ਨਿਊਜ਼ੀਲੈਂਡ ਪੀ. ਐੱਮ. ਦਾ ਸੁਝਾਅ- ''ਹਫਤੇ ਵਿਚ ਚਾਰ ਦਿਨ ਹੀ ਹੋਵੇ ਕੰਮ ਤੇ ਤਿੰਨ ਦਿਨ ਆਰਾਮ''

05/22/2020 11:42:51 AM

ਵਲਿੰਗਟਨ- ਕੋਰੋਨਾ ਤੋਂ ਉੱਭਰਨ ਮਗਰੋਂ ਨਿਊਜ਼ੀਲੈਂਡ ਫਿਰ ਤੋਂ ਪਟੜੀ 'ਤੇ ਦੌੜਨ ਲਈ ਤਿਆਰ ਹੈ। ਇਸ ਵਿਚਕਾਰ ਦੇਸ਼ ਦੀ ਅਰਥ-ਵਿਵਸਥਾ ਨੂੰ ਮਜ਼ਬੂਤ ਕਰਨ ਲਈ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਸਿੰਡਾ ਅਰਡਨ ਨੇ ਪੂਰਾ ਜ਼ੋਰ ਲਗਾਇਆ ਹੈ। ਉਨ੍ਹਾਂ ਨੇ ਨੌਕਰੀ ਦਾਤਾਵਾਂ ਨੂੰ ਚਾਰ ਦਿਨ ਦਾ ਵਰਕ ਵੀਕ ਰੱਖਣ ਦਾ ਸੁਝਾਅ ਦਿੱਤਾ ਹੈ। ਜਸਿੰਡਾ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਨਾਲ ਸੈਲਾਨੀਆਂ ਨੂੰ ਵਧਾਵਾ ਮਿਲੇਗਾ। ਇਸ ਦੇ ਨਾਲ ਹੀ ਲਚੀਲੇ ਕੰਮਕਾਜੀ ਬਦਲਾਂ ਨਾਲ ਉਤਪਾਦਨ ਵੀ ਵਧੇਗਾ। ਇਸ ਦੇ ਇਲਾਵਾ ਲਾਈਫ ਬੈਲੰਸ ਵੀ ਰੱਖਣ ਵਿਚ ਮਦਦ ਮਿਲੇਗੀ।
 
ਪ੍ਰਧਾਨ ਮੰਤਰੀ ਨੇ ਫੇਸਬੁੱਕ 'ਤੇ ਲਾਈਵ ਵੀਡੀਓ ਵਿਚ ਕਿਹਾ ਕਿ ਅਰਥ ਵਿਵਸਥਾ ਨੂੰ ਉਤਸਾਹਿਤ ਕਰਨ ਅਤੇ ਘਰੇਲੂ ਸੈਲਾਨੀਆਂ ਨੂੰ ਉਤਸ਼ਾਹਿਤ ਕਰਨ ਲਈ ਦੇਸ਼ ਭਰ ਵਿਚ ਕਈ ਲੋਕਾਂ ਦੇ ਸੁਝਾਅ ਸਾਹਮਣੇ ਆਏ ਸਨ। ਲੋਕਾਂ ਦਾ ਕਹਿਣਾ ਹੈ ਕਿ 4 ਦਿਨਾਂ ਦਾ ਵਰਕ ਵੀਕ ਹੋਣਾ ਚਾਹੀਦਾ ਹੈ, ਜਿਸ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਜਸਿੰਡਾ ਨੇ ਕਿਹਾ ਹੈ ਕਿ ਇਸ ਗੱਲ 'ਤੇ ਵਿਚਾਰ ਕਰਨਾ ਚਾਹੀਦਾ ਹੈ, ਇਸ ਨਾਲ ਦੇਸ਼ ਨੂੰ ਕਾਫੀ ਫਾਇਦਾ ਹੋਵੇਗਾ।
 
