ਵਿਦੇਸ਼ਾਂ 'ਚ ਦਿਨ ਬਾ ਦਿਨ ਵੱਧ ਰਹੇ ਨੇ ਪੰਜਾਬੀਆਂ ਦੇ ਕਾਰੋਬਾਰ : ਜੱਸੋਮਜਾਰਾ

Monday, Aug 03, 2020 - 10:47 AM (IST)

ਵਿਦੇਸ਼ਾਂ 'ਚ ਦਿਨ ਬਾ ਦਿਨ ਵੱਧ ਰਹੇ ਨੇ ਪੰਜਾਬੀਆਂ ਦੇ ਕਾਰੋਬਾਰ : ਜੱਸੋਮਜਾਰਾ

ਮਿਲਾਨ/ਇਟਲੀ (ਸਾਬੀ ਚੀਨੀਆ): ਵਿਦੇਸ਼ੀ ਧਰਤੀ ਉੱਤੇ ਪੰਜਾਬੀ ਭਾਈਚਾਰੇ ਦੇ ਲੋਕਾਂ ਦੇ ਕਾਰੋਬਾਰ ਦਿਨ ਬਾ ਦਿਨ ਬੜੀ ਤੇਜੀ ਨਾਲ ਵੱਧ ਰਹੇ ਹਨ। ਜਿਸ ਦਾ ਅਸਲ ਕਾਰਨ ਹੈ ਸਾਡੇ ਨੌਜਵਾਨਾਂ ਵੱਲੋ ਕੀਤੀ ਜਾ ਰਹੀ ਸਖਤ ਮਿਹਨਤ, ਜਿਸ ਕਰਕੇ ਯੂਰਪੀਅਨ ਦੇਸ਼ਾਂ ਵਿਚ ਵੱਸਦੇ ਸਿੱਖ ਨੌਜਵਾਨਾਂ ਵੱਲੋ ਵੱਡੇ ਮੁਕਾਮ ਹਾਸਿਲ ਕੀਤੇ ਗਏ ਹਨ। ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਕਾਰੋਬਾਰੀ ਸਰਦਾਰ ਮਨਜੀਤ ਸਿੰਘ ਜੱਸੋਮਜਾਰਾ ਨੇ ਇੱਥੋ ਦੇ ਕਸਬਾ ਲਵੀਨੀਓ ਵਿਖੇ ਅਕਾਲੀ ਆਗੂ ਸ ਸੁਖਜਿੰਦਰ ਸਿੰਘ ਕਾਲਰੂ ਅਤੇ ਭਗਵੰਤ ਸਿੰਘ ਕੰਗ ਦੇ "ਕਾਰ ਵਾਸ਼'' ਦੇ ਉਦਘਾਟਨੀ ਸਮਾਗਮ ਮੌਕੇ ਬੋਲਦੇ ਹੋਏ ਕੀਤਾ। 

ਪੜ੍ਹੋ ਇਹ ਅਹਿਮ ਖਬਰ- 45 ਸਾਲ ਬਾਅਦ ਪੁਲਾੜ ਯਾਤਰੀਆਂ ਦੀ SpaceX ਡ੍ਰੈਗਨ ਨਾਲ ਪਾਣੀ 'ਚ ਲੈਂਡਿੰਗ, ਟਰੰਪ ਨੇ ਦਿੱਤੀ ਵਧਾਈ

ਇਸ ਮੌਕੇ "ਗੁਰੂ ਮਾਨਿਉ ਗ੍ਰੰਥ ਸੇਵਾ ਸੁਸਾਇਟੀ,ਦੇ ਆਗੂ ਸ੍ਰੀ ਗੁਰਵਿੰਦਰ ਕੁਮਾਰ ਬਿੱਟੂ, ਸ, ਤਰਲੋਚਨ ਸਿੰਘ, ਤਜਵਿੰਦਰ ਸਿੰਘ ਬੱਬੀ, ਭਾਈ ਦਲਜੀਤ ਸਿੰਘ ਨਿੱਧੜਕ ਸਿੱਖ ਆਗੂ ਭਾਈ ਦਇਆ ਨੰਦ ਸਿੰਘ ਵੀ ਮੌਜੂਦ ਸਨ, ਜਿੰਨਾਂ ਵੱਲੋ ਆਪਣੇ ਪੰਜਾਬੀ ਭਰਾਵਾਂ ਨੂੰ ਇਸ ਨਵੇ ਕਾਰੋਬਾਰ ਲਈ ਵਧਾਈ ਦਿੱਤੀ ਗਈ। 


author

Vandana

Content Editor

Related News