ਇਟਲੀ : ਬੱਚੀ ਨਾਲ ਜ਼ਬਰ-ਜਨਾਹ ਕਰਨ ਵਾਲੇ 2 ਭਾਰਤੀ ਗ੍ਰਿਫਤਾਰ, ਇਕ ਫਰਾਰ

10/22/2020 4:38:33 PM

ਰੋਮ, (ਦਲਵੀਰ ਕੈਂਥ)- ਇਟਲੀ ਵਿਚ 3 ਭਾਰਤੀਆਂ ਵਲੋਂ ਅਜਿਹੀ ਗੰਦੀ ਹਰਕਤ ਕੀਤੀ ਗਈ ਹੈ ਕਿ ਜਿਸ ਨੇ ਭਾਰਤੀ ਭਾਈਚਾਰੇ ਨੂੰ ਸ਼ਰਮਸਾਰ ਹੋਣਾ ਪੈ ਰਿਹਾ ਹੈ। ਇਟਲੀ ਦੇ ਲਾਸੀਓ ਸੂਬੇ ਦੇ ਸ਼ਹਿਰ ਫੌਂਦੀ ਵਿਚ ਤਿੰਨ ਭਾਰਤੀ ਨੌਜਵਾਨਾਂ ਵਲੋਂ 12 ਸਾਲ ਦੀ ਨਾਬਾਲਗ ਬੱਚੀ ਨਾਲ ਸਮੂਹਕ ਜ਼ਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 

ਲਾਤੀਨਾ ਪੁਲਸ ਵਲੋਂ ਇਟਾਲੀਅਨ ਮੀਡੀਆ ਵਿਚ ਨਸ਼ਰ ਕੀਤੀ ਜਾਣਕਾਰੀ ਅਨੁਸਾਰ ਇਹ ਘਟਨਾ ਮਾਰਚ-ਅਪ੍ਰੈਲ 2020 ਦੇ ਉਸ ਸਮੇਂ ਦੀ ਹੈ, ਜਦੋਂ ਸੂਬੇ ਭਰ ਵਿਚ ਕੋਵਿਡ-19 ਕਾਰਨ ਤਾਲਾਬੰਦੀ ਕੀਤੀ ਹੋਈ ਸੀ। ਪੀੜਤ ਕੁੜੀ ਦੀ ਮਾਂ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ਉਪੱਰ ਪੁਲਸ ਵੱਲੋਂ ਕਾਰਵਾਈ ਕੀਤੀ ਗਈ ਹੈ ਜਿਸ ਅਨੁਸਾਰ ਇਹ ਤਿੰਨੋਂ ਭਾਰਤੀ ਪੀੜਤਾਂ  ਦੇ ਨਾਲ ਹੀ ਉਸ ਦੇ ਘਰ ਕਿਰਾਏਦਾਰ ਵਜੋਂ ਰਹਿੰਦੇ ਸਨ। ਜਦੋਂ ਪੀੜਤ ਬੱਚੀ ਦੇ ਪਿਤਾ ਜਾਂ ਹੋਰ ਪਰਿਵਾਰਕ ਮੈਂਬਰ ਕੰਮ ਕਾਰਨ ਘਰ ਵਿਚ ਮੌਜੂਦ ਨਹੀਂ ਸਨ ਹੁੰਦੇ, ਉਂਦੋ ਇਹ ਦੋਸ਼ੀ ਉਸ 12 ਸਾਲਾ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਸਨ । ਦੋਸ਼ੀਆਂ ਵੱਲੋਂ ਪੀੜਤ ਬੱਚੀ ਨਾਲ ਇਕ ਵਾਰ ਨਹੀਂ ਸਗੋਂ ਕਈ ਵਾਰ ਜ਼ਬਰ-ਜਨਾਹ ਹੁੰਦਾ ਰਿਹਾ ਹੈ। ਇਨ੍ਹਾਂ ਦੋਸ਼ੀ ਭਾਰਤੀ ਨੌਜਵਾਨਾਂ ਦੇ ਖਿਲਾਫ਼ ਜਦੋਂ ਪੁਲਸ ਨੂੰ ਪੀੜਤ ਬੱਚੀ ਦੀ ਮਾਂ ਨੇ ਸ਼ਿਕਾਇਤ ਕੀਤੀ ਤਾਂ ਪੁਲਸ ਨੇ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ, ਜਿਸ ਵਿਚ ਤਿੰਨੋਂ ਭਾਰਤੀ ਨੌਜਵਾਨ ਦੋਸ਼ੀ ਪਾਏ ਗਏ। 

