ਦੁਨੀਆ ਦੇ ਤਾਕਤਵਰ ਦੇਸ਼ ਨੂੰ ਕੋਰੋਨਾ ਨਾਲ ਲੜਨ ''ਚ ਮਦਦ ਕਰੇਗੀ ਨਿਊਜ਼ੀਲੈਂਡ ਦੀ ਪੀ.ਐੱਮ.

Thursday, Nov 26, 2020 - 06:05 PM (IST)

ਦੁਨੀਆ ਦੇ ਤਾਕਤਵਰ ਦੇਸ਼ ਨੂੰ ਕੋਰੋਨਾ ਨਾਲ ਲੜਨ ''ਚ ਮਦਦ ਕਰੇਗੀ ਨਿਊਜ਼ੀਲੈਂਡ ਦੀ ਪੀ.ਐੱਮ.

ਵੈਲਿੰਗਟਨ (ਬਿਊਰੋ): ਗਲੋਬਲ ਪੱਧਰ 'ਤੇ ਕੋਰੋਨਾਵਾਇਰਸ ਲਾਗ ਦੀ ਬੀਮਾਰੀ ਦਾ ਪ੍ਰਕੋਪ ਬੇਕਾਬੂ ਹੁੰਦਾ ਜਾ ਰਿਹਾ ਹੈ। ਮਹਾਮਾਰੀ ਨਾਲ ਤਾਕਤਵਰ ਦੇਸ਼ ਅਮਰੀਕਾ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਅਮਰੀਕਾ ਨੂੰ ਹੁਣ ਮਹਾਮਾਰੀ ਖਿਲਾਫ਼ ਲੜਾਈ ਵਿਚ ਨਿਊਜ਼ੀਲੈਂਡ ਦਾ ਸਾਥ ਮਿਲਿਆ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਫੋਨ 'ਤੇ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਜਿੱਤ ਦਰਜ ਕਰਨ ਵਾਲੇ ਜੋਅ ਬਾਈਡੇਨ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਅਰਡਰਨ ਨੇ ਕੋਰੋਨਾਵਾਇਰਸ ਦੇ ਖਿਲਾਫ਼ ਲੜਾਈ ਵਿਚ ਅਮਰੀਕਾ ਦੀ ਮਦਦ ਕਰਨ ਦੇ ਲਈ ਕੀਵੀ ਰਾਸ਼ਟਰ ਦੀ ਮੁਹਾਰਤ ਨੂੰ ਸਾਂਝਾ ਕਰਨ ਦੀ ਪੇਸ਼ਕਸ਼ ਕੀਤੀ। 

ਅਰਡਰਨ ਨੇ ਨਿਊਜ਼ੀਲੈਂਡ ਸਿਹਤ ਵਿਭਾਗ ਵੱਲੋਂ ਕੋਰੋਨਾਵਾਇਰਸ ਦੇ ਖਿਲਾਫ਼ ਅਪਨਾਈਆਂ ਗਈਆਂ ਨੀਤੀਆਂ ਜੋਅ ਬਾਈਡੇਨ ਨਾਲ ਸਾਂਝਾ ਕਰਨ ਦੀ ਗੱਲ ਕੀਤੀ। ਅਰਡਰਨ ਨੇ ਦੱਸਿਆ ਕਿ ਬਾਈਡੇਨ ਨਿਊਜ਼ੀਲੈਂਡ ਦੀ ਪ੍ਰਤੀਕਿਰਿਆ 'ਤੇ ਚਰਚਾ ਅੱਗੇ ਵਧਾਉਣੀ ਚਾਹੁੰਦੇ ਸਨ ਪਰ ਉਹਨਾਂ ਨੇ ਸਲਾਹ ਦਿੱਤੀ ਕਿ ਕਿਸੇ ਇਕ ਰਾਸ਼ਟਰ ਦੇ ਮਾਡਲ ਨੂੰ ਹਰ ਦੇਸ਼ ਵਿਚ ਨਹੀਂ ਦੁਹਰਾਇਆ ਜਾ ਸਕਦਾ।

ਪੜ੍ਹੋ ਇਹ ਅਹਿਮ ਖਬਰ- ਇਜ਼ਰਾਇਲ 'ਚ 26/11 ਮੁੰਬਈ ਹਮਲੇ 'ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ, ਬਣਾਏਗਾ ਸਮਾਰਕ

