ਵੈਨਿਸ ''ਚ ਸੋਨੇ ਰੰਗੀ ਲਾਈਟਾਂ ਨਾਲ ਰੌਸ਼ਨਾਇਆ ਕ੍ਰਿਸਮਸ ਟ੍ਰੀ ਬਣਿਆ ਖਿੱਚ ਦਾ ਕੇਂਦਰ
Friday, Dec 11, 2020 - 02:31 PM (IST)
ਰੋਮ,(ਕੈਂਥ)- ਹਰ ਸਾਲ ਕ੍ਰਿਸਮਸ ਨੂੰ ''ਜੀ ਆਇਆ'' ਕਰਨ ਲਈ ਦੁਨੀਆ ਭਰ ਵਿਚ ਕ੍ਰਿਸਮਸ ਟ੍ਰੀ ਬਣਾ ਕੇ ਸ਼ਿੰਗਾਰੇ ਜਾਂਦੇ ਹਨ। ਇਕ ਅਜਿਹਾ ਹੀ ਕ੍ਰਿਸਮਸ ਟ੍ਰੀ ਇਟਲੀ ਦੇ ਮਸ਼ਹੂਰ ਸ਼ਹਿਰ ਵੈਨਿਸ ਵਿਚ ਵੀ ਤਿਆਰ ਕੀਤਾ ਹੈ, ਜਿਸ ਨੂੰ ਦੋਵੇਂ ਪਾਸਿਆ ਤੋਂ 80 ਵੱਡੀਆਂ ਸਕਰੀਨਾ ਨਾਲ ਸਿੰਗਾਰਿਆ ਸਜਾਇਆ ਗਿਆ ਹੈ।
ਵੈਨਿਸ ਦੀ ਸਭ ਤੋਂ ਮਸ਼ਹੂਰ ਜਗ੍ਹਾ ਪਿਆਸਾ ਐਸ, ਮਾਰਕੋ ਵਿਚ ਸਥਾਪਤ ਕੀਤਾ ਇਹ ਕ੍ਰਿਸਮਸ ਟ੍ਰੀ ਰਾਤ ਸਮੇਂ ਸੁਨਹਿਰੇ ਰੰਗ ਦੀਆਂ ਕਿਰਨਾਂ ਬਿਖੇਰਦਾ ਹੈ। ਭਾਵੇਂ ਕਿ ਹਰ ਸਾਲ ਇਟਲੀ ਦੀ ਰਾਜਧਾਨੀ ਰੋਮ ਵਿਚ ਬਣੇ ਕ੍ਰਿਸਮਸ ਟ੍ਰੀ ਵਿਸ਼ੇਸ਼ ਸਥਾਨ ਰੱਖਦੇ ਸਨ ਪਰ ਇਸ ਵਾਰ ਵੈਨਿਸ ਵਿਖੇ ਬਣੇ ਕ੍ਰਿਸਮਸ ਟ੍ਰੀ ਲੋਕਾਂ ਲਈ ਵਿਸ਼ੇਸ ਖਿੱਚ ਦਾ ਕੇਂਦਰ ਹੈ।
ਇਸ ਕ੍ਰਿਸਮਸ ਟ੍ਰੀ ਨੂੰ ਤਿਆਰ ਕਰਨ ਵਾਲੇ 80 ਸਾਲਾ ਫਬਰੀਸੀਓ ਪਲੇਸੀ ਨੇ ਕਿਹਾ ਕਿ ਇਸ ਸ਼ਹਿਰ ਨੂੰ ਚਾਨਣ ਦੇ ਸੱਭਿਆਚਾਰ ਦੀਆਂ ਨਵੀਆਂ ਭਾਵਨਾਵਾਂ ਦੀ ਲੋੜ ਹੈ ਜੋ ਕੋਰੋਨਾ ਮਹਾਮਾਰੀ ਕਰਕੇ ਗੁਆਚ ਗਈਆਂ ਹਨ ਕਿਉਕਿ ਇਸ ਸਾਲ ਸੈਲਾਨੀਆਂ ਦੀ ਘਾਟ ਕਾਰਨ ਲੋਕਾਂ ਦੇ ਕਾਰੋਬਾਰ 'ਤੇ ਬਹੁਤ ਮਾੜਾ ਅਸਰ ਰਿਹਾ। ਉਨਾਂ ਕਿਹਾ ਕਿ ਜਦੋਂ ਇਹ ਕ੍ਰਿਸਮਸ ਟ੍ਰੀ ਨਾਲ ਸੋਨੇ ਰੰਗ ਦੀਆਂ ਲਾਇਟਾ ਦਾ ਪ੍ਰਕਾਸ਼ ਹੁੰਦਾ ਹੈ ਤਾਂ ਇਸ ਦਾ ਆਲਾ-ਦੁਆਲਾ ਹੋਰ ਵੀ ਖੂਬਸੂਰਤ ਅਤੇ ਚਮਕਦਾਰ ਹੋ ਜਾਂਦਾ ਹੈ।