ਲਾਤੀਨਾ ਪੁਲਸ ਨੇ ਦੋ ਨੌਜਵਾਨਾਂ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਹੈ ਜਦੋਂ ਕਿ ਇਕ ਦੀ ਭਾਲ ਜਾਰੀ ਹੈ ਜਿਹੜਾ ਕਿ ਪੁਲਸ ਅਨੁਸਾਰ ਪੋਰਦੀਨੋਨੇ ਇਲਾਕੇ ਵਿਚ ਹੋਣ ਦੀ ਸ਼ੰਕਾ ਹੈ। ਇਸ ਦਿਲ ਕੰਬਾਊ ਘਟਨਾ ਨੇ ਇਟਲੀ ਵਿਚ ਸਮੁੱਚੇ ਭਾਰਤੀ ਭਾਈਚਾਰੇ ਦੇ ਦਿਲ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ ਕਿਉਂਕਿ ਜੇਕਰ ਸਾਡੀਆਂ ਬੱਚਿਆਂ ਆਪਣੇ ਘਰਾਂ ਵਿਚ ਵੀ ਸੁਰੱਖਿਅਤ ਨਹੀਂ ਤਾਂ ਉਹ ਕਿੱਥੇ ਜਾਣ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਟਲੀ ਦੇ ਕਈ ਭਾਰਤੀ ਪਰਿਵਾਰ ਆਪਣੇ ਘਰਾਂ ਦੇ ਕਿਰਾਏ ਜ਼ਿਆਦਾ ਹੋਣ ਕਾਰਨ ਅਕਸਰ ਆਪਣੇ ਪਰਿਵਾਰ ਨਾਲ ਕਿਸੇ ਨਾ ਕਿਸੇ ਭਾਰਤੀ ਨੌਜਵਾਨਾਂ ਨੂੰ ਕਿਰਾਏ ਉਪੱਰ ਰੱਖ ਲੈਂਦੇ ਹਨ ਤਾਂ ਜੋ ਉਸ ਦੀ ਆਰਥਿਕ ਮਦਦ ਹੋ ਸਕੇ ਪਰ ਸਮੁੱਚੇ ਭਾਰਤੀ ਭਾਈਚਾਰੇ ਨੂੰ ਸ਼ਰਮਸਾਰ ਕਰਦੀ ਇਸ ਘਟਨਾ ਨੇ ਹੁਣ ਇਹ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਧੀਆਂ ਵਾਲੇ ਪਰਿਵਾਰ ਆਪਣੇ ਪਰਿਵਾਰ ਨਾਲ ਕਿਸੇ ਅਜਨਬੀ ਭਾਰਤੀ ਨੌਜਵਾਨਾਂ ਨੂੰ ਕਿਰਾਏਦਾਰ ਰੱਖਣ ਜਾਂ ਨਾ। ਇਟਲੀ ਦੀਆਂ ਤਮਾਮ ਭਾਰਤੀ ਸਮਾਜ ਸੇਵੀ ਸੰਸਥਾਵਾਂ ਨੇ ਇਸ ਘਟਨਾ ਦੀ ਤਿੱਖੀ ਆਲੋਚਨਾ ਕੀਤੀ ਹੈ।


 


Lalita Mam

Content Editor

Related News