ਨਿਊਜ਼ੀਲੈਂਡ ਤੇ ਆਸਟ੍ਰੇਲੀਆ ਵਿਚਾਲੇ ਇਸ ਤਾਰੀਖ਼ ਤੋਂ ਸ਼ੁਰੂ ਹੋਣਗੀਆਂ ਉਡਾਣਾਂ

Wednesday, Apr 07, 2021 - 05:39 PM (IST)

ਨਿਊਜ਼ੀਲੈਂਡ ਤੇ ਆਸਟ੍ਰੇਲੀਆ ਵਿਚਾਲੇ ਇਸ ਤਾਰੀਖ਼ ਤੋਂ ਸ਼ੁਰੂ ਹੋਣਗੀਆਂ ਉਡਾਣਾਂ

ਵੈਲਿੰਗਟਨ (ਬਿਊਰੋ): ਨਿਊਜ਼ੀਲੈਂਡ ਸਰਕਾਰ ਨੇ 19 ਅਪ੍ਰੈਲ ਤੋਂ ‘ਟ੍ਰਾਂਸ-ਤਸਮਾਨ ਬੱਬਲ’ ਦਾ ਘੇਰਾ ਬਦਲਦਿਆਂ ਆਸਟ੍ਰੇਲੀਆ ਦੇ ਕੁਝ ਹਿੱਸਿਆਂ ਮਤਲਬ ਬ੍ਰਿਸਬੇਨ, ਮੈਲਬੌਰਨ, ਸਿਡਨੀ, ਗੋਲਡ ਕੋਸਟ, ਐਡੀਲੇਡ, ਸਨਸ਼ਾਈਨ ਕੋਸਟ ਕੈਰਿਨਜ਼ ਵਿਚ 14 ਦਿਨਾਂ ਆਈਸੋਲੇਸ਼ਨ ਰਹਿਤ ਹਵਾਈ ਸਫ਼ਰ ਸ਼ੁਰੂ ਕਰਨ ਦਾ ਅੱਜ ਐਲਾਨ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੇ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਇਸ ਹਵਾਈ ਸੇਵਾ ਬਹਾਲੀ ਬਾਰੇ ਜਾਣਕਾਰੀ ਦਿੱਤੀ। ਉੱਧਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਦੋ-ਪੱਖੀ, ਕੁਆਰੰਟੀਨ ਮੁਕਤ ਯਾਤਰਾ ਦੀਆਂ ਖ਼ਬਰਾਂ ਦਾ ਸਵਾਗਤ ਕੀਤਾ ਹੈ। ਮੌਰੀਸਨ ਨੇ ਕਿਹਾ,“ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਕੋਵਿਡ ਪ੍ਰਬੰਧਨ ਬਾਰੇ ਚਰਚਾ ਕੀਤੀ ਹੈ।''

PunjabKesari

ਇਸ ਐਲਾਨ ਦੇ ਤਹਿਤ ਹੁਣ ਜਿਹੜੇ ਵੀ ਨਿਊਜ਼ੀਲੈਂਡ ਦੇ ਵਸਨੀਕ ਆਸਟ੍ਰੇਲੀਆ ਜਾ ਕੇ ਵਾਪਿਸ ਆਉਣਗੇ ਤਾਂ ਉਨ੍ਹਾਂ ਨੂੰ 14 ਦਿਨਾਂ ਦੇ ਲਈ ਇਕਾਂਤਵਾਸ ਨਹੀਂ ਹੋਣਾ ਪਵੇਗਾ ਪਰ ਇਸ ਲਈ ਕੁਝ ਸ਼ਰਤਾਂ ਲਾਗੂ ਰਹਿਣਗੀਆਂ। ਏਅਰ ਨਿਊਜ਼ੀਲੈਂਡ, ਕੰਤਾਸ ਅਤੇ ਜੈਟਸਟਾਰ ਨੇ ਜਹਾਜ਼ ਅੰਦਰੋਂ ਅਤੇ ਬਾਹਰੋਂ ਚਮਕਾਉਣੇ ਸ਼ੁਰ ਕਰ ਦਿੱਤੇ ਹਨ। ਕੰਤਾਸ ਦੋ ਨਵੇਂ ਹਵਾਈ ਰੂਟ ਕੈਰਨਿਜ ਅਤੇ ਗੋਲਡ ਕੋਸਟ ਲਈ ਚਲਾ ਰਹੀ ਹੈ। ਜਿਹੜੇ ਲੋਕਾਂ ਨੇ 19 ਅਪ੍ਰੈਲ ਤੋਂ 14 ਦਿਨਾਂ ਲਈ ਆਈਸੋਲੇਸ਼ਨ ਬੁੱਕ ਕਰਵਾਈ ਸੀ, ਉਹ ਹੁਣ ਲਾਜ਼ਮੀ ਨਹੀਂ ਰਹੇਗੀ। ਉਨ੍ਹਾਂ ਲੋਕਾਂ ਨੂੰ ਹਵਾਈ ਸਫਰ ਲਈ ਆਪਣੀ ਏਅਰ ਲਾਈਨ ਦੁਬਾਰਾ ਚੈਕ ਕਰਨ ਲਈ ਕਿਹਾ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਬ੍ਰਾਜ਼ੀਲ 'ਚ ਕੋਰੋਨਾ ਦਾ ਕਹਿਰ, ਇਕ ਦਿਨ 'ਚ 4,195 ਲੋਕਾਂ ਦੀ ਮੌਤ

