ਕੋਰੋਨਾ ਮਹਾਮਾਰੀ ਦੀ ਮਾਰ ਹੇਠ ਆਏ ਇਟਲੀ ਦੀ ਮਦਦ ਲਈ ਅੱਗੇ ਆਇਆ ਸਿੱਖ ਭਾਈਚਾਰਾ

03/30/2020 6:13:46 PM

ਰੋਮ (ਕੈਂਥ): ਇਟਲੀ ਬੀਤੇ ਕਈ ਦਿਨਾਂ ਤੋਂ ਹੁਣ ਤੱਕ ਕੋਰੋਨਾਵਾਇਰਸ ਮਹਾਮਾਰੀ ਨਾਲ ਜੂਝ ਰਿਹਾ ਹੈ। ਇੱਥੇ ਲੱਗਭਗ 11 ਹਜ਼ਾਰ ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਹਜ਼ਾਰਾਂ ਲੋਕ ਇਲਾਜ ਅਧੀਨ ਹਨ। ਇਟਲੀ ਸਰਕਾਰ ਮਰੀਜ਼ਾਂ ਦੇ ਇਲਾਜ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਉਥੇ ਹੀ ਇਸ ਦੁੱਖ ਦੀ ਘੜੀ ਵਿਚ ਇਟਲੀ ਵਿਚ ਰਹਿੰਦਾ ਸਿੱਖ ਭਾਈਚਾਰਾ ਉਨ੍ਹਾਂ ਦੇ ਦੁੱਖ ਵਿਚ ਸਾਥ ਦੇਣ ਲਈ ਅਤੇ ਹਰ ਸੰਭਵ ਮਦਦ ਕਰਨ ਲਈ ਅੱਗੇ ਆਇਆ ਹੈ।

ਪੜ੍ਹੋ ਇਹ ਅਹਿਮ ਖਬਰ- ਸਪੇਨ 'ਚ 24 ਘੰਟੇ 'ਚ 812 ਲੋਕਾਂ ਦੀ ਮੌਤ, ਜਰਮਨੀ 'ਚ ਕੁੱਲ 541 ਮੌਤਾਂ

ਇਟਲੀ ਵਿਚ ਸਿੱਖ ਧਰਮ ਰਜਿਸਟਰਡ ਕਰਵਾਉਣ ਹੇਤੂ ਬਣੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਅਤੇ ਸਿੱਖ ਨੈਸਨਲ ਧਰਮ ਪ੍ਰਚਾਰ ਕਮੇਟੀ ਇਟਲੀ ਵਲੋਂ ਮਾਇਆ ਇਕਤਰ ਕੀਤੀ ਜਾ ਰਹੀ ਹੈ ਜੋ ਕਿ ਕੋਰੋਨਾਵਾਇਰਸ ਦੇ ਪੀੜਤ ਲੋਕਾਂ ਦੀ ਮਦਦ ਲਈ ਇਟਲੀ ਸਰਕਾਰ ਨੂੰ ਦਾਨ ਕਰੇਗੀ ਅਤੇ ਬਹੁਤ ਸਾਰੇ ਗੁਰੂ ਘਰਾਂ ਵਲੋਂ ਮਾਇਆ ਭੇਜੀ ਵੀ ਜਾ ਚੁੱਕੀ ਹੈ ਇਟਲੀ ਦੇ ਸਿੱਖ ਭਾਈਚਾਰੇ ਵਲੋਂ ਇਹ ਇਕ ਸ਼ਲਾਘਾਯੋਗ ਉਪਰਾਲਾ ਹੈ ਅਤੇ ਇਹਨਾਂ ਕਮੇਟੀਆਂ ਨੇ ਇਟਲੀ ਵਿਚ ਰਹਿੰਦੇ ਭਾਰਤੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਆਪਣੀ ਬਣਦੀ ਸੇਵਾ ਵਿਚ ਹਿੱਸਾ ਪਾਉਣ ਲਈ ਅੱਗੇ ਆਉਣ।


Vandana

Content Editor

Related News