ਇਟਲੀ: ਮਨੋਕਾਮਨਾਵਾਂ ਪੂਰੀਆਂ ਕਰਨ ਲਈ ਸੈਲਾਨੀ ਰੋਜ਼ਾਨਾ ਟ੍ਰੇਵੀ ਫਾਊਂਟੇਨ 'ਚ ਸੁੱਟਦੇ ਹਨ ਲੱਖਾਂ ਸਿੱਕੇ
Saturday, Mar 16, 2024 - 06:32 PM (IST)
ਰੋਮ- ਹਰ ਸਾਲ ਲੱਖਾਂ ਸੈਲਾਨੀ ਇਟਲੀ ਦੀ ਰਾਜਧਾਨੀ ਰੋਮ ਆਉਂਦੇ ਹਨ। ਦੇਸ਼ ਅਤੇ ਦੁਨੀਆ ਭਰ ਤੋਂ ਇੱਥੇ ਆਉਣ ਵਾਲੇ ਸੈਲਾਨੀ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਲਈ ਇੱਥੋਂ ਦੇ ਪ੍ਰਸਿੱਧ ਟ੍ਰੇਵੀ ਫਾਊਂਟੇਨ ਵਿੱਚ ਸਿੱਕੇ ਸੁੱਟਦੇ ਹਨ। ਇਸ ਫਾਊਂਟੇਨ ਵਿੱਚ ਹਰ ਰੋਜ਼ 2.70 ਲੱਖ ਰੁਪਏ ਦੇ ਸਿੱਕੇ ਸੁੱਟੇ ਜਾਂਦੇ ਹਨ। ਇੰਨੇ ਸਿੱਕਿਆਂ ਕਾਰਨ ਫਾਊਂਟੇਨ ਦਾ ਤਲ ਖ਼ਰਾਬ ਨਾ ਹੋ ਜਾਵੇ, ਇਸ ਲਈ ਹਫ਼ਤੇ ਵਿੱਚ ਦੋ ਵਾਰ ਪਾਣੀ ਬੰਦ ਕਰਕੇ ਫਾਊਂਟੇਨ ਨੂੰ ਸਾਫ਼ ਕੀਤਾ ਜਾਂਦਾ ਹੈ। ਸਿੱਕਿਆਂ ਨੂੰ ਬਾਹਰ ਕੱਢੇ ਜਾਣ ਤੋਂ ਬਾਅਦ ਵਿਸ਼ਵਵਿਆਪੀ ਕੈਥੋਲਿਕ ਚੈਰਿਟੀ ਕੈਰੀਟਾਸ ਦੇ ਦਫਤਰਾਂ ਵਿੱਚ ਲਿਜਾਇਆ ਜਾਂਦਾ ਹੈ। ਟ੍ਰੇਵੀ ਫਾਊਂਟੇਨ ਤੋਂ ਹਰ ਸਾਲ 13.57 ਕਰੋੜ ਰੁਪਏ ਦੇ ਸਿੱਕੇ ਨਿਕਲਦੇ ਹਨ। ਕੈਰੀਟਾਸ ਇਨ੍ਹਾਂ ਸਿੱਕਿਆਂ ਤੋਂ ਪ੍ਰਾਪਤ ਧਨ ਨੂੰ ਕਈ ਦੇਸ਼ਾਂ ਵਿਚ ਗਰੀਬ, ਦਿਵਿਆਂਗਾਂ ਅਤੇ ਲੋੜਵੰਦ ਲੋਕਾਂ ਦੀ ਮਦਦ ਲਈ ਖ਼ਰਚ ਕਰਦਾ ਹੈ।
ਇਹ ਵੀ ਪੜ੍ਹੋ: ਕੀ ਕੈਨੇਡਾ ਦੇ PM ਜਸਟਿਨ ਟਰੂਡੋ ਛੱਡ ਦੇਣਗੇ ਸਿਆਸਤ? ਜਾਣਨ ਲਈ ਪੜ੍ਹੋ ਪੂਰੀ ਖ਼ਬਰ