ਇਸ ਆਣ-ਜਾਣ ਦੇ ਸਫਰ ਲਈ ਕੋਰੋਨਾ ਟੀਕਾ ਲੱਗਿਆ ਹੋਣਾ ਜਰੂਰੀ ਨਹੀਂ ਹੈ ਅਤੇ ਨਾ ਹੀ ਕੋਰੋਨਾ ਟੈਸਟ ਕਰਾਉਣਾ ਹੋਵੇਗਾ ਪਰ ਜੇਕਰ ਪਿਛਲੇ 14 ਦਿਨਾਂ ਦੇ ਵਿਚ ਤੁਸੀਂ ਕੋਰੋਨਾ ਪਾਜ਼ੇਟਿਵ ਆਏ ਹੋ ਜਾਂ ਆਪਣਾ ਨਤੀਜਾ ਉਡੀਕ ਰਹੇ ਹੋ ਤਾਂ ਤੁਸੀਂ ਸਫਰ ਨਹੀਂ ਕਰ ਸਕੋਗੇ। ਜੇਕਰ ਆਸਟ੍ਰੇਲੀਆ ਵਿਚ ਦੁਬਾਰਾ ਮਹਾਮਾਰੀ ਫੈਲਦੀ ਹੈ ਅਤੇ ਜਿਹੜੇ ਲੋਕ ਉਸ ਤੋਂ ਬਾਅਦ ਵਾਪਿਸ ਨਿਊਜ਼ੀਲੈਂਡ ਪਰਤਦੇ ਹਨ ਤਾਂ ਹੋ ਸਕਦਾ ਹੈ ਉਹਨਾਂ ਨੂੰ ਕੋਰੋਨਾ ਟੈਸਟ ਕਰਾਉਣਾ ਪਵੇ। ਜਾਣ ਵੇਲੇ ਆਸਟ੍ਰੇਲੀਅਨ ਟ੍ਰੈਵਲ ਡੈਕਲਾਰੇਸ਼ਨ ਭਰਨਾ ਹੋਏਗਾ ਜੋ ਕਿ ਪਿਛਲੇ 14 ਦਿਨਾਂ ਸਬੰਧੀ ਹੋਵੇਗਾ। ਹਵਾਈ ਅੱਡੇ 'ਤੇ ਗ੍ਰੀਨ ਜ਼ੋਨ ਵਿਚੋਂ ਲੰਘਣ ਦੀ ਆਜ਼ਾਦੀ ਹੋਵੇਗੀ। 

PunjabKesari

ਪੜ੍ਹੋ ਇਹ ਅਹਿਮ ਖਬਰ -ਕੈਨੇਡਾ 'ਚ ਮੁੜ ਵਧਿਆ ਕੋਰੋਨਾ ਦਾ ਕਹਿਰ, ਬੰਦ ਕੀਤੇ ਗਏ ਸਕੂਲ

ਇਸ ਦੇ ਨਾਲ ਹੀ ਹਵਾਈ ਅੱਡੇ 'ਤੇ ਬੁਖਾਰ ਆਦਿ ਚੈਕ ਕੀਤਾ ਜਾ ਸਕਦਾ ਹੈ। ਜਹਾਜ਼ ਵਿਚ ਮਾਸਕ ਪਹਿਨਣਾ ਜਰੂਰੀ ਹੋਵੇਗਾ। ਜੇਕਰ ਆਸਟ੍ਰੇਲੀਆ ਵਿਚ ਮਹਾਮਾਰੀ ਫੈਲਦੀ ਹੈ ਅਤੇ ਉਸ ਦੌਰਾਨ ਕਿਸੇ ਨੂੰ ਵਾਪਿਸ ਆਉਣਾ ਪੈਂਦਾ ਹੈ ਤਾਂ ਟ੍ਰੈਫਿਕ ਲਾਈਟਾਂ ਦੀ ਤਰ੍ਹਾਂ ਤਿੰਨ ਰੰਗਾ ਵਾਲਾ ਪ੍ਰੋਗਰਾਮ ਬਣਾਇਆ ਗਿਆ ਹੈ। ਸਥਿਤੀ ਅਨੁਸਾਰ ਉਸੇ ਰੰਗ ਵਾਲੇ ਨਿਯਮ ਲਾਗੂ ਹੋਣਗੇ। 

ਨੋਟ- ਨਿਊਜ਼ੀਲੈਂਡ 19 ਅਪ੍ਰੈਲ ਤੋਂ ਆਸਟ੍ਰੇਲੀਆ ਦੇ ਇਹਨਾਂ ਹਿਸਿਆਂ ਲਈ ਸ਼ੁਰੂ ਕਰੇਗਾ ਉਡਾਣਾਂ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News