ਕੈਨੇਡਾ ਚੋਣ ਨਤੀਜੇ : ਜਗਮੀਤ ਸਿੰਘ ਦੀ ਪਾਰਟੀ ਨੂੰ ਲੱਗ ਸਕਦੈ ਵੱਡਾ ਝਟਕਾ
Tuesday, Apr 29, 2025 - 09:47 AM (IST)

ਇੰਟਰਨੈਸ਼ਨਲ ਡੈਸਕ- ਕੈਨੇਡਾ ਚੋਣਾਂ ਦੇ ਸ਼ੁਰੂਆਤੀ ਰੁਝਾਨਾਂ ਦੇ ਨਤੀਜੇ ਲਿਬਰਲ ਪਾਰਟੀ ਦੇ ਹੱਕ ਵਿਚ ਹਨ। ਦੂਜੇ ਪਾਸੇ ਜਗਮੀਤ ਸਿੰਘ ਦੀ ਨਿਊ ਡੈਮੇਕ੍ਰੇਟਿਕ ਪਾਰਟੀ (ਐੱਨ.ਡੀ.ਪੀ.) ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਕਿਉਂਕਿ ਜੇਕਰ ਜਗਮੀਤ ਸਿੰਘ ਦੀ ਨੈਸ਼ਨਲ ਡੈਮੋਕ੍ਰੇਟਿਕ ਪਾਰਟੀ (ਐਨ.ਡੀ.ਪੀ) 2025 ਦੀਆਂ ਕੈਨੇਡਾ ਚੋਣਾਂ ਵਿੱਚ 12 ਸੀਟਾਂ ਪ੍ਰਾਪਤ ਕਰਨ ਵਿੱਚ ਅਸਫਲ ਰਹਿੰਦੀ ਹੈ ਤਾਂ ਉਹ ਆਪਣਾ ਰਾਸ਼ਟਰੀ ਪਾਰਟੀ ਦਰਜਾ ਗੁਆ ਸਕਦੀ ਹੈ। ਸੀ.ਟੀ.ਵੀ ਦੇ ਅਨੁਮਾਨਾਂ ਅਨੁਸਾਰ ਐਨ.ਡੀ.ਪੀ ਨੇ ਅਜੇ ਤੱਕ ਆਪਣੀਆਂ ਸੀਟਾਂ ਨਹੀਂ ਖੋਲ੍ਹੀਆਂ ਹਨ ਪਰ 9 ਸੀਟਾਂ 'ਤੇ ਅੱਗੇ ਹੈ।ਤਾਜ਼ਾ ਸ਼ੁਰੂਆਤੀ ਰੁਝਾਨਾਂ ਮੁਤਾਬਕ ਲਿਬਰਲ ਪਾਰਟੀ 164 ਸੀਟਾਂ 'ਤੇ ਬੜਤ ਬਣਾਏ ਹੋਏ ਹੈ। ਕੰਜ਼ਰਵੇਟਿਵ ਪਾਰਟੀ 146 ਸੀਟਾਂ, ਨਿਊ ਡੈਮੋਕ੍ਰੇਟਸ 9, ਬਲਾਕ ਕਿਊਬੋਕਿਇਸ 23 ਅਤੇ ਗ੍ਰੀਨ 1 'ਤੇ ਹੈ।
ਇੱਥੇ ਦੱਸ ਦਈਏ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਸੱਤਾ ਵਿੱਚ ਬਣੀ ਰਹੇਗੀ। ਸਥਾਨਕ ਮੀਡੀਆ ਤੋਂ ਹੁਣ ਤੱਕ ਪ੍ਰਾਪਤ ਸੀਟਾਂ ਦੇ ਰੁਝਾਨਾਂ ਵਿੱਚ ਪਾਰਟੀ ਦੀ ਜਿੱਤ ਯਕੀਨੀ ਜਾਪਦੀ ਹੈ। 343 ਸੀਟਾਂ 'ਤੇ ਲਿਬਰਲ ਪਾਰਟੀ ਨੂੰ ਫੈਸਲਾਕੁੰਨ ਲੀਡ ਮਿਲ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।