ਜੋਅ ਬਾਈਡੇਨ ਸ਼ੁਰੂ ਤੋਂ ਹੀ ਕੋਰੋਨਾਵਾਇਰਸ ਦੇ ਖਿਲਾਫ਼ ਅਰਡਰਨ ਦੀਆਂ ਨੀਤੀਆਂ ਦੇ ਪ੍ਰਸ਼ੰਸਕ ਰਹੇ ਹਨ। ਅਮਰੀਕੀ ਰਾਸ਼ਟਰਪਤੀ ਚੁਣੇ ਜਾਣ ਦੇ ਬਾਅਦ ਹੁਣ ਅਮਰੀਕਾ ਵਿਚ ਮਹਾਮਾਰੀ 'ਤੇ ਕਾਬੂ ਪਾਉਣ ਲਈ ਬਾਈਡੇਨ ਨਿਊਜ਼ੀਲੈਂਡ ਦੀ ਪੀ.ਐੱਮ. ਜੈਸਿੰਡਾ ਅਰਡਰਨ ਦੀ ਸਲਾਹ ਚਾਹੁੰਦੇ ਹਨ। ਗੌਰਤਲਬ ਹੈ ਕਿ ਇਕ ਪਾਸੇ ਜਿੱਥੇ ਦੁਨੀਆ ਭਰ ਵਿਚ ਕੋਰੋਨਾ ਨਾਲ ਹਜ਼ਾਰਾਂ ਮੌਤਾਂ ਹੋ ਰਹੀਆਂ ਹਨ ਉੱਥੇ ਨਿਊਜ਼ੀਲੈਂਡ ਵਿਚ ਮਹਾਮਾਰੀ ਨੂੰ ਸਮਾਂ ਰਹਿੰਦੇ ਕੰਟਰੋਲ ਵਿਚ ਲੈ ਲਿਆ ਗਿਆ। ਮੀਡੀਆ ਰਿਪੋਰਟ ਮੁਤਾਬਕ, ਨਿਊਜ਼ੀਲੈਂਡ ਵਿਚ ਕੋਰੋਨਾਵਾਇਰਸ ਦੇ ਸਿਰਫ 2039 ਮਾਮਲੇ ਸਾਹਮਣੇ ਆਏ ਅਤੇ 25 ਲੋਕਾਂ ਦੀ ਮੌਤ ਹੋਈ।

ਨਿਊਜ਼ੀਲੈਂਡ ਵਿਚ ਕਰੀਬ 50 ਲੱਖ ਲੋਕਾਂ ਦੀ ਆਬਾਦੀ ਰਹਿੰਦੀ ਹੈ ਪਰ ਫਿਰ ਵੀ ਇੱਥੇ ਕੋਰੋਨਾਵਾਇਰਸ ਮਹਾਮਾਰੀ ਦਾ ਬੁਰਾ ਪ੍ਰਭਾਵ ਦੇਖਣ ਨੂੰ ਨਹੀਂ ਮਿਲਿਆ ਹੈ। ਵਰਤਮਾਨ ਵਿਚ ਨਿਊਜ਼ੀਲੈਂਡ ਲੇਵਲ-1 ਦੇ ਐਲਰਟ ਮੋਡ 'ਤੇ ਹੈ। ਇਸ ਦਾ ਮਤਲਬ ਹੈ ਕਿ ਕੋਰੋਨਾ ਸੰਕਟ ਵਿਚ ਵੀ ਕੀਵੀ ਨਾਗਰਿਕ ਸਧਾਰਨ ਜੀਵਨ ਬਤੀਤ ਕਰ ਰਹੇ ਹਨ। ਇਸ ਦੇ ਉਲਟ ਅਮਰੀਕਾ ਵਿਚ ਕੋਰੋਨਾਵਾਇਰਸ ਦਾ ਵਿਨਾਸ਼ਕਾਰੀ ਪ੍ਰਕੋਪ ਜਾਰੀ ਹੈ। ਇੱਥੇ ਕਰੀਬ 12 ਮਿਲੀਅਨ ਲੋਕ ਕੋਰੋਨਾ ਸੰਕ੍ਰਮਿਤ ਹਨ ਅਤੇ 260,000 ਲੋਕ ਮਹਾਮਾਰੀ ਕਾਰਨ ਮਾਰੇ ਗਏ ਹਨ।
 


author

Vandana

Content Editor

Related News