾ ਅਪਮਾਨ ਕਰਨ ਵਾਲੀ ਸਮੱਗਰੀ ਪ੍ਰਕਾਸ਼ਤ ਕੀਤੀ।


author

cherry

Content Editor

Related News