ਸ: ਮਨਜੀਤ ਸਿੰਘ ਜੀ ਕੇ ਦੇ ਅਕਾਲੀ ਦਲ ''ਚ ਸ਼ਾਮਿਲ ਹੋਣ ''ਤੇ ਇਟਲੀ ਇਕਾਈ ਵੱਲੋਂ ਸਵਾਗਤ

Tuesday, Dec 26, 2023 - 05:51 PM (IST)

ਸ: ਮਨਜੀਤ ਸਿੰਘ ਜੀ ਕੇ ਦੇ ਅਕਾਲੀ ਦਲ ''ਚ ਸ਼ਾਮਿਲ ਹੋਣ ''ਤੇ ਇਟਲੀ ਇਕਾਈ ਵੱਲੋਂ ਸਵਾਗਤ

ਮਿਲਾਨ/ਇਟਲੀ (ਸਾਬੀ ਚੀਨੀਆ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ: ਮਨਜੀਤ ਸਿੰਘ ਜੀ ਕੇ ਦੇ ਅਕਾਲੀ ਦਲ ਵਿੱਚ ਦੋਬਾਰਾ ਸ਼ਾਮਿਲ ਹੋਣ 'ਤੇ  ਇਟਲੀ ਦੇ ਅਕਾਲੀ ਆਗੂਆਂ ਦੁਆਰਾ ਅਥਾਹ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਇਟਲੀ ਦੇ ਪ੍ਰਧਾਨ ਸ: ਜਗਵੰਤ ਸਿੰਘ ਲਹਿਰਾ, ਸਕੱਤਰ ਜਨਰਲ ਸ: ਲਖਵਿੰਦਰ ਸਿੰਘ ਡੋਗਰਾਵਾਲ, ਸੀਨੀਅਰ ਮੀਤ ਪ੍ਰਧਾਨ ਸ:ਗੁਰਚਰਨ ਸਿੰਘ ਭੁੰਗਰਨੀ, ਜਨਰਲ ਸਕੱਤਰ ਸ:ਜਗਜੀਤ ਸਿੰਘ ਈਸ਼ਰਹੇਲ ਅਤੇ ਸ:ਹਰਦੀਪ ਸਿੰਘ ਬੌਦਲ, ਸੀਨੀਅਰ ਆਗੂ ਸ:ਅਵਤਾਰ ਸਿੰਘ ਖਾਲਸਾ, ਸ:ਜਸਵਿੰਦਰ ਸਿੰਘ ਭਗਤਮਾਜਰਾ, ਰੋਮ ਤੋਂ ਆਗੂ ਸ:ਸੁਖਜਿੰਦਰ ਸਿੰਘ ਕਾਲਰੂ, ਅੰਮ੍ਰਿਤਪਾਲ ਸਿੰਘ ਬੋਪਾਰਾਏ ਆਦਿ ਨੇ ਕਿਹਾ ਕਿ ਸ: ਮਨਜੀਤ ਸਿੰਘ ਜੀ ਕੇ ਦੀ ਘਰ ਵਾਪਸੀ ਨਾਲ ਅਕਾਲੀ ਦਲ ਹੋਰ ਵੀ ਮਜ਼ਬੂਤ ਹੋਵੇਗੀ ਅਤੇ ਦੇਸ਼-ਵਿਦੇਸ਼ ਵਿੱਚ ਅਕਾਲੀ ਦਲ ਦੇ ਸਮਰਥਕਾਂ ਵਿੱਚ ਇਸ ਫੈ਼ਸਲੇ ਦਾ ਭਰਵਾਂ ਸੁਆਗਤ ਕੀਤਾ ਜਾ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ- 'ਵੀਰ ਬਾਲ ਦਿਵਸ' ਦੇ ਆਯੋਜਨ ਨਾਲ ਵਿਸ਼ਵ ਭਰ ਦਾ ਸਿੱਖ ਭਾਈਚਾਰਾ ਖੁਸ਼, PM ਮੋਦੀ ਦਾ ਕੀਤਾ ਧੰਨਵਾਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News