ਇਸ ਦੇਸ਼ ''ਚ ਸਿਰਫ 83 ਰੁਪਏ ''ਚ ਘਰ ਵੇਚ ਰਹੀ ਸਰਕਾਰ, ਸਥਾਨਕ ਲੋਕਾਂ ਨੇ ਕੀਤਾ ਵਿਰੋਧ
Tuesday, Mar 02, 2021 - 06:08 PM (IST)
ਰੋਮ (ਬਿਊਰੋ): ਅੱਜ ਦੇ ਦੌਰ ਵਿਚ ਲੋਕ ਪਾਈ-ਪਾਈ ਜੋੜ ਕੇ ਆਪਣੇ ਸੁਪਨਿਆਂ ਦਾ ਘਰ ਬਣਾਉਂਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਇਕ ਦੇਸ਼ ਅਜਿਹਾ ਵੀ ਹੈ ਜਿੱਥੇ ਸਿਰਫ 83 ਰੁਪਏ ਵਿਚ ਘਰ ਵਿਕ ਰਿਹਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਟਲੀ ਵਿਚ ਸਿਰਫ 83 ਰੁਪਏ ਦੇ ਕੇ ਹਜ਼ਾਰਾਂ ਵਿਦੇਸ਼ੀਆਂ ਨੇ ਇੱਥੇ ਘਰ ਖਰੀਦ ਲਿਆ ਹੈ, ਜਿਸ ਦਾ ਸਥਾਨਕ ਲੋਕ ਵਿਰੋਧ ਕਰ ਰਹੇ ਹਨ। ਉਹਨਾਂ ਨੇ ਦੋਸ਼ ਲਗਾਇਆ ਹੈ ਕਿ ਸਥਾਨਕ ਪ੍ਰਸ਼ਾਸਨ ਉਹਨਾਂ ਦੇ ਘਰ ਵੇਚ ਰਿਹਾ ਹੈ।
ਇਹ ਘਰ ਇਟਲੀ ਵਿਚ ਸਿਸਲੀ ਟਾਪੂ 'ਤੇ ਵਿਕ ਰਹੇ ਹਨ। 14ਵੀਂ ਸਦੀ ਵਿਚ ਬਣਿਆ ਇਹ ਪਿੰਡ ਹੁਣ ਅਰਬਨ ਜੰਗਲ ਵਿਚ ਬਦਲ ਚੁੱਕਾ ਹੈ। ਇੱਥੋਂ ਦੇ ਜ਼ਿਆਦਾਤਰ ਘਰ ਖਸਤਾ ਹਾਲ ਵਿਚ ਹਨ। ਇਸੇ ਕਾਰਨ ਇੱਥੋਂ ਦੇ ਲੋਕ ਪਿੰਡ ਛੱਡ ਕੇ ਸ਼ਹਿਰਾਂ ਵਿਚ ਵਸ ਗਏ ਅਤੇ ਇੱਥੋਂ ਦੇ ਮਕਾਨ ਖਾਲੀ ਰਹਿ ਗਏ।ਹੁਣ ਸਥਾਨਕ ਪ੍ਰਸ਼ਾਸਨ ਇਹਨਾਂ ਨੂੰ ਵੇਚ ਰਿਹਾ ਹੈ। ਮਕਾਨੇ ਵੇਚੇ ਜਾਣ ਸੰਬੰਧੀ ਸਥਾਨਕ ਲੋਕਾਂ ਦੇ ਵਿਰੋਧ 'ਤੇ ਸਿਸਲੀ ਦੇ ਮੇਅਰ ਨੇ ਕਿਹਾ ਹੈ ਕਿ ਉਹਨਾਂ ਨੇ ਇਸ ਪਿੰਡ ਦੀ ਆਬਾਦੀ ਵਧਾਉਣ ਦਾ ਸੰਕਲਪ ਲਿਆ ਹੈ। ਇਸ ਲਈ ਸਿਰਫ 83 ਰੁਪਏ ਵਿਚ ਘਰ ਵੇਚੇ ਜਾ ਰਹੇ ਹਨ।
100 ਰੁਪਏ ਤੋਂ ਘੱਟ ਰਾਸ਼ੀ ਵਿਚ ਵੇਚੇ ਜਾਣ ਕਾਰਨ ਖਰੀਦਾਰਾਂ ਦੀ ਲਾਈਨ ਲੱਗ ਚੁੱਕੀ ਹੈ। ਹਜ਼ਾਰਾਂ ਵਿਦੇਸ਼ੀ ਹੁਣ ਤੱਕ ਘਰ ਖਰੀਦ ਚੁੱਕੇ ਹਨ। ਭਾਵੇਂਕਿ ਮੇਅਰ ਨੂੰ ਆਪਣੀ ਯੋਜਨਾ ਨੂੰ ਲੈਕੇ ਉਦੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਪਿੰਡ ਛੱਡ ਚੁੱਕੇ ਲੋਕਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਪੁੱਛਿਆ ਕਿ ਪਿੰਡ ਸਾਡਾ, ਘਰ ਸਾਡੇ ਤਾਂ ਫਿਰ ਉਸ ਨੂੰ ਪ੍ਰਸ਼ਾਸਨ ਕਿਵੇਂ ਵੇਚ ਸਕਦਾ ਹੈ। ਇਸ ਦੇ ਜਵਾਬ ਵਿਚ ਮੇਅਰ ਲਿਓਲੁਕਾ ਨੇ ਕਿਹਾ ਕਿ ਪਿੰਡ ਦੇ ਜ਼ਿਆਦਾਤਰ ਘਰ ਬਦਤਰ ਸਥਿਤੀ ਵਿਚ ਹਨ। ਆਬਾਦੀ ਲਗਾਤਾਰ ਘੱਟ ਰਹੀ ਹੈ ਅਜਿਹੇ ਵਿਚ ਸਾਡਾ ਫਰਜ਼ ਹੈ ਕਿ ਅਸੀਂ ਪਿੰਡ ਨੂੰ ਪਹਿਲਾਂ ਵਾਂਗ ਖੁਸ਼ਹਾਲ ਰੱਖਣ ਲਈ ਅਜਿਹੇ ਫ਼ੈਸਲੇ ਲਈਏ। ਉੱਥੇ ਇਕ ਸਥਾਨਕ ਬੀਬੀ ਨੇ ਦੋਸ਼ ਲਗਾਇਆ ਕਿ ਘਰਾਂ ਨੂੰ ਵੇਚਣ ਲਈ ਪ੍ਰਸ਼ਾਸਨ ਨੇ ਪਿੰਡ ਵਾਲਿਆਂ ਦੀ ਇਜਾਜ਼ਤ ਤੱਕ ਨਹੀਂ ਲਈ ਹੈ। ਹੁਣ ਇਸ ਫ਼ੈਸਲੇ 'ਤੇ ਇੱਥੇ ਵਿਵਾਦ ਵੱਧਦਾ ਦਿਸ ਰਿਹਾ ਹੈ।
ਨੋਟ- ਇਟਲੀ ਸਰਕਾਰ ਦੇ 83 ਰੁਪਏ ਵਿਚ ਘਰ ਵੇਚਣ ਸੰਬੰਧ ਫ਼ੈਸਲੇ 'ਤੇ ਕੁਮੈਂਟ ਕਰ ਦਿਓ ਰਾਏ।