ਪ੍ਰਧਾਨ ਮੰਤਰੀ ਦੇ ਇਸ ਸੁਝਾਅ ਨਾਲ ਨਿਊਜ਼ੀਲੈਂਡ ਵਾਸੀ ਉਤਸਾਹਿਤ ਹਨ। ਖਾਸ ਕਰਕੇ ਉਹ ਲੋਕ ਜੋ ਕਈ ਤਰ੍ਹਾਂ ਦੇ ਸਵਾਲ ਕਰ ਰਹੇ ਹਨ ਕਿ ਕੀ ਭੂਚਾਲ ਵਰਗੀਆਂ ਆਫਤਾਂ ਅਤੇ ਮਹਾਮਾਰੀਆਂ ਨਾਲ ਪੈਦਾ ਹੋਈਆਂ ਸਥਿਤੀਆਂ ਨਾਲ ਆਮ ਜਨ-ਜੀਵਨ ਸਾਧਾਰਨ ਰੂਪ ਨਾਲ ਵਾਪਸ ਆ ਸਕੇਗਾ। ਉਨ੍ਹਾਂ ਕਿਹਾ ਕਿ ਉਸ ਨੇ ਕਈ ਲੋਕਾਂ ਤੋਂ ਇਸ ਬਾਰੇ ਸੁਣਿਆ ਕਿ ਚਾਰ ਦਿਨਾਂ ਦਾ ਕੰਮ ਹੋਣਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਕੋਰੋਨਾ ਵਾਇਰਸ ਕਾਰਨ ਘਰੋਂ ਕੰਮ ਕਰਨ ਵਰਗਾ ਬਦਲ ਸਿੱਖਿਆ, ਜਿਸ ਨਾਲ ਉਤਪਾਦਨ ਵਧਿਆ ਹੈ।
  
ਐਂਡਰੀਊ ਬਾਨਰਸ ਪਰਪੇਚੂਅਲ ਗਾਰਡੀਅਨ ਦੇ ਸੰਸਥਾਪਕ ਹਨ, ਜਿਨ੍ਹਾਂ ਕੋਲ 200 ਤੋਂ ਵੱਧ ਲੋਕ ਵਪਾਰ ਕਰਦੇ ਹਨ। ਉਨ੍ਹਾਂ 2018 ਵਿਚ ਹੀ ਚਾਰ ਦਿਨ ਦਾ ਵਰਕਵੀਕ ਕਰ ਦਿੱਤਾ ਸੀ। ਇਸ ਦੌਰਾਨ ਬਾਰਨਸ ਨੇ ਪਾਇਆ ਕਿ ਇਸ ਬਦਲਾਅ ਨਾਲ ਕਰਮਚਾਰੀ ਵਧੇਰੇ ਖੁਸ਼ ਹਨ ਅਤੇ ਵਧੇਰੇ ਪ੍ਰੋਡਕਟਿਵ ਵੀ ਬਣ ਗਏ ਹਨ। ਇਸ ਦੇ ਨਾਲ ਹੀ ਇਸ ਬਦਲਾਅ ਨਾਲ ਉਨ੍ਹਾਂ ਦੇ ਕਰਮਚਾਰੀ ਮਾਨਸਿਕ ਅਤੇ ਸਰੀਰਕ ਰੂਪ ਤੋਂ ਵੀ ਜ਼ਿਆਦਾ ਸਿਹਤਮੰਦ ਹਨ। 
ਬਾਰਨਸ ਨੇ ਕਿਹਾ ਕਿ ਨਿਊਜ਼ੀਲੈਂਡ ਵਿਚ ਨਿਸ਼ਚਿਤ ਤੌਰ 'ਤੇ ਕੋਰੋਨਾ ਵਾਇਰਸ ਮਗਰੋਂ ਚਾਰ ਦਿਨ ਦਾ ਵਰਕ ਵੀਕ ਕੀਤਾ ਜਾ ਸਕਦਾ ਹੈ। ਇਹ ਅਰਥ ਵਿਵਸਥਾ ਅਤੇ ਵਿਸ਼ੇਸ਼ ਰੂਪ ਨਾਲ ਹਾਰਡ-ਹਿਟ ਸੈਲਾਨੀ ਬਾਜ਼ਾਰ ਦੇ ਮੁੜ ਨਿਰਮਾਣ ਦੀ ਚੰਗੀ ਰਣਨੀਤੀ ਸਿੱਧ ਹੋਵੇਗੀ।


Lalita Mam

Content Editor

Related News