ਟ੍ਰੇਵੀ ਫਾਊਂਟੇਨ ਰੋਮ ਦੇ ਟ੍ਰੇਵੀ ਸ਼ਹਿਰ ਵਿੱਚ ਹੈ। ਇਹ ਫਾਊਂਟੇਨ 85 ਫੁੱਟ ਉੱਚਾ ਅਤੇ 161 ਫੁੱਟ ਚੌੜਾ ਹੈ। ਇਹ ਦੁਨੀਆ ਦੇ ਸਭ ਤੋਂ ਖੂਬਸੂਰਤ ਫਾਊਂਟੇਨ ਵਿੱਚੋਂ ਇੱਕ ਹੈ। ਇਸ ਨੂੰ ਇਤਾਲਵੀ ਆਰਕੀਟੈਕਟ ਨਿਕੋਲਾ ਸਾਲਵੀ ਦੁਆਰਾ ਡਿਜ਼ਾਈਨ ਕੀਤਾ ਗਿਆ ਸੀ ਅਤੇ ਪੀਟਰੋ ਬ੍ਰੈਚੀ ਦੁਆਰਾ ਬਣਾਇਆ ਗਿਆ ਸੀ। ਇਸ ਦਾ ਨਿਰਮਾਣ ਕਾਰਜ ਸਾਲ 1732 ਵਿੱਚ ਸ਼ੁਰੂ ਹੋਇਆ ਅਤੇ ਸਾਲ 1762 ਵਿੱਚ ਸਮਾਪਤ ਹੋਇਆ। ਰੋਮ ਆਉਣ ਵਾਲਾ ਹਰ ਸੈਲਾਨੀ ਟ੍ਰੇਵੀ ਫਾਊਂਟੇਨ ਵਿੱਚ ਇੱਕ ਸਿੱਕਾ ਸੁੱਟਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਦੁਬਾਰਾ ਰੋਮ ਘੁੰਮਣ ਦੇ ਚਾਹਵਾਨ ਸੈਲਾਨੀ ਇਸ ਫਾਊਂਟੇਨ ਵਿੱਚ ਸਿੱਕੇ ਸੁੱਟਦੇ ਹਨ। ਇੱਥੇ ਸਿੱਕੇ ਸੁੱਟਣ ਲਈ ਇੱਕ ਖਾਸ ਤਰੀਕਾ ਅਪਨਾਉਣਾ ਪੈਂਦਾ ਹੈ। ਇਸ ਲਈ ਸੈਲਾਨੀਆਂ ਨੂੰ ਪਿੱਛੇ ਮੁੜ ਕੇ ਖੜ੍ਹਾ ਹੋਣਾ ਹੁੰਦਾ ਹੈ ਅਤੇ ਆਪਣੇ ਸੱਜੇ ਹੱਥ ਨਾਲ ਖੱਬੇ ਮੋਢੇ ਉਪਰੋਂ ਸਿੱਕਾ ਫਾਊਂਟੇਨ ਵਿੱਚ ਸੁੱਟਣਾ ਹੁੰਦਾ ਹੈ। ਕੁਝ ਸੈਲਾਨੀਆਂ ਦਾ ਇਹ ਵੀ ਮੰਨਣਾ ਹੈ ਕਿ ਤਿੰਨ ਸਿੱਕੇ ਸੁੱਟਣ ਨਾਲ ਇੱਕ ਸਫਲ ਪ੍ਰੇਮ ਜੀਵਨ ਮਿਲੇਗਾ, ਜਦੋਂ ਕਿ ਹੋਰ ਮੰਨਦੇ ਹਨ ਕਿ ਇਸ ਨਾਲ ਦੌਲਤ ਅਤੇ ਖੁਸ਼ਹਾਲੀ ਆਏਗੀ।
ਇਹ ਵੀ ਪੜ੍ਹੋ: ਉੱਤਰੀ ਕੋਰੀਆ ਦੇ ਨੇਤਾ ਕਿਮ ਨੇ ਪੁਤਿਨ ਵੱਲੋਂ ਤੋਹਫੇ 'ਚ ਦਿੱਤੀ ਲਗਜ਼ਰੀ ਕਾਰ ਲਿਮੋਜ਼ਿਨ ਦੀ ਕੀਤੀ ਸਵਾਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।